Punjab

ਲੁਟੇਰਿਆਂ ਨੇ ਇੱਕ ਪ੍ਰਾਪਰਟੀ ਡੀਲਰ ਤੋਂ 1ਕਰੋੜ ਲੁੱਟ ਕੇ ਹੋਏ ਫਰਾਰ

ਡੇਰਾਬੱਸੀ – ਅੱਜ ਡੇਰਾਬੱਸੀ ਚ ਉਸ ਸਮੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ  ਡੇਰਾਬੱਸੀ ਮੁੱਖ ਮਾਰਗ ਤੇ ਪੈਂਦੇ ਐਸ ਬੀ ਆਈ ਬੈਂਕ ਦੇ ਬਾਹਰ    ਦੋ ਮੋਟਰਸਾਈਕਲਾ ਤੇ ਸਵਾਰ ਚਾਰ  ਲੁਟੇਰਿਆਂ ਨੇ ਇੱਕ ਪ੍ਰਾਪਰਟੀ ਡੀਲਰ ਦੇ ਆਫ਼ਿਸ ਚ ਪਿਸਤੌਲ ਦੀ ਨੋਕ ਤੇ 1ਕਰੋੜ ਰੁਪਏ ਲੁੱਟ ਕੇ ਲੈ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਐਸ ਬੀ ਆਈ ਨੇੜੇ ਪ੍ਰਾਪਰਟੀ ਡੀਲਰ ਹਰਜੀਤ ਸਿੰਘ ਨਾਗਪਾਲ ਦਾ ਆਫਿਸ ਹੈ  । ਚਾਰ ਵਿਅਕਤੀ ਦੋ ਮੋਟਰਸਾਈਕਲਾ ਤੇ ਆਏ ਤੇ ਹਰਜੀਤ ਸਿੰਘ ਨਾਗਪਾਲ ਦੇ ਆਫਿਸ ਚ ਪਿਸਟਲ ਵਿਖਾ ਕੇ 1 ਕਰੋੜ ਰੁਪਏ ਲੁੱਟ ਕੇ ਭੱਜਣ ਲਗੇ, ਤਾਂ ਰੌਲਾ ਪੈਣ ਤੇ ਰੇਹੜੀ ਫੜੀ ਵਾਲਿਆਂ ਨੇ ਲੁਟੇਰਿਆਂ ਦਾ ਪਿੱਛਾ ਕੀਤਾ, ਚਾਰ ਲੁਟੇਰਿਆਂ  ਚੋ ਦੋ ਲੁਟੇਰੇ ਬਰਵਾਲਾ ਵੱਲ ਨੂੰ ਭੱਜ ਗਏ, ਤੇ ਦੋ ਲੁਟੇਰੇ ਪਾਰਕ ਸਾਹਮਣੇ ਬੰਦ ਗਲੀ ਚ ਫੱਸ ਗਏ, ਜਦੋ ਰੇਹੜੀ ਵਾਲੇ ਨੂੰ ਲੁਟੇਰਿਆਂ ਨੂੰ ਪਕੜਨ ਦੀ ਕੋਸ਼ਿਸ਼ ਕੀਤੀ, ਤਾਂ ਲੁਟੇਰਿਆਂ ਨੇ ਰੇਹੜੀ ਵਾਲੇ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਫਾਇਰਿੰਗ ਦੌਰਾਨ ਇੱਕ ਰੇਹੜੀ ਫੜੀ ਵਾਲੇ ਦੇ ਗੋਲੀਆਂ ਵਜੀਆਂ, ਜਿਸ ਕਾਰਨ ਉਹ ਗੰਭੀਰ ਰੂਪ ਚ  ਜ਼ਖਮੀ ਹੋ ਗਿਆ । ਲੁਟੇਰੇ  ਐਕਿਸ ਬੈਂਕ ਵੱਲ ਭੱਜਦੇ ਹੋਏ ਇੱਕ ਮੋਟਰਇਕਲ ਚਾਲਕ ਨੂੰ ਪਿਸਟਲ ਵਿਖਾ ਕੇ ਉਸ ਦਾ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ। ਜਖ਼ਮੀ ਵਿਅਕਤੀ ਮੁਹੰਮਦ ਸਾਜ਼ਿਦ ਪੁੱਤਰ ਮੁਹੰਮਦ ਨਿਜ਼ਾਮੁਦੀਨ ਨੂੰ ਡੇਰਾਬੱਸੀ ਸਰਕਾਰੀ ਹਸਪਤਾਲ ਦਾਖ਼ਿਲ ਕਰਵਾਇਆ, ਜਿੱਥੇ ਡਾਕਟਰਾਂ ਵਲੋਂ ਮੁਢਲੀ ਸਹਾਈਤਾ ਦੇ ਕੇ ਉਸ ਨੂੰ ਮੋਹਾਲੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਹਰਕਤ ਚ ਆਈ ਜਦੋ ਪੁਲਿਸ ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਦੇ ਆਫ਼ਿਸ ਪੁੱਜੀ, ਤਾਂ ਨਾਗਪਾਲ  ਨੇ ਦੱਸਿਆ ਕਿ ਇਹ ਬੰਦੇ ਕਿਸੇ ਸੋਦੇ ਲਈ ਰੰਜੋਧ ਵਾਸੀ ਜ਼ੀਰਾ ਜੋ ਜ਼ੀਰਕਪੁਰ ਕਿਰਾਏ ਦੇ ਫਲੈਟ ਚ ਰਹਿੰਦਾ ਹੈ ਭੇਜੇ ਸਨ ।
 ਜਦੋ ਪੁਲਿਸ ਰੰਜੋਧ ਨੂੰ ਪਕੜਨ ਲਈ ਜ਼ੀਰਕਪੁਰ ਵੱਲ ਗਈ, ਤਾਂ ਭਾਂਖਰਪੁਰ ਲਾਈਟਾ ਤੇ ਜਾਮ ਚ ਫ਼ਸ ਗਈ ਜਿਸ ਕਾਰਨ ਪੁਲਸ ਨੂੰ ਰੌਂਗ ਸ਼ਾਇਡ ਨੂੰ ਜਾਣਾ ਪਿਆ । ਪੁਲਿਸ ਨੇ ਰੰਜੋਧ ਨੂੰ ਜ਼ੀਰਕਪੁਰ ਤੋਂ ਫੜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਡੱਬੀ ਲਈ
 ਲੁਟੇਰਿਆਂ ਦੀ ਦਹਿਸ਼ਤ ਕਾਰਨ ਸ਼ਹਿਰ ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਤੇ  ਲੋਕਾਂ ਚ ਚਰਚਾ ਦਾ ਵਿਸ਼ਾ ਸੀ ਕਿ ਸ਼ਹਿਰ ਅੰਦਰ ਦਿਨ ਪ੍ਰੀਤ ਦਿਨ ਕਰਾਇਮ ਵੱਧਦਾ ਹੀ ਜਾ ਰਿਹਾ ਹੈ। ਇਸ ਸੰਬੰਧੀ ਜਿਲ੍ਹਾ ਮੋਹਾਲੀ ਐਸ ਐਸ ਪੀ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਨਾਗਪਾਲ ਦੀ ਸ਼ਿਕਾਇਤ ਤੇ ਦੋ ਆਰੋਪੀ ਗਿਰਫਤਾਰ ਕਰ ਲਿੱਤੇ ਗਏ ਹਨ ਤੇ ਬਾਕੀਆਂ ਨੂੰ ਵੀ ਫੱੜ ਲਿਆ ਜਾਵੇਗਾ, ਤੇ ਜਿਸ ਦੇ ਸਿਰ ਤੇ ਗੋਲੀ ਵਜ਼ੀ ਹੈ ਉਸ ਦਾ ਇਲਾਜ਼ ਚੱਲ ਰਿਹਾ ਹੈ।

Related posts

‘ਟੁੱਟੀ ਗੰਢੀ’ ਦੇ ਪਵਿੱਤਰ ਦਿਹਾੜੇ ਮੌਕੇ ਆਓ ਇਕੱਠੇ ਹੋਕੇ ‘ਰੰਗਲੇ ਪੰਜਾਬ’ ਦੀ ਸਿਰਜਣਾ ਕਰੀਏ – ਬੀਬੀ ਮਾਣੂੰਕੇ

admin

ਅਕਾਲ ਤਖ਼ਤ ਸਰਵ-ਉੱਚ ਹੈ, ਮੈਂ ਨਿਮਾਣੇ ਸ਼ਰਧਾਲੂ ਸਿੱਖ ਵਜੋਂ ਪੇਸ਼ ਹੋਵਾਂਗਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

admin

‘ਆਪ ਸਰਕਾਰ ‘ਸਾਮ, ਦਾਮ, ਦੰਡ, ਭੇਦ’ ਨੀਤੀ ਅਧੀਨ ਸੁਖਬੀਰ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣ ਚਾਹੁੰਦੀ : ਸ਼੍ਰੋਮਣੀ ਅਕਾਲੀ ਦਲ

admin