Sport

ਰੋਹਿਤ ਸ਼ਰਮਾ ਇਕੱਲੇ ਹੀ ਮੈਚ ਦਾ ਰੁਖ ਬਦਲ ਸਕਦੇ ਨੇ; ਸ਼ਾਕਿਬ ਅਲ ਹਸਨ

ਨਵੀਂ ਦਿੱਲੀ – ਭਾਰਤ ਖਿਲਾਫ ਅਭਿਆਸ ਮੈਚ ਤੋਂ ਪਹਿਲਾਂ ਬੰਗਲਾਦੇਸ਼ ਦੇ ਤਜਰਬੇਕਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਇਕੱਲੇ ਹੀ ਮੈਚ ਦਾ ਰੁਖ ਬਦਲ ਸਕਦੇ ਹਨ। ਏਸ਼ੀਆਈ ਗੁਆਂਢੀ ਦੇਸ਼ ਸ਼ਨੀਵਾਰ ਨੂੰ ਨਿਊਯਾਰਕ ਦੇ ਨਾਸਾਓ ਕਾਊਂਟੀ ਕ੍ਰਿਕਟ ਸਟੇਡੀਅਮ ‘’ਚ ਅਭਿਆਸ ਮੈਚ ‘’ਚ ਇਕ-ਦੂਜੇ ਦਾ ਸਾਹਮਣਾ ਕਰਨ ਵਾਲੇ ਹਨ। ਟੀ-20 ਵਿਸ਼ਵ ਕੱਪ ’ਚ ਭਾਰਤ ਦਾ ਇਹ ਇਕਲੌਤਾ ਅਭਿਆਸ ਮੈਚ ਹੋਵੇਗਾ।ਸ਼ਾਕਿਬ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਪਿਛਲੇ ਕੁਝ ਸਾਲਾਂ ‘’ਚ ਜਿਸ ਤਰ੍ਹਾਂ ਉਨ੍ਹਾਂ ਨੇ ਭਾਰਤ ਦੀ ਅਗਵਾਈ ਕੀਤੀ ਉਹ ਸ਼ਾਨਦਾਰ ਸੀ। ਬਤੌਰ ਕਪਤਾਨ ਉਨ੍ਹਾਂ ਦਾ ਰਿਕਾਰਡ ਸ਼ਾਨਦਾਰ ਹੈ। ਮੈਨੂੰ ਲੱਗਦਾ ਹੈ ਕਿ ਸਾਰੇ ਖਿਡਾਰੀ ਟੀਮ ਦੇ ਨੇਤਾ ਦੇ ਤੌਰ ‘’ਤੇ ਉਨ੍ਹਾਂ ਦਾ ਸਨਮਾਨ ਕਰਦੇ ਹਨ ਅਤੇ ਉਹ ਅਜਿਹਾ ਖਿਡਾਰੀ ਹੈ ਜੋ ਇਕੱਲੇ ਹੀ ਵਿਰੋਧੀ ਤੋਂ ਮੈਚ ਖੋਹ ਸਕਦਾ ਹੈ।ਦੂਜੇ ਪਾਸੇ ਰੋਹਿਤ ਨੇ ਕਿਹਾ ਕਿ 5 ਜੂਨ ਨੂੰ ਆਇਰਲੈਂਡ ਖਿਲਾਫ ਆਪਣਾ ਪਹਿਲਾ ਮੈਚ ਖੇਡਣ ਤੋਂ ਪਹਿਲਾਂ ਉਨ੍ਹਾਂ ਲਈ ਅਮਰੀਕੀ ਹਾਲਾਤ ਮੁਤਾਬਕ ਢਲਣਾ ਮਹੱਤਵਪੂਰਨ ਹੋਵੇਗਾ।

Related posts

ਹਾਕੀ ਇੰਡੀਆ ਵਲੋਂ 32 ਬਿਹਤਰੀਨ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ !

admin

ਰਾਸ਼ਟਰਮੰਡਲ ਖੇਡ ਫੈਡਰੇਸ਼ਨ ਨੇ ਆਪਣਾ ਨਾਮ ਬਦਲਕੇ ‘ਰਾਸ਼ਟਰਮੰਡਲ ਖੇਡ’ ਰੱਖਿਆ !

admin

ਰੈਸਲਿੰਗ ਫੈਡਰੇਸ਼ਨ ਤੋਂ ਮੁਅੱਤਲੀ ਹਟਾਈ: ਟਰਾਇਲ 15 ਮਾਰਚ ਤੋਂ ਹੋਣਗੇ !

admin