India

ਲਖੀਮਪੁਰ ਹਿੰਸਾ ਮਾਮਲੇ ‘ਚ ਦੋਸ਼ੀ ਕੇਂਦਰੀ ਗ੍ਰਹਿ ਮੰਤਰੀ ਦੇ ਬੇਟੇ ਆਸ਼ੀਸ਼ ਮਿਸ਼ਰਾ ਬਿਮਾਰ

ਲਖਨਊ – ਲਖੀਮਪੁਰ ਖੀਰੀ ਦੇ ਤਿਕੁਨਿਆ ਵਿਚ ਹੋਈ ਹਿੰਸਾ ਦੌਰਾਨ ਅੱਠ ਲੋਕਾਂ ਦੀ ਮੌਤ ਦੇ ਮਾਮਲੇ ਵਿਚ ਕਿਸਾਨਾਂ ਵੱਲੋਂ ਦਰਜ ਕਰਵਾਈ ਗਈ ਐੱਫਆਈਆਰ ਵਿਚ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਉਰਫ਼ ਮੋਨੂੰ ਸ਼ਨੀਵਾਰ ਨੂੰ ਲਖੀਮਪੁਰ ਖੀਰੀ ਪੁਲਿਸ ਲਾਇੰਸ ਵਿਚ crime branch team ਦੇ ਸਾਹਮਣੇ ਪੇਸ਼ ਹੋਣਗੇ। ਸੁਪਰੀਮ ਕੋਰਟ ਵਿਚ ਲਗਾਤਾਰ ਦੂਜੇ ਦਿਨ ਇਸ ਕੇਸ ਨੂੰ ਲੈ ਕੇ ਸੁਣਵਾਈ ਦੇ ਦੌਰਾਨ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਟੇਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਸ਼ੁੱਕਰਵਾਰ ਨੂੰ ਹੀ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਦਸ ਵਜੇ ਪੇਸ਼ ਹੋਣ ਸੀ ਪਰ ਅੱਜ ਉਸ ਦੀ ਤਬੀਅਤ ਖਰਾਬ ਹੋਣ ਦੇ ਕਾਰਨ ਉਹ ਪੇਸ਼ ਨਹੀਂ ਹੋ ਸਕਿਆ।

ਲਖੀਮਪੁਰ ਖੀਰੀ ਮਾਮਲੇ ‘ਚ ਆਸ਼ੀਸ਼ ਮਿਸ਼ਰਾ ਉਰਫ ਮੋਨੂੰ ਨੂੰ 24 ਘੰਟਿਆਂ ਦਾ ਸਮਾਂ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਆਸ਼ੀਸ਼ ਮਿਸ਼ਰਾ ਬਿਮਾਰ ਹਨ ਤੇ ਉਨ੍ਹਾਂ ਨੇ ਪੁਲਿਸ ਤੋਂ ਪੇਸ਼ ਹੋਣ ਲਈ ਸਮਾਂ ਮੰਗਿਆ ਹੈ। ਲਖੀਮਪੁਰ ਖੀਰੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਟੀਮ ਨੇ ਆਸ਼ੀਸ਼ ਮਿਸ਼ਰਾ ਮੋਨੂੰ ਨੂੰ ਸ਼ਨੀਵਾਰ ਰਾਤ 11:00 ਵਜੇ ਤੋਂ ਪਹਿਲਾਂ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਇਕ ਹੋਰ ਨੋਟਿਸ ਕੇਂਦਰੀ ਮੰਤਰੀ ਅਜੇ ਕੁਮਾਰ ਮਿਸ਼ਰਾ ਟੇਨੀ ਦੇ ਘਰ ‘ਤੇ ਚਿਪਕਾਇਆ ਗਿਆ ਹੈ। ਦੂਜੇ ਨੋਟਿਸ ਵਿੱਚ ਉਨ੍ਹਾਂ ਦੇ ਬੇਟੇ ਆਸ਼ੀਸ਼ ਨੂੰ 24 ਘੰਟੇ ਦਾ ਸਮਾਂ ਦਿੱਤਾ ਗਿਆ ਸੀ। ਪੁਲਿਸ ਅੱਜ ਸਵੇਰੇ 10 ਵਜੇ ਪੇਸ਼ ਹੋਣ ਦੀ ਉਡੀਕ ਕਰਦੀ ਰਹੀ। ਇਸ ਦੌਰਾਨ ਪੁਲਿਸ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਜੇ ਆਸ਼ੀਸ਼ ਮਿਸ਼ਰਾ ਮੋਨੂੰ ਸ਼ਨੀਵਾਰ ਨੂੰ ਕਿਸੇ ਕਾਰਨ ਪੇਸ਼ ਨਾ ਹੋ ਸਕੇ ਤਾਂ ਕਾਨੂੰਨ ਆਪਣਾ ਰਾਹ ਅਖਤਿਆਰ ਕਰ ਲਵੇਗਾ। ਇਸ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਟੇਨੀ ਦਾ ਕਹਿਣਾ ਹੈ ਕਿ ਬੇਟਾ ਕਿਤੇ ਵੀ ਲੁਕਿਆ ਨਹੀਂ ਹੈ। ਉਹ ਵੱਡਾ ਹੈ ਤੇ ਆਪਣੇ ਫੈਸਲੇ ਖ਼ੁਦ ਲੈਂਦਾ ਹੈ।

Related posts

ਕਾਂਗਰਸ ਨੇਤਾ ਰਾਹੁਲ ਗਾਂਧੀ ਇਤਰਾਜ਼ਯੋਗ ਟਿੱਪਣੀਆਂ ਕਾਰਣ ਮਾਣਹਾਨੀ ਦੇ ਕਈ ਕੇਸਾਂ ‘ਚ ਉਲਝੇ ਹੋਏ ਹਨ !

admin

ਭਾਸ਼ਾਈ ਰੁਕਾਵਟਾਂ ਨੂੰ ਦੂਰ ਕਰਨਗੇ ਅਟਲ ਇਨੋਵੇਸ਼ਨ ਮਿਸ਼ਨ, ਨੀਤੀ ਆਯੋਗ ਅਤੇ ਭਾਸ਼ਿਣੀ ਡਿਵੀਜ਼ਨ !

admin

ਈ-ਸ਼੍ਰਮ ਪੋਰਟਲ ‘ਤੇ ਅਸੰਗਠਿਤ ਖੇਤਰ ਦੇ ਕਾਮਿਆਂ ਦੀ ਗਿਣਤੀ 31 ਕਰੋੜ ਦੇ ਕਰੀਬ ਪੁੱਜੀ !

admin