ਨਵੀਂ ਦਿੱਲੀ— ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਅਬਦੁਲ ਰੱਜਾਕ ਨੇ ਕਿਹਾ ਕਿ ਹਾਰਦਿਕ ਪੰਡਯਾ ਨੂੰ ਵਿਸ਼ਵ ਪੱਧਰੀ ਕ੍ਰਿਕਟਰ ਬਣਨ ਦੇ ਲਈ ਸਖਤ ਮਿਹਨਤ ਕਰਨ ਦੀ ਜ਼ਰੂਰਤ ਹੈ। ਉਹ ਫਿਲਹਾਲ ਕਪਿਲ ਦੇਵ ਵਰਗੇ ਖਿਡਾਰੀ ਦੇ ਲਾਗੇ (ਆਸਪਾਸ) ਵੀ ਨਹੀਂ ਹੈ। ਰੱਜਾਕ ਨੇ ਕਿਹਾ ਕਿ ਭਾਰਤੀ ਤੇਜ਼ ਅਕ੍ਰਮਣ ਦੀ ਅਗਵਾਈ ਜਸਪ੍ਰੀਤ ਬੁਮਰਾਹ ਨੂੰ ਲੈ ਕੇ ਦਿੱਤੇ ਗਏ ‘ਬੇਬੀ ਬਾਲਰ’ ਦੇ ਉਸਦੇ ਬਿਆਨ ਨੂੰ ਗਲਤ ਸਮਝਿਆ ਗਿਆ। ਪਾਕਿਸਤਾਨ ਦੇ ਸਰਵਸ੍ਰੇਸ਼ਠ ਹਰਫਨਮੌਲਾ ਖਿਡਾਰੀਆਂ ‘ਚ ਸ਼ਾਮਲ ਰਹੇ 40 ਸਾਲ ਦੇ ਰੱਜਾਕ ਨੇ ਕਿਹਾ ਕਿ ਵਿਸ਼ਵ ਕੱਪ ਵਰਗੇ ਪ੍ਰਤੀਯੋਗਿਤਾਵਾਂ ‘ਚ ਉਸਦੀ ਟੀਮ ਵਿਰੁੱਧ ਭਾਰਤੀ ਟੀਮ ਦਾ ਦਬਦਬਾਅ ਬਣਿਆ ਰਹੇਗਾ, ਕਿਉਂਕਿ ਭਾਰਤ ਦੇ ਕੋਲ ਵੱਡੇ ਮੈਚਾਂ ਦੇ ਦਬਾਅ ਨੂੰ ਝੱਲਣ ਦੀ ਜ਼ਿਆਦਾ ਸਮਰੱਥਾ ਹੈ। ਫਿੱਟਨੈਸ ਦੀ ਸਮੱਸਿਆ ਨਾਲ ਜੂਝ ਰਹੇ ਪੰਡਯਾ ਦੇ ਵਾਰੇ ‘ਚ ਪੁੱਛੇ ਜਾਣ ‘ਤੇ ਉਨ੍ਹਾਂ ਨੇ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ 26 ਸਾਲ ਦਾ ਇਹ ਖਿਡਾਰੀ ਜ਼ਿਆਦਾ ਮਿਹਨਤ ਨਹੀਂ ਕਰ ਰਿਹਾ। ਰੱਜਾਕ ਨੇ ਕਿਹਾ ਕਿ ਪੰਡਯਾ ਇਕ ਵਧੀਆ ਖਿਡਾਰੀ ਹੈ ਪਰ ਇਕ ਸ਼ਾਨਦਾਰ ਹਰਫਨਮੌਲਾ ਹੋ ਸਕਦੇ ਹਨ। ਇਹ ਸਭ ਮਿਹਨਤ ‘ਤੇ ਨਿਰਭਰ ਕਰਦਾ ਹੈ। ਜਦੋ ਤੁਸੀਂ ਖੇਡ ਨੂੰ ਪੂਰਾ ਸਮਾਂ ਨਹੀਂ ਦਿੰਦੇ ਹੋ ਤਾਂ ਤੁਹਾਡਾ ਪ੍ਰਦਰਸ਼ਨ ਖਰਾਬ ਹੋਵੇਗਾ।
next post