India

ਲੈਫਟੀਨੈਂਟ ਜਨਰਲ ਮਨੋਜ ਪਾਂਡੇ ਹੋਣਗੇ ਨਵੇਂ ਥਲ ਸੈਨਾ ਮੁਖੀ

ਨਵੀਂ ਦਿੱਲੀ – ਲੈਫਟੀਨੈਂਟ ਜਨਰਲ ਮਨੋਜ ਪਾਂਡੇ ਅਗਲੇ ਆਰਮੀ ਚੀਫ਼ ਹੋਣਗੇ । ਸਰਕਾਰ ਨੇ ਉਨ੍ਹਾਂ ਦੀ ਭਾਰਤੀ ਸੈਨਾ ਮੁਖੀ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਅਹੁਦੇ ‘ਤੇ ਪਹੁੰਚਣ ਵਾਲੇ ਉਹ ਪਹਿਲੇ ਇੰਜੀਨੀਅਰ ਅਧਿਕਾਰੀ ਹਨ। ਮਨੋਜ ਮੁਕੁੰਦ ਨਰਵਾਣੇ ਤੋਂ ਬਾਅਦ ਲੈਫਟੀਨੈਂਟ ਜਨਰਲ ਮਨੋਜ ਪਾਂਡੇ ਫੌਜ ਦੇ ਸਭ ਤੋਂ ਸੀਨੀਅਰ ਅਧਿਕਾਰੀ ਸਨ। ਇਸ ਸਮੇਂ ਜਨਰਲ ਮਨੋਜ ਪਾਂਡੇ ਥਲ ਸੈਨਾ ਦੇ ਉਪ ਮੁਖੀ ਹਨ। ਉਹ ਜਨਰਲ ਐਮਐਮ ਨਰਵਾਣੇ ਦੀ ਥਾਂ ਲੈਣਗੇ ਜੋ ਇਸ ਮਹੀਨੇ ਦੇ ਅੰਤ ਵਿੱਚ ਸੇਵਾਮੁਕਤ ਹੋ ਰਹੇ ਹਨ।

ਰੱਖਿਆ ਅਧਿਕਾਰੀਆਂ ਨੇ   ਦੱਸਿਆ ਕਿ ਸਰਕਾਰ ਨੇ ਲੈਫਟੀਨੈਂਟ ਜਨਰਲ ਮਨੋਜ ਪਾਂਡੇ ਨੂੰ ਅਗਲਾ ਥਲ ਸੈਨਾ ਮੁਖੀ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਜਨਰਲ ਮਨੋਜ ਪਾਂਡੇ 1 ਮਈ ਨੂੰ 29ਵੇਂ ਥਲ ਸੈਨਾ ਮੁਖੀ ਵਜੋਂ ਅਹੁਦਾ ਸੰਭਾਲਣਗੇ। ਜਨਰਲ ਮਨੋਜ ਮੁਕੁੰਦ ਨਰਵਾਣੇ 30 ਅਪ੍ਰੈਲ ਨੂੰ ਆਪਣਾ 28 ਮਹੀਨਿਆਂ ਦਾ ਕਾਰਜਕਾਲ ਪੂਰਾ ਕਰਨ ਜਾ ਰਹੇ ਹਨ। ਨੈਸ਼ਨਲ ਡਿਫੈਂਸ ਅਕੈਡਮੀ ਦੇ ਸਾਬਕਾ ਵਿਦਿਆਰਥੀ, ਪਾਂਡੇ ਨੂੰ ਦਸੰਬਰ 1982 ਵਿੱਚ ਕੋਰ ਆਫ਼ ਇੰਜੀਨੀਅਰਜ਼ ਵਿੱਚ ਕਮਿਸ਼ਨ ਦਿੱਤਾ ਗਿਆ ਸੀ।

ਲੈਫਟੀਨੈਂਟ ਜਨਰਲ ਪਾਂਡੇ ਨੇ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨਾਲ ਪੱਲਨਵਾਲਾ ਸੈਕਟਰ ਵਿੱਚ ਅਪਰੇਸ਼ਨ ਪਰਾਕਰਮ ਦੌਰਾਨ ਇੱਕ ਇੰਜੀਨੀਅਰ ਰੈਜੀਮੈਂਟ ਦੀ ਕਮਾਂਡ ਕੀਤੀ। ਦਸੰਬਰ 2001 ਵਿਚ ਸੰਸਦ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਓਪਰੇਸ਼ਨ ਪਰਾਕਰਮ ਨੇ ਪੱਛਮੀ ਸਰਹੱਦ ‘ਤੇ ਫੌਜਾਂ ਅਤੇ ਹਥਿਆਰਾਂ ਦੀ ਵੱਡੀ ਤੈਨਾਤੀ ਦੇਖੀ। ਇਸ ਘਟਨਾ ਨੇ ਭਾਰਤ ਅਤੇ ਪਾਕਿਸਤਾਨ ਨੂੰ ਜੰਗ ਦੇ ਕੰਢੇ ਪਹੁੰਚਾ ਦਿੱਤਾ ਹੈ।

ਪਿਛਲੇ ਤਿੰਨ ਮਹੀਨਿਆਂ ਦੌਰਾਨ ਫੌਜ ਦੇ ਕੁਝ ਅਧਿਕਾਰੀ ਸੇਵਾਮੁਕਤ ਹੋ ਗਏ, ਜਿਸ ਕਾਰਨ ਲੈਫਟੀਨੈਂਟ ਜਨਰਲ ਪਾਂਡੇ ਸੀਨੀਆਰਤਾ ਵਿੱਚ ਸਿਖਰ ’ਤੇ ਆ ਗਏ। ਵਰਤਮਾਨ ਵਿੱਚ, ਉਹ ਜਨਰਲ ਐਮਐਮ ਨਰਵਾਣੇ ਤੋਂ ਬਾਅਦ ਸਭ ਤੋਂ ਸੀਨੀਅਰ ਅਧਿਕਾਰੀ ਹਨ। ਹਾਲ ਹੀ ਵਿੱਚ ਆਰਮੀ ਟਰੇਨਿੰਗ ਕਮਾਂਡ ਦੇ ਲੈਫਟੀਨੈਂਟ ਜਨਰਲ ਰਾਜ ਸ਼ੁਕਲਾ, ਲੈਫਟੀਨੈਂਟ ਜਨਰਲ ਸੀਪੀ ਮੋਹੰਤੀ ਅਤੇ ਲੈਫਟੀਨੈਂਟ ਜਨਰਲ ਵਾਈਕੇ ਸੇਵਾਮੁਕਤ ਹੋਏ ਹਨ।

ਵੈਸੇ ਦੇਸ਼ ਦੇ ਪਹਿਲੇ ਸੀਡੀਐਸ ਜਨਰਲ ਬਿਪਿਨ ਰਾਵਤ ਦੀ ਹੈਲੀਕਾਪਟਰ ਦੁਰਘਟਨਾ ਵਿੱਚ ਮੌਤ ਤੋਂ ਬਾਅਦ ਮੁੱਖ ਰੱਖਿਆ ਮੁਖੀ ਦਾ ਅਹੁਦਾ ਅਜੇ ਵੀ ਖਾਲੀ ਹੈ। ਅਗਲਾ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ) ਕੌਣ ਹੋਵੇਗਾ ਇਸ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ।

ਇਹ ਜਾਣਿਆ ਜਾਂਦਾ ਹੈ ਕਿ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਅਤੇ 12 ਹੋਰ ਫੌਜੀ ਅਧਿਕਾਰੀਆਂ ਦੀ 8 ਦਸੰਬਰ 2021 ਨੂੰ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਸੀ। ਹਾਲ ਹੀ ਵਿੱਚ, ਜਨਰਲ ਬਿਪਿਨ ਰਾਵਤ ਨੂੰ ਮਰਨ ਉਪਰੰਤ ਦੇਸ਼ ਦੇ ਦੂਜੇ ਸਰਵਉੱਚ ਨਾਗਰਿਕ ਪੁਰਸਕਾਰ, ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਜਨਰਲ ਰਾਵਤ ਦੀਆਂ ਬੇਟੀਆਂ ਤਾਰਿਣੀ ਅਤੇ ਕੀਰਤਿਕਾ ਨੂੰ ਇਹ ਸਨਮਾਨ ਮਿਲਿਆ ਹੈ।

Related posts

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin

ਸੰਯੁਕਤ ਰਾਸ਼ਟਰ 2025 ਦੀ ਨਹੀਂ, 1945 ਦੀਆਂ ਹਕੀਕਤਾਂ ਨੂੰ ਦਰਸਾਉਂਦਾ ਹੈ: ਐਸ. ਜੈਸ਼ੰਕਰ

admin