Punjab

ਲਹਿਰਾਗਾਗਾ ਦਾ ਫ਼ੌਜੀ ਵਰਿੰਦਰ ਸਿੰਘ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਤੇਲੰਗਾਨਾ ‘ਚ ਸ਼ਹੀਦ

ਲਹਿਰਾਗਾਗਾ – ਸਥਾਨਕ ਸ਼ਹਿਰ ਦਾ ਨੌਜਵਾਨ ਫੌਜੀ ਵਰਿੰਦਰ ਸਿੰਘ 25 ਸਾਲ ਜੋ ਕੋਬਰਾ ਕਮਾਂਡੋ 208 ਵਿੱਚ ਭਰਤੀ ਸੀ,ਕੱਲ੍ਹ ਸ਼ਾਮ ਤੇਲੰਗਾਨਾ ਵਿਚ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋ ਗਿਆ। ਉਨ੍ਹਾਂ ਦੀ ਸ਼ਹੀਦੀ ਤੇ ਜਿਥੇ ਪਰਿਵਾਰ ਵਾਲੇ ਮਾਣ ਵੀ ਕਰ ਰਹੇ ਹਨ ,ਉਥੇ ਹੀ ਸ਼ਹੀਦ ਦੀ ਮਾਤਾ ਅਮਰਜੀਤ ਕੌਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪਿਤਾ ਸਾਗਰ ਸਿੰਘ ਨੇ ਕਿਹਾ ਬੇਸ਼ੱਕ ਸਾਡੇ ਪੁੱਤਰ ਦਾ ਭਰ ਜਵਾਨੀ ਵਿੱਚ ਤੁਰ ਜਾਣ ਦਾ ਸਾਨੂੰ ਦੁੱਖ ਹੈ ,ਪ੍ਰੰਤੂ ਸਾਨੂੰ ਮਾਣ ਹੈ ਕਿ ਦੇਸ਼ ਲਈ ਸ਼ਹੀਦ ਹੋਇਆ ਹੈ। ਸ਼ਹੀਦ ਦੀ ਦੇਹ ਅੱਜ ਰਾਤੀਂ 8 ਵਜੇ ਦੇ ਕਰੀਬ ਲਹਿਰਾਗਾਗਾ ਪਹੁੰਚੇਗੀ।ਜਿਸ ਦਾ ਸੰਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਕੱਲ੍ਹ ਐਤਵਾਰ ਨੂੰ ਸਵੇਰੇ ਦੱਸ- ਗਿਆਰਾਂ ਵਜੇ ਕੀਤਾ ਜਾਵੇਗਾ। ਅੱਜ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਲਈ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਪਰਿਵਾਰ ਨੂੰ ਦਿਲਾਸਾ ਦੇਣ ਸਮੇਂ ਕਿਹਾ, ਕਿ ਨੌਜਵਾਨ ਪੁੱਤ ਦੇ ਚਲੇ ਜਾਣ ਦਾ ਪੂਰੇ ਹਲਕੇ ਨੂੰ ਦੁੱਖ ਹੈ। ਦੂਜੇ ਪਾਸੇ ਦੁਸ਼ਮਣ ਨਾਲ ਲੜਦੇ ਹੋਏ ਸ਼ਹੀਦੀ ਪਾਈ ਹੈ ਜੋ ਪੂਰੇ ਹਿੰਦੋਸਤਾਨ ਲਈ ਮਾਣ ਵਾਲੀ ਗੱਲ ਹੈ ।ਨੌਜਵਾਨਾਂ ਵੱਲੋਂ ਅੱਜ ਪੂਰੇ ਸ਼ਹਿਰ ਵਿਚ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਹਿੱਤ ਮਾਰਚ ਕੱਢਿਆ ਗਿਆ।ਸਸਕਾਰ ਸਮੇਂ ਸ਼ਹੀਦ ਫੌਜੀ ਦੇ ਸਨਮਾਨ ਲਈ ਬਾਜ਼ਾਰ ਪੂਰਨ ਤੌਰ ਤੇ ਬੰਦ ਰਹਿਣਗੇ। ਬੀਬੀ ਭੱਠਲ ਨੇ ਪੰਜਾਬ ਸਰਕਾਰ ਪਾਸੋਂ ਸ਼ਹੀਦ ਦੇ ਪਰਿਵਾਰ ਲਈ ਹਰੇਕ ਤਰ੍ਹਾਂ ਦੀ ਮੱਦਦ ਕਰਵਾਉਂਣ ਦਾ ਜਿੱਥੇ ਭਰੋਸਾ ਦਿੱਤਾ, ਉਥੇ ਹੀ ਬੁੱਤ ਲਾਉਣ ਤੋਂ ਇਲਾਵਾ ਕਿਸੇ ਸੰਸਥਾ ਦਾ ਨਾਮ ਤੇ ਯਾਦਗਾਰ ਬਣਾਉਣ ਲਈ ਵੀ ਹਰੇਕ ਸੰਭਵ ਕੋਸ਼ਿਸ਼ ਕਰਨ ਨਾ ਵਿਸਵਾਸ਼ ਦਿਵਾਇਆ। ਇਸ ਸਮੇਂ ਬੀਬੀ ਭੱਠਲ ਦੇ ਓ ਐਸ ਡੀ ਰਵਿੰਦਰ ਸਿੰਘ ਟੁਰਨਾ,ਡੀ ਐੱਸ ਪੀ ਲਹਿਰਾ ਮਨੋਜ ਗੋਰਸੀ, ਸਿਟੀ ਇੰਚਾਰਜ ਜਾਗਰ ਸਿੰਘ, ਬਲਾਕ ਕਾਂਗਰਸ ਦੇ ਪ੍ਰਧਾਨ ਰਾਜੇਸ਼ ਗਰਗ,ਸੂਬਾ ਸਕੱਤਰ ਸੰਜੀਵ ਹਨੀ,ਰਤਨ ਸ਼ਰਮਾ ਕੌਂਸਲਰ, ਈਸ਼ਵਰ ਦਾਸ ਕੁੱਕੂ, ਜੀਵਨ ਕੁਮਾਰ ਮਿੱਤਲ ਤੋਂ ਇਲਾਵਾ ਭਾਰੀ ਗਿਣਤੀ ਵਿਚ ਸ਼ਹਿਰ ਵਾਸੀ ਹਮਦਰਦੀ ਪ੍ਰਗਟਾਉਣ ਲਈ ਮੌਜੂਦ ਸਨ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin