ਇਸਲਾਮਾਬਾਦ – ਪਾਕਿਸਤਾਨ ਨੇ ਯੂਕਰੇਨ ‘ਤੇ ਹਮਲਾ ਕਰਨ ਵਾਲੇ ਰੂਸ ਨਾਲ ਸਮਝੌਤਾ ਕੀਤਾ ਹੈ। ਇਸ ਸੌਦੇ ਤਹਿਤ ਪਾਕਿਸਤਾਨ 20 ਲੱਖ ਮੀਟ੍ਰਿਕ ਟਨ ਕਣਕ ਖਰੀਦਣ ਜਾ ਰਿਹਾ ਹੈ। ਇਸ ਦੇ ਲਈ ਇਸਲਾਮਾਬਾਦ ਵੱਲੋਂ ਮਾਸਕੋ ਨੂੰ ਨਕਦ ਭੁਗਤਾਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਯੂਕਰੇਨ ‘ਤੇ ਹਮਲੇ ਨੂੰ ਲੈ ਕੇ ਰੂਸ ‘ਤੇ ਕਈ ਪਾਬੰਦੀਆਂ ਲਗਾਈਆਂ ਗਈਆਂ ਹਨ, ਜਿਸ ਨਾਲ ਵਲਾਦੀਮੀਰ ਪੁਤਿਨ ਸਰਕਾਰ ਨਾਲ ਉਸ ਦਾ ਵਪਾਰ ਪ੍ਰਭਾਵਿਤ ਹੋਇਆ ਹੈ।
ਪ੍ਰਮੁੱਖ ਆਰਥਿਕ ਕਮੇਟੀ ਨੇ ਇਹ ਫੈਸਲਾ ਲਿਆ ਹੈ ਜਿਸ ਵਿੱਚ ਖਾਣ ਵਾਲੇ ਤੇਲ ਦੇ ਨਿਰਯਾਤ ਉੱਤੇ ਵਾਧੂ ਕਸਟਮ ਡਿਊਟੀ ਨੂੰ ਮੁਆਫ ਕਰ ਦਿੱਤਾ ਗਿਆ ਹੈ। ਵਿੱਤ ਮੰਤਰਾਲੇ ਅਨੁਸਾਰ ਇਸ ਕਮੇਟੀ ਨੇ ਰੂਸ ਤੋਂ 20 ਲੱਖ ਮੀਟ੍ਰਿਕ ਟਨ ਕਣਕ ਦਰਾਮਦ ਕਰਨ ਦੀ ਇਜਾਜ਼ਤ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ‘ਚ ਵੀ ਸ਼੍ਰੀਲੰਕਾ ਵਾਂਗ ਮਹਿੰਗਾਈ ਕਾਰਨ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ।
ਖ਼ੁਰਾਕ ਉਤਪਾਦਨ ਉਮੀਦਾਂ ਤੋਂ ਘੱਟ ਰਿਹਾ ਹੈ। ਅਜਿਹੇ ‘ਚ ਸਰਕਾਰ ਲਈ ਖਾਣ ਵਾਲੇ ਤੇਲ, ਕਣਕ, ਚੀਨੀ, ਚਾਹ ਅਤੇ ਦਾਲਾਂ ਸਮੇਤ ਪ੍ਰਮੁੱਖ ਖੁਰਾਕੀ ਵਸਤਾਂ ਦੀ ਦਰਾਮਦ ਕਰਨਾ ਬੇਹੱਦ ਜ਼ਰੂਰੀ ਹੋ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਸੀਮ ਇਫਤਿਖਾਰ ਨੇ ਕਿਹਾ ਕਿ ਸਰਕਾਰ ਦੀ ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਵਧਾਉਣ ਲਈ ਰਾਸ਼ਟਰੀ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਖੁੱਲੀ ਨੀਤੀ ਹੈ।
ਰੂਸ ਤੋਂ ਅਨਾਜ ਦੀ ਦਰਾਮਦ ‘ਤੇ ਕੋਈ ਰੋਕ ਨਹੀਂ ਹੈ। ਹਾਲਾਂਕਿ, ਪਾਕਿਸਤਾਨ ਸਰਕਾਰ ਨੂੰ ਭੁਗਤਾਨ ਲਈ ਇੱਕ ਵਿਧੀ ਬਣਾਉਣੀ ਪਵੇਗੀ। ਚਾਹ ਪੱਤੀ, ਦਾਲਾਂ, ਚੀਨੀ, ਕਣਕ ਅਤੇ ਖਾਣ ਵਾਲੇ ਤੇਲ ਸਮੇਤ ਦੇਸ਼ ਵਿੱਚ ਬਹੁਤ ਸਾਰੀਆਂ ਅਜਿਹੀਆਂ ਖੁਰਾਕੀ ਵਸਤਾਂ ਹਨ ਜਿਨ੍ਹਾਂ ਦੀ ਤੁਰੰਤ ਲੋੜ ਹੈ। ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਰੂਸ ਤੋਂ ਅਨਾਜ ਦੀ ਦਰਾਮਦ ‘ਤੇ ਕੋਈ ਰੋਕ ਨਹੀਂ ਹੈ। ਹਾਲਾਂਕਿ, ਪਾਕਿਸਤਾਨ ਸਰਕਾਰ ਨੂੰ ਭੁਗਤਾਨ ਲਈ ਇੱਕ ਵਿਧੀ ਬਣਾਉਣੀ ਪਵੇਗੀ। ਚਾਹ ਪੱਤੀ, ਦਾਲਾਂ, ਚੀਨੀ, ਕਣਕ ਅਤੇ ਖਾਣ ਵਾਲੇ ਤੇਲ ਸਮੇਤ ਦੇਸ਼ ਵਿੱਚ ਬਹੁਤ ਸਾਰੀਆਂ ਅਜਿਹੀਆਂ ਖੁਰਾਕੀ ਵਸਤਾਂ ਹਨ ਜਿਨ੍ਹਾਂ ਦੀ ਤੁਰੰਤ ਲੋੜ ਹੈ।
ਕਣਕ ਦੀ ਦਰਾਮਦ ਬਾਰੇ ਇਹ ਫ਼ੈਸਲਾ ਪਾਕਿਸਤਾਨ ਵੱਲੋਂ ਰੂਸ ਤੋਂ ਤੇਲ ਅਤੇ ਖ਼ੁਰਾਕੀ ਵਸਤਾਂ ਦੀ ਦਰਾਮਦ ਕਰਨ ਦੇ ਐਲਾਨ ਤੋਂ ਬਾਅਦ ਲਿਆ ਗਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਸੀਮ ਇਫਤਿਖਾਰ ਨੇ ਇਸ ਹਫਤੇ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ ਕਿ ਦੇਸ਼ ਦੀ ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਵਧਾਉਣ ਲਈ ਇੱਕ ਖੁੱਲੀ ਨੀਤੀ ਹੈ।