ਬਠਿੰਡਾ – ਇੱਥੇ ਬਠਿੰਡਾ-ਮਾਨਸਾ ਰੋਡ ‘ਤੇ ਗਾਇਕ ਹਰਦੇਵ ਮਾਹੀਨੰਗਲ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਪਿੰਡ ਜੱਸੀ ਪੌ ਵਾਲੀ ਨੇੜੇ ਵਾਪਰਿਆ। ਹਾਦਸੇ ਵਿੱਚ ਹਰਦੇਵ ਮਾਹੀਨੰਗਲ ਵਾਲ-ਵਾਲ ਬਚੇ।
ਹਾਦਸਾ ਉਦੋਂ ਵਾਪਰਿਆ ਜਦੋਂ ਹਰਦੇਵ ਮਾਹੀਨੰਗਲ ਦੀ ਇਨੋਵਾ ਗੱਡੀ ਛੋਟੇ ਹਾਥੀ ਨਾਲ ਜਾ ਟਕਰਾ ਗਈ। ਇਸ ਹਾਦਸੇ ਵਿੱਚ ਪੰਜਾਬੀ ਗਾਇਕ ਦੇ ਛਾਤੀ ਤੇ ਸਿਰ ਤੇ ਅੰਦਰੂਨੀ ਸੱਟਾਂ ਲੱਗੀਆਂ ਹਨ। ਇਸ ਦੇ ਚੱਲਦਿਆਂ ਉਹ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਦੇ ਆਈਸੀਯੂ ਵਾਰਡ ਵਿੱਚ ਦਾਖਲ ਹੈ।