India

ਲਖਨਊ ‘ਚ ਮਹਾਪੰਚਾਇਤ ਜਾਰੀ, ਟਿਕੈਤ ਬੋਲੇ- ਫਿਲਹਾਲ ਜਾਰੀ ਰਹੇਗਾ ਸਾਡਾ ਅੰਦੋਲਨ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਐਕਟ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਵੀ ਸੰਯੁਕਤ ਕਿਸਾਨ ਮੋਰਚਾ ਅੰਦੋਲਨ ਅੱਗੇ ਵਧਾ ਰਿਹਾ ਹੈ। ਬੀਕੇਯੂ ਆਗੂ ਰਾਕੇਸ਼ ਟਿਕੈਤ ਰਾਜਧਾਨੀ ਦੇ ਈਕੋ ਗਾਰਡਨ ਪਾਰਕ ‘ਚ ਸੰਯੁਕਤ ਕਿਸਾਨ ਮੋਰਚਾ ਦੀ ਮਹਾਪੰਚਾਇਤ ‘ਚ ਪੁੱਜੇ। ਇਸ ਦੌਰਾਨ ਉਨ੍ਹਾਂ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ 750 ਕਿਸਾਨਾਂ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ। ਰਾਜਧਾਨੀ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਦੁੱਧ ਲਈ ਵੀ ਜੋ ਨੀਤੀ ਆ ਰਹੀ ਹੈ, ਅਸੀਂ ਉਸ ਦੇ ਵੀ ਖ਼ਿਲਾਫ਼ ਹਾਂ, ਬੀਜ ਕਾਨੂੰਨ ਵੀ ਹੈ। ਇਸ ਸਭ ਬਾਰੇ ਗੱਲ ਕਰਨਾ ਚਾਹੁੰਦੇ ਹਾਂ।

Related posts

ਦਿੱਲੀ ‘ਚ ਹਫ਼ਤੇ ਵਿੱਚ ਘਰੋਂ ਦੋ ਦਿਨ ਕੰਮ ਲਾਗੂ ਕਰਨ ਦੇ ਹੁਕਮ

admin

ਬ੍ਰਿਕਸ ਤੋਂ ਇੱਕ ਰਚਨਾਤਮਕ ਅਤੇ ਸਥਿਰ ਭੂਮਿਕਾ ਦੀ ਲੋੜ – ਡਾ. ਐਸ. ਜੈਸ਼ੰਕਰ 

admin

ਰਾਇਲ ਚੈਲੇਂਜਰ ਬੰਗਲੌਰ ਦੀ ਕੋਲਕਾਤਾ ਨਾਈਟ ਰਾਈਡਰਜ਼ Ḕਤੇ 6 ਵਿਕਟਾਂ ਨਾਲ ਜਿੱਤ

admin