International

ਰੂਸ ਨੇ ਯੂਕ੍ਰੇਨ ‘ਤੇ ਹਮਲਾ ਕੀਤਾ ਤਾਂ ਕਰਾਂਗੇ ਫ਼ੈਸਲਾਕੁੰਨ ਕਾਰਵਾਈ : ਬਾਇਡਨ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਐਤਵਾਰ ਨੂੰ ਯੂਕ੍ਰੇਨ ਨਾਲ ਲੱਗਦੀ ਸਰਹੱਦ ‘ਤੇ ਰੂਸੀ ਫ਼ੌਜੀ ਬਲਾਂ ਦੀ ਤਾਇਨਾਤੀ ਵਧਾਏ ਜਾਣ ਬਾਰੇ ਯੂਕ੍ਰੇਨ ਦੇ ਨੇਤਾ ਨਾਲ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵਾਅਦਾ ਕੀਤਾ ਕਿ ਰੂਸ ਜੇਕਰ ਯੂਕ੍ਰੇਨ ‘ਤੇ ਹਮਲਾ ਕਰਦਾ ਹੈ, ਤਾਂ ਅਮਰੀਕਾ ਤੇ ਉਸ ਦੇ ਸਹਿਯੋਗੀ ਫ਼ੈਸਲਾਕੁੰਨ ਕਾਰਵਾਈ ਕਰਨਗੇ। ਬਾਇਡਨ ਤੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਅਜਿਹੇ ਸਮੇਂ ਫੋਨ ‘ਤੇ ਗੱਲਬਾਤ ਕੀਤੀ ਸੀ, ਜਦੋਂ ਅਮਰੀਕਾ ਤੇ ਉਸ ਦੇ ਪੱਛਮੀ ਸਹਿਯੋਗੀ ਤਣਾਅ ਘੱਟ ਕਰਨ ਲਈ ਕੂਟਨੀਤਕ ਬੈਠਕਾਂ ਦੀ ਯੋਜਨਾ ਬਣਾ ਰਹੇ ਹਨ। ਦੂਜੇ ਪਾਸੇ ਰੂਸ ਨੇ ਕਿਹਾ ਕਿ ਇਹ ਸੰਕਟ ਅਮਰੀਕਾ ਨਾਲ ਉਸ ਦੇ ਸਬੰਧਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਸਕਦਾ ਹੈ। ਅਮਰੀਕਾ ਤੇ ਯੂਕ੍ਰੇਨ ਦੇ ਨੇਤਾਵਾਂ ਵਿਚਕਾਰ ਗੱਲਬਾਤ ਤੋਂ ਬਾਅਦ ਵ੍ਹਾਈਟ ਹਾਊਸ ਦੀ ਪ੍ਰਰੈੱਸ ਸਕੱਤਰ ਜੇਨ ਸਾਕੀ ਨੇ ਇਕ ਬਿਆਨ ‘ਚ ਕਿਹਾ ਕਿ ਬਾਇਡਨ ਨੇ ਆਪਣੇ ਇਸ ਸਿਧਾਂਤ ਬਾਰੇ ਦੱਸਿਆ ਕਿ ਤੁਹਾਡੇ ਬਗ਼ੈਰ ਤੁਹਾਡੇ ਲਈ ਕੋਈ ਕਦਮ ਨਹੀਂ ਚੁੱਕਿਆ ਜਾਵੇਗਾ। ਇਸ ਦਾ ਮਤਲਬ ਹੈ ਕਿ ਅਮਰੀਕਾ, ਯੂਰਪ ਨੂੰ ਪ੍ਰਭਾਵਿਤ ਕਰਨ ਵਾਲੀ ਕਿਸੇ ਵੀ ਨੀਤੀ ‘ਤੇ ਚਰਚਾ ਤੋਂ ਪਹਿਲਾਂ ਉਸਦੇ ਸਹਿਯੋਗੀਆਂ ਦੀ ਸਲਾਹ ਲਵੇਗਾ।ਬਾਇਡਨ ਨੇ ਕਿਹਾ ਕਿ ਰੂਸ ਜੇਕਰ ਯੂਕ੍ਰੇਨ ‘ਤੇ ਹਮਲਾ ਕਰਦਾ ਹੈ, ਤਾਂ ਉਸ ‘ਤੇ ਆਰਥਿਕ ਪਾਬੰਦੀ ਲਗਾਈ ਜਾਵੇਗੀ। ਹਾਲਾਂਕਿ ਉਨ੍ਹਾਂ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਫ਼ੌਜੀ ਕਾਰਵਾਈ ‘ਤੇ ਫਿਲਹਾਲ ਵਿਚਾਰ ਨਹੀਂ ਕੀਤਾ ਗਿਆ। ਗੱਲਬਾਤ ਤੋਂ ਬਾਅਦ ਜੇਲੇਂਸਕੀ ਨੇ ਟਵੀਟ ਕੀਤਾ, ‘ਯੂਰਪ ‘ਚ ਸ਼ਾਂਤੀ ਬਣਾਈ ਰੱਖਣ, ਵਧਦੇ ਤਣਾਅ ਨੂੰ ਰੋਕਣ ਤੇ ਬਦਲਾਅ ਸਮੇਤ ਹੋਰ ਮੁੱਦਿਆਂ ‘ਤੇ ਚਰਚਾ ਹੋਈ। ਅਮਰੀਕਾ ਦਾ ਅਟੁੱਟ ਸਮਰਥਨ ਸ਼ਲਾਘਾਯੋਗ ਹੈ। ਓਧਰ ਸੰਯੁਕਤ ਰਾਸ਼ਟਰ ਨੇ ਦਬਾਅ ਘੱਟ ਕਰਨ ਲਈ ਰੂਸੀ ਰਾਸ਼ਟਰਪਤੀ ਨੂੰ ਮਨਾਉਣ ‘ਚ ਮਾਮੂਲੀ ਕਾਮਯਾਬੀ ਹਾਸਲ ਕੀਤੀ ਹੈ। ਹਾਲਾਤ ‘ਤੇ ਚਰਚਾ ਲਈ ਰੂਸੀ ਰਾਸ਼ਟਰਪਤੀ ਨੂੰ ਮਨਾਉਣ ‘ਚ ਮਾਮੂਲੀ ਕਾਮਯਾਬੀ ਹਾਸਲ ਕੀਤੀ ਹੈ। ਹਾਲਾਤ ‘ਤੇ ਚਰਚਾ ਲਈ ਅਮਰੀਕਾ ਤੇ ਰੂਸ ਦੇ ਸੀਨੀਅਰ ਅਹੁਦੇਦਾਰ ਨੌਂ ਤੇ 10 ਜਨਵਰੀ ਨੂੰ ਜਨੇਵਾ ‘ਚ ਮਿਲਣ ਵਾਲੇ ਹਨ। ਇਸ ਤੋਂ ਬਾਅਦ ਨਾਟੋ-ਰੂਸ ਪ੍ਰਰੀਸ਼ਦ ਤੇ ਯੂਰਪੀ ਸੁਰੱਖਿਆ ਸਹਿਯੋਗ ਸੰਗਠਨ ਦੀਆਂ ਬੈਠਕਾਂ ਹੋਣਗੀਆਂ। ਜ਼ਿਕਰਯੋਗ ਹੈ ਕਿ ਜੋਅ ਬਾਇਡਨ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਵੀਰਵਾਰ ਨੂੰ ਕਰੀਬ ਇਕ ਘੰਟਾ ਗੱਲਬਾਤ ਕੀਤੀ ਸੀ। ਅਗਲੇ ਦਿਨ ਬਾਇਡਨ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਪੁਤਿਨ ਨੂੰ ਖ਼ਬਰਦਾਰ ਕੀਤਾ ਹੈ ਕਿ ਜੇਕਰ ਉਨ੍ਹਾਂ ਦਾ ਦੇਸ਼ ਯੂਕ੍ਰੇਨ ‘ਚ ਹਮਲਾ ਕਰਦਾ ਹੈ ਤਾਂ ਉਸ ਨੂੰ ਗੰਭੀਰ ਆਰਥਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਦੱਸਿਆ ਜਾਂਦਾ ਹੈ ਕਿ ਰੂਸ ਨੇ ਯੂਕ੍ਰੇਨ ਨਾਲ ਲੱਗਦੀ ਸਰਹੱਦ ‘ਤੇ ਇਕ ਲੱਖ ਫ਼ੌਜੀ ਤਾਇਨਾਤ ਕੀਤੇ ਹਨ।

Related posts

ਕੈਨੇਡਾ ਹੁਣ ਜਾਂ ਕਦੇ ਵੀ ਵਿਕਾਊ ਨਹੀਂ ਹੈ: ਜਗਮੀਤ ਸਿੰਘ

admin

ਅਮਰੀਕਾ ‘ਚ H-1B ਵੀਜ਼ਾ ਚਾਹਵਾਨਾਂ ਲਈ ਅਨਿਸ਼ਚਿਤਤਾ ਦਾ ਮਾਹੌਲ !

admin

ਵਿਸ਼ਵ ਪਾਸਪੋਰਟ ਸੂਚੀ ’ਚ ਸਿੰਗਾਪੁਰ ਸਿਖਰ ’ਤੇ ਬਰਕਰਾਰ !

admin