Sport

ਲਗਾਤਾਰ ਵਕਫ਼ੇ ‘ਚ ਆਰਾਮ ਮਿਲਣ ਦੇ ਬਾਵਜੂਦ ਸੈਮੀਫਾਈਨਲ ਖੁੰਝੀ ਟੀਮ ਇੰਡੀਆ

ਆਬੂ ਧਾਬੀ – ਰਵੀ ਸ਼ਾਸਤਰੀ ਨੇ ਟੀਮ ਇੰਡੀਆ ਦੇ ਕੋਚ ਵਜੋਂ ਆਪਣੀ ਆਖ਼ਰੀ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਮੈਂ ਇਕ ਚੀਜ਼ ਕਹਿਣਾ ਚਾਹਾਂਗਾ, ਇਹ ਕੋਈ ਬਹਾਨਾ ਨਹੀਂ ਹੈ। ਅਸੀਂ ਛੇ ਮਹੀਨੇ (ਬਾਇਓ-ਬਬਲ, ਮਤਲਬ ਕਿ ਖਿਡਾਰੀਆਂ ਲਈ ਬਣਾਏ ਗਏ ਸੁਰੱਖਿਅਤ ਮਾਹੌਲ) ਵਿਚ ਰਹਿ ਰਹੇ ਹਾਂ। ਟੀਮ ਵਿਚ ਕਈ ਅਜਿਹੇ ਖਿਡਾਰੀ ਹਨ ਜੋ ਤਿੰਨਾਂ ਫਾਰਮੈਟਾਂ ਵਿਚ ਖੇਡਦੇ ਹਨ। ਬੀਤੇ ਛੇ ਮਹੀਨੇ ਉਹ 25 ਦਿਨ ਹੀ ਆਪਣੇ ਘਰ ਰਹੇ ਹਨ। ਇਸ ਕਾਰਨ ਤੁਹਾਡਾ ਨਾਂ ਬਰੈਡਮੈਨ ਹੀ ਕਿਉਂ ਨਾ ਹੋਵੇ, ਤੁਹਾਡਾ ਬੱਲੇਬਾਜ਼ੀ ਅੌਸਤ ਘੱਟ ਹੋ ਜਾਵੇਗਾ ਕਿਉਂਕਿ ਤੁਸੀਂ ਇਕ ਇਨਸਾਨ ਹੋ। ਇਹ ਅਜਿਹਾ ਨਹੀਂ ਹੈ ਕਿ ਤੁਸੀਂ ਗੱਡੀ ਵਿਚ ਤੇਲ ਪਾਇਆ ਤੇ ਉਸ ਨੂੰ ਚਲਾਉਣ ਲੱਗ ਗਏ। ਮੈਂ ਚੌਕਸ ਕਰਨਾ ਚਾਹੁੰਦਾ ਹਾਂ ਕਿਉਂਕਿ ਬਬਲ ਟੁੱਟ ਵੀ ਸਕਦਾ ਹੈ। ਹੁਣ ਸਵਾਲ ਇਹ ਹੈ ਕਿ ਜਿਵੇਂ ਸ਼ਾਸਤਰੀ ਕਹਿ ਰਹੇ ਹਨ ਉਹ ਸਹੀ ਹੈ ਜਾਂ ਨਹੀਂ। ਕੀ ਅਸਲ ਵਿਚ ਬਬਲ ਫਟੇਗਾ? ਕੀ ਅਸਲ ਵਿਚ ਮਾਨਸਿਕ ਪਰੇਸ਼ਾਨੀ ਕਾਰਨ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਟੀਮ ਇੰਡੀਆ ਨਹੀਂ ਪੁੱਜ ਸਕੀ? ਕੀ ਭਾਰਤ ਤੋਂ ਇਲਾਵਾ ਸੈਮੀਫਾਈਨਲ ਵਿਚ ਪੁੱਜੀਆਂ ਚਾਰ ਟੀਮਾਂ ਬਾਇਓ-ਬਬਲ ਵਿਚ ਨਹੀਂ ਰਹਿ ਰਹੀਆਂ? ਕੀ ਕਿਸੇ ਖਿਡਾਰੀ ਨੂੰ ਪਰੇਸ਼ਾਨੀ ਸੀ ਤੇ ਉਸ ਨੇ ਬੀਸੀਸੀਆਈ ਜਾਂ ਟੀਮ ਮੈਨੇਜਮੈਂਟ ਨਾਲ ਇਸ ਮਾਮਲੇ ਵਿਚ ਸੰਪਰਕ ਕੀਤਾ? ਕੀ ਕਿਸੇ ਨੇ ਕਿਹਾ ਕਿ ਉਹ ਜ਼ਿਆਦਾ ਥੱਕ ਗਏ ਹਨ ਤੇ ਨਹੀਂ ਖੇਡਣਾ ਚਾਹੁੰਦੇ, ਉਨ੍ਹਾਂ ਨੂੰ ਆਰਾਮ ਦੀ ਲੋੜ ਹੈ। ਜਦ ਇਸ ‘ਤੇ ਬੀਸੀਸੀਆਈ ਨਾਲ ਸੰਪਰਕ ਕੀਤਾ ਗਿਆ ਤਾਂ ਕਿਸੇ ਨੇ ਰਿਕਾਰਡ ‘ਤੇ ਆ ਕੇ ਤਾਂ ਨਹੀਂ ਕਿਹਾ ਪਰ ਨਾਂ ਨਾ ਛਾਪਣ ਦੀ ਸ਼ਰਤ ‘ਤੇ ਕਿਹਾ ਕਿ ਕੰਮ ਦੇ ਭਾਰ ਦੀ ਮੈਨੇਜਮੈਂਟ ‘ਤੇ ਸਾਡਾ ਪੂਰਾ ਧਿਆਨ ਹੈ। ਅਸੀਂ ਟੀਮ ਦਾ ਪੂਰਾ ਧਿਆਨ ਰੱਖਿਆ ਤੇ ਜਿਨ੍ਹਾਂ ਨੂੰ ਬ੍ਰੇਕ ਦਿੱਤੀ ਜਾਣੀ ਚਾਹੀਦੀ ਸੀ, ਦਿੱਤੀ ਗਈ। ਇੱਥੇ ਤਕ ਕਿ ਅਸੀਂ ਇੰਗਲੈਂਡ ਵਿਚ ਟੀਮ ਨੂੰ ਇਕ ਮਹੀਨੇ ਤਕ ਬ੍ਰੇਕ ਦਿੱਤੀ। ਅੱਗੇ ਵੀ ਅਸੀਂ ਕੰਮ ਦੇ ਭਾਰਤ ‘ਤੇ ਖ਼ਾਸ ਧਿਆਨ ਰੱਖਾਂਗੇ।

Related posts

ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਯਾਦਗਾਰੀ ਪਾਰੀ ਖੇਡ ਕੇ ਰਿਕਾਰਡਾਂ ਦੀ ਝੜੀ ਲਾਈ !

admin

10 ਆਲ-ਟਾਈਮ ਟੈਸਟ ਬੱਲੇਬਾਜ਼ਾਂ ‘ਚ ਰੂਟ ਨੂੰ ਪਹਿਲਾ ਤੇ ਰਿੱਕੀ ਪੋਂਟਿੰਗ ਦਾ ਤੀਜਾ ਸਥਾਨ !

admin

ਦੋ ਨਵੀਆਂ ਫ੍ਰੈਂਚਾਇਜ਼ੀਜ਼ ਤੀਜੇ ਸੀਜ਼ਨ ਲਈ ਵਰਲਡ ਪੈਡਲ ਲੀਗ ਵਿੱਚ ਸ਼ਾਮਲ !

admin