ਨਵੀਂ ਦਿੱਲੀ – ਸੱਤ ਸਾਲ ਪਹਿਲਾਂ, ਦੁਨੀਆ ਦੇ ਟਾਪ ਦੇ 10 ਸਭ ਤੋਂ ਮਸ਼ਹੂਰ ਨੇਤਾਵਾਂ ਦੀ ਸੂਚੀ ‘ਚ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਛੇਵੇਂ ਸਥਾਨ ‘ਤੇ ਸਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਤਵੇਂ ਸਥਾਨ ‘ਤੇ ਸਨ। 2014 ਦੀਆਂ ਲੋਕ ਸਭਾ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਨੂੰ ਪੂਰਨ ਬਹੁਮਤ ਮਿਲਿਆ ਅਤੇ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਸੱਤਾ ਸੰਭਾਲਣ ਤੋਂ ਬਾਅਦ ਨਰਿੰਦਰ ਮੋਦੀ ਦੀ ਲੋਕਪ੍ਰਿਅਤਾ ਦਾ ਗ੍ਰਾਫ ਤੇਜ਼ੀ ਨਾਲ ਵਧਿਆ। ਖ਼ਾਸ ਗੱਲ ਇਹ ਹੈ ਕਿ ਉਨ੍ਹਾਂ ਦੀ ਲੋਕਪ੍ਰਿਅਤਾ ਦਾ ਗ੍ਰਾਫ ਲਗਾਤਾਰ ਵਧਦਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਵਜੋਂ ਆਪਣੇ ਦੂਜੇ ਕਾਰਜਕਾਲ ‘ਚ, ਮੋਦੀ ਦੁਨੀਆ ਦੇ ਹੋਰ ਟਾਪ ਦੇ ਨੇਤਾਵਾਂ ਨੂੰ ਪਛਾੜਦੇ ਹੋਏ ਪ੍ਰਸਿੱਧੀ ਦੇ ਸਿਖ਼ਰ ‘ਤੇ ਪਹੁੰਚ ਗਏ ਹਨ। ਆਓ ਜਾਣਦੇ ਹਾਂ ਕਿ ਸਾਲ 2014 ਤੋਂ 2021 ਤਕ ਯਾਨੀ ਪੀਐਮ ਮੋਦੀ ਦੀ ਪਹਿਲੀ ਪਾਰੀ ਤੋਂ ਲੈ ਕੇ ਦੂਜੀ ਪਾਰੀ ਤਕ ਸਭ ਤੋਂ ਮਸ਼ਹੂਰ ਨੇਤਾਵਾਂ ਦੀ ਸੂਚੀ ‘ਚ ਕਿੰਨਾ ਬਦਲਾਅ ਆਇਆ ਹੈ।