Sport

ਲੋਰੇਂਜੋ ਸੋਨੇਗੋ ਨੂੰ ਹਰਾ ਕੇ ਰਾਫੇਲ ਨਡਾਲ ਨੇ ਚੌਥੇ ਗੇੜ ‘ਚ ਬਣਾਈ ਥਾਂ

ਲੰਡਨ – ਸਪੇਨ ਦੇ 22 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਰਾਫੇਲ ਨਡਾਲ ਨੇ ਲੋਰੇਂਜੋ ਸੋਨੇਗੋ ਨੂੰ ਹਰਾ ਕੇ ਸਾਲ ਦੇ ਤੀਜੇ ਗਰੈਂਡ ਸਲੈਮ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਚੌਥੇ ਗੇੜ ਵਿਚ ਪ੍ਰਵੇਸ਼ ਕੀਤਾ। ਨਡਾਲ ਨੇ ਤੀਜੇ ਗੇੜ ਦੇ ਮੁਕਾਬਲੇ ਵਿਚ 27ਵੇਂ ਨੰਬਰ ਦੇ ਲਾਰੇਂਜੋ ਸੋਨੇਗੋ ‘ਤੇ 6-1, 6-2, 6-4 ਨਾਲ ਜਿੱਤ ਦਰਜ ਕੀਤੀ। ਹੁਣ ਚੌਥੇ ਗੇੜ ਵਿਚ ਉਨ੍ਹਾਂ ਦਾ ਮੁਕਾਬਲਾ 21ਵੇਂ ਨੰਬਰ ਦੇ ਬੋਟਿਕ ਵਾਨ ਡੀ ਜਾਂਡਸ਼ੁਲਪ ਨਾਲ ਹੋਵੇਗਾ। ਨਡਾਲ ਮੈਚ ਦੌਰਾਨ ਆਪਣੀ ਸਰਵਿਸ ਨੂੰ ਲੈ ਕੇ ਕਾਫੀ ਚੌਕਸ ਰਹੇ ਤੇ ਉਨ੍ਹਾਂ ਨੇ ਆਪਣੀ ਡਿਲੀਵਰੀ ਨਾਲ ਸਿਰਫ਼ ਦੋ ਅੰਕ ਗੁਆਏ।

ਮਰਦ ਸਿੰਗਲਜ਼ ਵਰਗ ਦੇ ਇਕ ਹੋਰ ਮੁਕਾਬਲੇ ਵਿਚ ਨਿਕ ਕਿਰਗਿਓਸ ਤੇ ਚੌਥਾ ਦਰਜਾ ਹਾਸਲ ਸਟੇਫਾਨੋਸ ਸਿਤਸਿਪਾਸ ਵਿਚਾਲੇ ਤੀਜੇ ਗੇੜ ਦੇ ਮੁਕਾਬਲੇ ਵਿਚ ਕਿਰਗਿਓਸ ਨੇ 6-7, 6-4, 6-3, 7-6 ਨਾਲ ਜਿੱਤ ਦਰਜ ਕੀਤੀ ਤੇ ਚੌਥੇ ਗੇੜ ਵਿਚ ਉਨ੍ਹਾਂ ਦਾ ਮੁਕਾਬਲਾ ਬਰੈਂਡਨ ਨਾਕਾਸ਼ਿਮਾ ਨਾਲ ਹੋਵੇਗਾ।

Related posts

37ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ: ਸਿਡਨੀ ‘ਚ ਸਿੱਖ ਖਿਡਾਰੀਆਂ ਦਾ ਮਹਾਂਕੁੰਭ ਅੱਜ ਤੋਂ ਸ਼ੁਰੂ !

admin

‘ਇੱਕ ਸਾਫ਼ ਖੇਡ ਵਾਤਾਵਰਣ ਪ੍ਰਣਾਲੀ ਦਾ ਨਿਰਮਾਣ’ ਵਿਸ਼ੇ ‘ਤੇ ਕਾਨਫਰੰਸ ਆਯੋਜਿਤ

admin

128 ਸਾਲਾਂ ਬਾਅਦ ਓਲੰਪਿਕ ਖੇਡਾਂ ਵਿੱਚ ਕ੍ਰਿਕਟ ਦੀ ਹੋਣ ਜਾ ਰਹੀ ਵਾਪਸੀ !

admin