Articles Magazine

ਰੋਕੋ ਆਤਮ ਹੱਤਿਆ ਨੂੰ

ਵਿਸ਼ਵ ਆਤਮ ਹੱਤਿਆ ਅਵੇਅਰਨੈਸ ਦਿਵਸ 10 ਸਤੰਬਰ, 2020 ਦੇ ਦਿਨ ਅੰਤਰਰਾਸ਼ਟਰੀ ਪੱਧਰ ‘ਤੇ ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂ ਐਚ ਓ) ਦੇ ਸਹਿਯੋਗ ਨਾਲ ਜਨਤਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਦੁਨਿਆ ਦੇ 70 ਦੇਸ਼ਾਂ ਵਿੱਚ ਖੂਦਕਸ਼ੀ ਦੀ ਰੋਕਥਾਮ ਲਈ ਸੌਸ਼ਲ ਮੀਡਿਆ, ਯਾਦਗਾਰੀ, ਵਿਦਿਅਕ ਸਮਾਗਮ, ਪ੍ਰੈਸ ਕਾਨਫਰੰਸਾਂ ਰਾਹੀਂ ਕਮਿਉਨਿਟੀ ਪੱਧਰ ਤੋਂ ਲ਼ੇ ਕੇ ਅੰਤਰਰਾਸ਼ਟਰੀ ਪੱਧਰ ਤੱਕ ਜਨਤਾ ਨੂੰ ਅਵੇਅਰ ਕੀਤਾ ਜਾਂਦਾ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਰਿਪੋਰਟ ਮੁਤਾਬਿਕ ਹਰ ਸਾਲ 800 ਤੋਂ ਵੱਧ ਲੋਕ ਆਤਮ ਹੱਤਿਆ ਕਰਦੇ ਹਨ ਜਿਨਾਂ ਵਿਚ 75% ਘੱਟ ਅਤੇ ਦਰਮਿਆਨੀ ਆਮਦਨੀ ਵਾਲੇ ਦੇਸ਼ਾਂ ਵਿਚ ਕੀਟਨਾਸ਼ਕ ਜ਼ਹਿਰ, ਨਸ਼ੀਲੇ ਵਸਤਾਂ ਦੇ ਓਵਰਡੋਜ਼, ਹਥਿਆਰ ਨਾਲ ਅਤੇ ਫਾਂਸੀ ਵਗੈਰਾ ਲਾ ਕੇ ਕਰਨਾ ਆਮ ਗੱਲ ਹੋ ਗਈ ਹੈ। ਨੌਜਵਾਨਾਂ ਤੋਂ ਲੈ ਕੇ ਹਰ ਉਮਰ ਵਿਚ ਆਤਮ ਹੱਤਿਆ ਦਾ ਆਂਕੜਾ ਘੱਟ ਕਰਨ ਲਈ ਰਾਸ਼ਟਰੀ- ਅੰਤਰਰਾਸ਼ਟਰੀ ਪੱਧਰ ‘ਤੇ ਸਾਂਝੀ ਰਣਨੀਤੀ ਬਣਾਈ ਜਾ ਰਹੀ ਹੈ। ਵਿਸ਼ਵ ਭਰ ਵਿਚ 15-29 ਸਾਲ ਦੇ ਬੱਚਿਆਂ ਦੀ ਮੌਤ ਦਾ ਮੁੱਖ ਕਾਰਨ ਬਿਮਾਰੀ ਤੋਂ ਇਲਾਵਾ ਖੁਦਕਸ਼ੀ ਦਸਿਆ ਗਿਆ ਹੈ।ਕਾਫੀ ਸਮੇਂ ਤੋਂ ਸਮੱਸਿਆ ਦਾ ਹੱਲ ਲੱਭਣ ਦੇ ਯਤਨ ਕੀਤੇ ਜਾ ਰਹੇ ਹਨ। 50 ਸਾਲ ਤੋਂ ਵੱਧ ਅਮਰ ਦੇ ਲੋਕ ਖੁਦਕਸ਼ੀ ਮਾਨਸਿਕ ਕਮਜੋਰੀ ਅਤੇ ਜ਼ਿਆਦਾ ਸਟ੍ਰੈਸ ਰਹਿਣ ਕਰਕੇ ਕਰਦੇ ਹਨ।

