Punjab

ਲੋਕਾਂ ਨੇ ਪ੍ਰਦੂਸ਼ਣ ਬੋਰਡ ਦੀ ਸੁਣਵਾਈ ਦੌਰਾਨ ਸੀਮੇਂਟ ਕਾਰਖਾਨਾ ਲਾਉਣ ਦੀ ਤਜਵੀਜ ਨੂੰ ਨਕਾਰਿਆ !

ਅੱਜ ਪਿੰਡ ਤਲਵੰਡੀ ਅਕਲੀਆ ਨੇੜੇ ਮੂਸਾ ਜਿਲ੍ਹਾ ਮਾਨਸਾ ਵਿਖੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜੇ.ਐਸ. ਡਬਲਯੂ ਸੀਮੇਂਟ ਪਲਾਂਟ ਲਾਉਣ ਦੀ ਤਜ਼ਵੀਜ ਦੇ ਸੰਬੰਧ ਵਿੱਚ ਲੋਕ ਸੁਣਵਾਈ ਦੇ ਦੌਰਾਨ ਲੋਕਾਂ ਦਾ ਇਕੱਠ।

ਮਾਨਸਾ – ਅੱਜ ਪਿੰਡ ਤਲਵੰਡੀ ਅਕਲੀਆ ਨੇੜੇ ਮੂਸਾ ਜਿਲ੍ਹਾ ਮਾਨਸਾ ਵਿਖੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜੇ.ਐਸ. ਡਬਲਯੂ ਸੀਮੇਂਟ ਪਲਾਂਟ ਲਾਉਣ ਦੀ ਤਜ਼ਵੀਜ ਦੇ ਸੰਬੰਧ ਵਿੱਚ ਲੋਕ ਸੁਣਵਾਈ ਰੱਖੀ ਗਈ ਸੀ, ਜਿਸ ਵਿੱਚ ਸੰਬੰਧਤ ਪਿੰਡ ਰਾਏਪੁਰ, ਮਾਖਾ, ਕਰਮਗੜ੍ਹ ਉਰਫ ਔਤਾਂਵਾਲੀ, ਬਣਾਂਵਾਲੀ, ਦਲੀਏਵਾਲੀ ਦੇ ਲੋਕਾਂ ਦੇ ਨਾਲ ਸਮੂਹ ਵਾਤਾਵਰਣ ਪ੍ਰੇਮੀਆਂ ਨੇ ਭਰਵੀਂ ਸਮੂਲੀਅਤ ਕੀਤੀ। ਸਥਾਨਕ ਲੋਕਾਂ ਵੱਲੋਂ ਕੰਪਨੀ ਅਤੇ ਪ੍ਰਦੂਸ਼ਣ ਬੋਰਡ ਨੂੰ ਸੰਬੋਧਨ ਹੋ ਕੇ ਸੈਂਕੜੇ ਸਵਾਲ ਦਾਗੇ ਗਏ, ਜਿਸ ਨਾਲ ਪ੍ਰਦੂਸ਼ਣ ਬੋਰਡ ਅਤੇ ਜੇ.ਐਸ. ਡਬਲਯੂ ਪਲਾਂਟ ਦੇ ਅਧਿਕਾਰੀਆਂ ਖਾਮੋਸ਼ ਰਹੇ। ਜਿਕਰਯੋਗ ਹੈ ਕਿ ਪਾਵਰ ਪਲਾਂਟ ਬਣਾਂਵਾਲਾ ਤੋਂ ਉੱਡਣ ਵਾਲੀ ਰਾਖ, ਧੂੰਆ ਅਤੇ ਟਰੱਕਾਂ ਦੀ ਧੂੜ ਨੇ ਲੋਕਾਂ ਦਾ ਜਿਉਂਣਾ ਦੁੱਭਰ ਕੀਤਾ ਹੋਇਆ ਹੈ ਜੋ ਕਿ ਬਣਾਂਵਾਲੀ ਬੱਸ ਸਟੈਂਡ ਤੇ ਖੜੀਆ ਸਵਾਰੀਆਂ ਤੇ ਰਾਹਗੀਰਾਂ ਲਈ ਹਾਦਸਿਆਂ ਦਾ ਕਾਰਨ ਬਣ ਸਕਦਾ ਹੈ। ਸੋ ਲੋਕਾਂ ਨੇ ਆਪਣੇ ਸਵਾਲ ਲਿਖਤੀ ਰਿਕਾਰਡ ਕਰਵਾਏ ਅਤੇ ਵੋਟਿੰਗ ਦੌਰਾਨ ਲਗਭਗ ਪਹੁੰਚੇ ਹਰੇਕ ਨਾਗਰਿਕ ਨੇ ਹੱਥ ਖੜੇ ਕਰਕੇ ਵੋਟ ਦੌਰਾਨ ਸੀਮੇਂਟ ਪਲਾਂਟ ਦੀ ਤਜਵੀਜ ਨਕਾਰੀ।

ਪਹੁੰਚੇ ਹੋਏ ਲੋਕਾਂ ਦਾ ਕਿਸਾਨ ਯੂਨੀਅਨ ਦਾ ਪਬਲਿਕ ਐਕਸ਼ਨ ਕਮੇਟੀ ਲੁਧਿਆਣਾ ਦਾ ਲੋਕ ਸੰਘਰਸ਼ ਕਮੇਟੀ ਨੇ ਤਹਿ ਦਿਲੋ ਧੰਨਵਾਦ ਕੀਤਾ। ਇਸ ਮੌਕੇ ਸੰਘਰਸ਼ ਕਮੇਟੀ ਤਲਵੰਡੀ ਅਕਲੀਆ ਤੋਂ ਸੁਖਦੀਪ ਸਿੰਘ ਪ੍ਰਧਾਨ, ਸੈਕਟਰੀ ਮਨਪ੍ਰੀਤ ਸਿੰਘ, ਖੁਸ਼ਵੀਰ ਸਿੰਘ ਮੀਡੀਆ ਇੰਚਾਰਜ, ਕਾਕਾ ਸਿੰਘ ਪਿੰਡ ਤਲਵੰਡੀ ਅਕਲੀਆ ਅਤੇ ਹੋਰ ਮੈਂਬਰਾਂ ਨੇ ਸਭ ਦਾ ਸਵਾਗਤ ਕੀਤਾ ਅਤੇ ਲੋਕ ਸੁਣਵਾਈ ਦੌਰਾਨ ਆਪਣੇ ਇਤਰਾਜ, ਪੰਚਾਇਤਾਂ ਦੇ ਮਤੇ, ਧਾਰਮਿਕ ਸਥਾਨਾਂ ਵੱਲੋਂ ਫੈਕਟਰੀ ਦੇ ਖਿਲਾਫ ਪਾਏ ਰੋਸ ਮਤੇ, ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸੌਂਪੇ। ਇਸ ਸਮੇਂ ਪ੍ਰਦੂਸ਼ਣ ਬੋਰਡ ਬਠਿੰਡਾ ਦੇ ਉੱਚ ਅਧਿਕਾਰੀ ਕਾਲਾ ਰਾਮ ਕਾਂਸਲ, ਐਸ.ਡੀ.ਐਮ. ਮਾਨਸਾ ਅਤੇ ਜਿਲ੍ਹਾ ਪ੍ਰਸ਼ਾਸਨ ਤੇ ਹੋਰ ਅਧਿਕਾਰੀ ਸਾਹਿਬਾਨ ਮੌਜੂਦ ਰਹੇ।

Related posts

HAPPY DIWALI 2025 !

admin

ਰੌਸ਼ਨੀ ਦੇ ਤਿਉਹਾਰ ਦੀਵਾਲੀ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin