ਮੁੰਬਈ – ਬਾਲੀਵੁੱਡ ਹੀਰੋ ਵਰੁਣ ਧਵਨ ਵਲੋਂ ਕੱਲ੍ਹ ਮੁੰਬਈ ‘ਚ ਆਪਣੀ ਆਉਣ ਵਾਲੀ ਫਿਲਮ ‘ਬੇਬੀ ਜੌਹਨ’ ਦਾ ਪੋਸਟਰ ਲਾਂਚ ਕੀਤਾ ਗਿਆ। ਵਰੁਣ ਧਵਨ ਨੂੰ ‘ਬੇਬੀ ਜੌਹਨ’ ਤੋਂ ਬਹੁਤ ਜ਼ਿਆਦਾ ਉਮੀਦਾਂ ਹਨ। ਟੈਸਟਰ ਕੱਟ ਤੋਂ ਲੈ ਕੇ ਇਸਦੇ ਪਹਿਲੇ ਟਰੈਕ ‘ਨੈਣ ਮਟੱਕਾ’ ਤੱਕ, ਫਿਲਮ ਦਿਲਾਂ ਨੂੰ ਜਿੱਤ ਰਹੀ ਹੈ। ਮੁਰਾਦ ਖੇਤਾਨੀ, ਪ੍ਰਿਆ ਅਟਲੀ, ਅਤੇ ਜੋਤੀ ਦੇਸ਼ਪਾਂਡੇ ਦੁਆਰਾ ਨਿਰਮਿਤ, ‘ਬੇਬੀ ਜੌਹਨ’ ਵਰੁਣ ਧਵਨ, ਕੀਰਤੀ ਸੁਰੇਸ਼, ਵਾਮਿਕਾ ਗੱਬੀ, ਜੈਕੀ ਸ਼ਰਾਫ, ਅਤੇ ਰਾਜਪਾਲ ਯਾਦਵ ਕਲਾਕਾਰਾਂ ਵਾਲੀ ਇੱਕ ਪ੍ਰੀਵਾਰਕ ਮਨੋਰੰਜਨ ਹੈ।
ਇਹ ਫਿਲਮ ਕ੍ਰਿਸਮਸ ਦੇ ਮੌਕੇ ‘ਤੇ 25 ਦਸੰਬਰ, 2024 ਨੂੰ ਸਿਨੇਮਾ ਘਰਾਂ ਵਿੱਚ ਲੱਗੇਗੀ।