ਪਰਿਵਾਰ ਵਿਚ ਲਗਾਤਾਰ ਕਲੇਸ਼ ਰਹਿਣਾ, ਜੌਬ-ਕੰੰਮਕਾਜ ਨਾ ਰਹਿਣਾ, ਵਪਾਰ ਵਿਚ ਘਾਟਾ, ਹੋਰ-ਹੋਰ ਦੀ ਪ੍ਰਾਪਤੀ ਲਈ ਲਾਲਚ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਅਤੇ ਮਾਡਰਨ ਲਾਈਫ ਸਟਾਇਲ ਸਟ੍ਰੈਸ ਇਨਸਾਨ ਨੂੰ ਖੁਦਕਸ਼ੀ ਦੇ ਰਸਤੇ ‘ਤੇ ਲੈ ਕੇ ਜਾ ਰਿਹਾ ਹੈ।

ਆਤਮ ਹੱਤਿਆ ਆਪਣੇ ਆਪ ਵਿੱਚ ਇੱਕ ਮਾਨਸਿਕ ਬਿਮਾਰੀ ਨਹੀਂ ਹੈ ਬਲਕਿ ਇਲਾਜ ਯੋਗ ਮਾਨਸਿਕ ਵਿਗਾੜਾਂ ਦਾ ਇੱਕ ਸੰਭਾਵਿਤ ਗੰਭੀਰ ਨਤੀਜਾ ਹੈ। ਜਿਸ ਵਿਚ ਪ੍ਰਮੱਖ ਤਨਾਅ, ਬਾਈਪੋਲਰ ਡਿਸਆਡਰ, ਸਦਮੇ ਤੋਂ ਬਾਅਦ ਦੇ ਤਨਾਅ ਵਿਕਾਰ, ਬਾਰਡਰਲਾਈਨ ਸ਼ਖਸੀਅਤ ਵਿਗਾੜ, ਸ਼ਾਈਜ਼ੋਫਰਨੀਆ, ਪਦਾਰਥਾਂ ਦੀ ਵਰਤੋਂ ਸੰਬੰਧੀ ਵਿਕਾਰ, ਅਤੇ ਖਾਣ ਦੀਆਂ ਬਿਮਾਰੀਆਂ ਬਲੀਮੀਆ ਅਤੇ ਐਨੋਰੈਕਸੀਆ ਨਰਵੋਸਾ ਵਗੈਰਾ ਸ਼ਾਮਿਲ ਹਨ।

• ਡਬਲਯੂ ਐਚ ਓ ਨੇ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ਾਂ ਨੂੰ ਆਪਸੀ ਤਾਲਮੇਲ ਨਾਲ ਸਿਹਤ ਦੇ ਨਾਲ-ਨਾਲ ਰੁਜ਼ਗਾਰ, ਅਦਾਲਤੀ ਜਸਟਿਸ, ਸਿੱਖਿਆ ਅਤੇ ਸਮਾਜ ਭਲਾਈ ਦੇ ਖੇਤਰ ਵਿਚ ਅੱਚ ਪੱਧਰੀ ਵਚਨਵਧਤਾ ਬਰਕਰਾਰ ਰੱਖਣ ਦੀ ਸਿਫਾਰਿਸ਼ ਕੀਤੀ ਹੈ।
• ਵਿਸ਼ਵ ਭਰ ਵਿਚ ਡਬਲਯੂ ਐਚ ਓ ਨੇ ਮਾਨਸਿਕ ਸਿਹਤ ਐਕਸ਼ਨ ਪਲਾਨ ਮੁਤਾਬਿਕ ਇਸ ਦਿਨ ਆਤਮ ਹੱਤਿਆ ਅਤੇ ਖੁਦਕਸ਼ੀ ਰੋਕਥਾਮ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਾਂਝੇ ਕਦਮ ਚੱਕਣ ਦਾ ਮੌਕਾ ਦਿੰਦਾ ਹੈ।
• ਡਬਲਯੂ ਐਚ ਓ ਦੇ ਮੈਂਬਰ ਦੇਸ਼ਾਂ ਨੇ ਆਤਮ ਹੱਤਿਆ ਦੀ ਦਰ ਘਟਾਅਣ ਲਈ ਆਪਣੇ ਆਪ ਨੂੰ ਵਿਸ਼ਵ ਪੱਧਰ ‘ਤੇ ਇੱਕ ਪਹਿਲ ਦੀ ਸ਼ਕਲ ਵਿਚ ਸੇਵਾ ਪ੍ਰਬੰਧਾਂ ਦਾ ਵਿਸਥਾਰ ਕਰਨ ਅਤੇ ਟੀਚੇ ਵੱਲ ਕੰਮ ਕਰਨ ਲਈ ਤਕਨੀਕੀ ਖੋਜ਼ ਲਈ ਵਚਨਵੱਧ ਕੀਤਾ ਹੈ।
• ਖੁਦਕਸ਼ੀ ਦੇ ਚਿਤਾਵਨੀ ਸੰਕੇਤਾਂ ਯਾਨਿ ਵੱਧ ਰਹੀ ਮਾਨਸਿਕ ਨਿਰਾਸ਼ਾ ਦੀ ਭਾਵਨਾ ਦੀ ਪਛਾਣ ਕਰਨ ਵਿਚ ਪਰਿਵਾਰ, ਦੋਸਤ, ਸਮਾਜ ਅਤੇ ਸਰਕਾਰ ਦੇ ਆਪਸੀ ਸਹਿਯੋਗ ਦੀ ਲੋੜ ਹੈ।

ਖੁਦਕਸ਼ੀ ਦੇ ਚਿਤਾਵਨੀ ਸੰਕੇਤ ਜਿਵੇਂ: ਨਸ਼ਿਆਂ ਦੀ ਦੁਰਵਰਤੋਂ, ਵੱਧ ਰਹੇ ਤਲਾਕ, ਜ਼ਿਆਦਾ ਉਦਾਸੀ ਵਾਲੀ ਮਨੋਦਸ਼ਾ, ਭਵਿੱਖ ਪ੍ਰਤੀ ਲੰਬੇ ਸਮੇਂ ਤੱਕ ਰਹਿਣ ਵਾਲੀ ਉਦਾਸੀ, ਇਕੱਲਾਪਨ, ਬਦਲ ਰਹੀ ਮਨੋਦਸ਼ਾ, ਅਚਾਨਕ ਗੁੱਸਾ, ਨਿਰਾਸ਼ਾ, ਨੈਗੇਟਿਵ ਸੋਚ, ਹੀਨ ਭਾਵਨਾ, ਅਚਾਨਕ ਸ਼ਾਂਤੀ, ਸਵੈ-ਨੁਕਸਾਨਦੇਹ ਵਿਵਹਾਰ, ਸਰੀਰਕ ‘ਤੇ ਮਾਨਸਿਕ ਬਿਮਾਰੀਆਂ ਵਗੈਰਾ ਚੰਗੇ ਭਲੇ ਨੂੰ ਆਤਮ ਹੱਤਿਆ ਦਾ ਫੈਸਲਾ ਲੈਣ ਨੂੰ ਮਜਬੂਰ ਕਰ ਦਿੰਦੀ ਹੈ।ਆਤਮ ਹੱਤਿਆ ਦੀ ਹਰ ਧਮਕੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

ਨੋਟ: ਜ਼ਿੰਦਗੀ ਬੜੀ ਕੀਮਤੀ ਹੈ। ਵਕਤ ਨਾਲ ਬਦਲ ਕੇ ਮਾਨਸਿਕ ਪ੍ਰੇਸ਼ਾਨੀ ਦੀ ਹਾਲਤ ਵਿਚ ਹਮੇਸ਼ਾ ਆਪਣੇ ਪਰਿਵਾਰ, ਦੋਸਤ-ਮਿੱਤਰਾਂ ਅਤੇ ਸਮਾਜ ਦਾ ਕਮਉਨੀਟੀ ਅਤੇ ਚੰਗਾ ਕੰਮ ਕਰਨ ਵਾਲੀਆਂ ਸੰਸਥਾਂਵਾਂ ਦੇ ਆਪਸੀ ਸਹਿਯੋਗ ਨਾਲ ਖਿਆਲ ਰੱਖੋ। ਤੇਜ਼ ਰਫਤਾਰ ਜ਼ਿੰਦਗੀ ਦੌਰਾਣ ਹਰ ਆਦਮੀ ਨੂੰ ਆਪਣੇ ਅੰਦਰ ਆਤਮ ਵਿਸ਼ਵਾਸ ਬਰਕਰਾਰ ਰੱਖ ਕੇ ਮੁਸੀਬਤਾਂ ਦਾ ਡਟ ਕੇ ਮੁਕਾਬਲਾ ਕਰਨ ਦੀ ਆਦਤ ਪਾ ਲੈਣੀ ਚਾਹੀਦੀ ਹੈ।ਲੌੜ ਪੈਣ ‘ਤੇ ਪ੍ਰੋਫੈਸ਼ਨਲ ਦੀ ਸਲਾਹ ਜਰੂਰ ਲਵੋ ਅਤੇ ਆਪਣੇ ਆਪ ਨੂੰ ਸੰਭਾਲੋ। ਐਮਰਜੈਂਸੀ ਵਿਚ ਸੁਸਾਈਡਲ ਹਾਟਲਾਈਨ ‘ਤੇ ਕਾਲ ਕਰਕੇ ਜ਼ਿੰਦਗੀ ਨੂੰ ਬਚਾਓ।

ਲੇਖਕ: ਅਨਿਲ ਧੀਰ, ਕਾਲਮਨਿਸਟ, ਆਲਟਰਨੇਟਿਵ ਥੈਰਾਪਿਸਟ

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin