Punjab

ਲਾਲ ਡੋਰੇ ਅੰਦਰਲੇ ਘਰਾਂ ਲਈ ‘ਮੇਰਾ ਘਰ ਮੇਰੇ ਨਾਮ’ ਸਕੀਮ ਦਾ ਐਲਾਨ

ਚੰਡੀਗੜ੍ਹ – ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ   ਨੇ ਸੋਮਵਾਰ ਨੂੰ ਪੰਜਾਬ ਸਕੱਤਰੇਤ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਸਭ ਤੋਂ ਪਹਿਲਾਂ ਉਨ੍ਹਾਂ ‘ਮੇਰਾ ਘਰ ਮੇਰੇ ਨਾਮ’  ਸਕੀਮ ਦਾ ਐਲਾਨ ਕੀਤਾ। ਉਨ੍ਹਾਂ ਲਾਲ ਡੋਰੇ ਅੰਦਰ ਆਉਣ ਵਾਲਿਆਂ ਨੂੰ ਮਾਲਕਾਨਾ ਹੱਕ ਮਿਲੇਗਾ ਭਾਵ ਇਨ੍ਹਾਂ ਲੋਕਾਂ ਰਜਿਸਟਰੀ ਕਰਵਾਉਣ ਲਈ ਕੋਈ ਖਰਚ ਨਹੀਂ ਦੇਣਾ ਪਵੇਗਾ। ਪਹਿਲਾਂ ਇਹ ਸਕੀਮ ਪਿੰਡਾਂ ਲਈ ਸੀ ਪਰ ਹੁਣ ਸ਼ਹਿਰ ਵਾਸੀਆਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਰੈਵੀਨਿਊ ਵਿਭਾਗ ਨੂੰ ਡਰੋਨ ਰਾਹੀਂ ਨਕਸ਼ਾਬੰਦੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।ਪੰਜਾਬੀ ਸਰਕਾਰ ਨੇ NRI ਭਰਾਵਾਂ ਬਾਰੇ ਵੀ ਵੱਡਾ ਫ਼ੈਸਲਾ ਲਿਆ। ਉਨ੍ਹਾਂ ਕਿਹਾ ਕਿ NRI ਭਰਾਵਾਂ ਦੀ ਜਾਇਦਾਦ ਲਈ ਸੁਰੱਖਿਆ ਲਈ ਕਾਨੂੰਨ ਲਿਆਂਦਾ ਜਾਵੇਗਾ। ਚੰਨੀ ਨੇ ਕਿਹਾ ਕਿ ਜਿਹੜੇ NRI ਭਰਾਵਾਂ ਦਾ ਕੋਈ ਕਲੇਮ ਬਾਕੀ ਹੈ ਤਾਂ ਉਹ 15 ਦਿਨਾਂ ਦੇ ਅੰਦਰ-ਅੰਦਰ ਅਪਲਾਈ ਕਰ ਕੇ ਇਸ ਦਾ ਨਬੇੜਾ ਕਰਵਾ ਸਕਣਗੇ। ਬਿਜਲੀ ਮਾਫ਼ੀ ਦੇ ਮੁੱਦੇ ‘ਤੇ ਸਪੱਸ਼ਟੀਕਰਨ ਦਿੰਦਿਆਂ ਚੰਨੀ ਨੇ ਕਿਹਾ ਕਿ ਬਿਜਲੀ ਮਾਫ਼ੀ ਲਈ ਫਾਰਮ ਤਿਆਰ ਹੋ ਚੁੱਕਾ ਹੈ। 2 ਕਿੱਲੋਵਾਟ ਤਕ ਬਿਜਲੀ ਬਾਲਣ ਵਾਲੇ ਪੰਜਾਬ ਦੇ ਲਗਪਗ 52 ਲੱਖ ਖਪਤਕਾਰਾਂ ਨੂੰ ਮੁਫ਼ਤ ਬਿਜਲੀ ਦਾ ਫਾਇਦਾ ਮਿਲੇਗਾ।ਜ਼ਿਕਰਯੋਗ ਹੈ ਕਿ ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਨੇ ਸਾਢੇ 11 ਵਜੇ ਮੰਤਰੀ ਮੰਡਲ ਨਾਲ ਬੈਠਕ ਸੱਦੀ ਸੀ। ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਵੀ ਇਸ ਮੀਟਿੰਗ ‘ਚ ਸ਼ਮੂਲੀਅਤ ਕੀਤੀ। ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਜਿਹੜੇ ਵੀ ਫ਼ੈਸਲੇ ਲਏ ਗਏ ਮੁੱਖ ਮੰਤਰੀ ਨੇ ਉਨ੍ਹਾਂ ਦਾ ਪ੍ਰੈੱਸ ਕਾਨਫਰੰਸ ‘ਚ ਐਲਾਨ ਕੀਤਾ।

Related posts

ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧਾਂ ਖਿਲਾਫ ਦੋਸ਼ਾਂ ਦੇ ਸਾਰੇ ਸਬੂਤ ਸੰਗਤ ਸ੍ਹਾਮਣੇ ਰੱਖਾਂਗਾ – ਗਿਆਨੀ ਰਘਬੀਰ ਸਿੰਘ

admin

ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਦੀ ਬਦਨਾਮੀ ਕੀਤੀ – ਐਡਵੋਕੇਟ ਹਰਜਿੰਦਰ ਸਿੰਘ ਧਾਮੀ

admin

ਲਾਅ ਦੇ ਵਿਦਿਆਰਥੀਆਂ ਵਲੋਂ ਸਿਖਲਾਈ ਪ੍ਰੋਗਰਾਮ ਦੇ ਹਿੱਸੇ ਵਜੋਂ ਪੁਲਿਸ ਸਟੇਸ਼ਨ ਦਾ ਦੌਰਾ

admin