Australia & New Zealand

ਵਿਕਟੋਰੀਅਨ ਸਰਕਾਰ ‘ਚ ਵੱਡਾ ਫੇਰਬਦਲ: ਸੂਬੇ ‘ਚ ਪਹਿਲੀ ਵਾਰ ਦੋ ਸਮਲਿੰਗੀ ਮੰਤਰੀ ਬਣੇ

ਮੈਲਬੌਰਨ – ਵਿਕਟੋਰੀਆ ਦੇ ਚਾਰ ਸੀਨੀਅਰ ਮੰਤਰੀਆਂ ਦੇ ਵਲੋਂ ਆਪਣਾ ਅਹੁਦਾ ਛੱਡਣ ਅਤੇ ਸਰਗਰਮ ਸਿਆਸਤ ਨੂੰ ਅਲਵਿਦਾ ਕਹਿਣ ਤੋਂ ਬਾਅਦ ਵਿਕਟੋਰੀਅਨ ਸਰਕਾਰ ਦੇ ਨਵੇਂ ਮੰਤਰੀ ਮੰਡਲ ਨੇ ਅਧਿਕਾਰਤ ਤੌਰ ‘ਤੇ ਸਹੁੰ ਚੁੱਕ ਲਈ ਹੈ। ਵਿਕਟੋਰੀਆ ਦੇ ਵਿੱਚ ਹੁਣ 14 ਮਹਿਲਾ ਮੰਤਰੀ ਹਨ ਅਤੇ ਸਟੀਵ ਡਿਮੋਪੋਲੋਸ ਅਤੇ ਹੈਰੀਏਟ ਸ਼ਿੰਗ ਸੂਬੇ ਦੇ ਪਹਿਲੇ ਸਮਲਿੰਗੀ ਮੰਤਰੀਆਂ ਵਿੱਚੋਂ ਇੱਕ ਹਨ।

ਪਿਛਲੇ ਹਫਤੇ ਚਾਰ ਸੀਨੀਅਰ ਮੰਤਰੀਆਂ ਦੇ ਵਲੋਂ ਅਸਤੀਫਾ ਦੇਣ ਨਾਲ ਲੇਬਰ ਦੇ ਫਰੰਟ ਬੈਂਚ ਲਈ ਹਿੱਲਜੁਲ ਸ਼ੁਰੂ ਹੋ ਗਈ ਸੀ। ਇਸਦੇ ਨਾਲ ਹੀ ਵਿਰੋਧੀ ਧਿਰ ਮੰਤਰਾਲਿਆਂ ਦੇ ਵਿੱਚ ਵੱਡੇ ਫੇਰਬਦਲ ਦੀ ਆਲੋਚਨਾ ਕਰ ਰਹੀ ਹੈ ਅਤੇ ਇਸ ਦੀ ਅਲੋਚਨਾ ਕਰ ਰਹੀ ਹੈ ਕਿ ਸਰਕਾਰ ਨੇ ਚਾਰ ਸਾਲਾਂ ਵਿੱਚ ਚਾਰ ਸਿਹਤ ਮੰਤਰੀ ਬਣਾਏ ਹਨ।

ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਪਾਰਟੀ ਦੀ ਲੀਡਰਸ਼ਿਪ ਵਿੱਚ ਵੱਡੀਆਂ ਤਬਦੀਲੀਆਂ ਨਵੰਬਰ ਵਿੱਚ ਹੋਣ ਵਾਲੀਆਂ ਸੂਬਾਈ ਚੋਣਾਂ ਨੂੰ ਮੁੱਖ ਰੱਖ ਕੇ ਕੀਤੀਆਂ ਹਨ ਅਤੇ ਵਿਕਟੋਰੀਆ ਦੀ ਲੇਬਰ ਪਾਰਟੀ ਸੱਤਾ ਵਿੱਚ ਬਰਕਰਾਰ ਰਹਿਣ ਦੇ ਲਈ ਤੀਜੀ ਵਾਰ ਚੋਣ ਲੜੇਗੀ।

ਵਿਕਟੋਰੀਅਨ ਸਰਕਾਰ ਦੇ ਵਿੱਚ ਨਵੇਂ ਮੰਤਰੀਆਂ ਕੋਲਿਨ ਬਰੂਕਸ ਨੂੰ ਬਾਲ ਸੁਰੱਖਿਆ ਦੇ ਨਾਲ-ਨਾਲ ਅਪੰਗਤਾ ਅਤੇ ਬੁਢਾਪਾ, ਸੋਨੀਆ ਕਿਲਕੇਨੀ ਸੁਧਾਰਾਂ ਅਤੇ ਯੁਵਾ ਨਿਆਂ, ਲਿਜ਼ੀ ਬਲੈਂਡਥੋਰਨ ਯੋਜਨਾਬੰਦੀ, ਸਟੀਵ ਡਿਮੋਪੋਲੋਸ ਸੈਰ-ਸਪਾਟਾ, ਖੇਡਾਂ ਅਤੇ ਰਚਨਾਤਮਕ ਉਦਯੋਗਾਂ ਦਾ ਪ੍ਰਬੰਧਨ ਅਤੇ ਹੈਰੀਏਟ ਸ਼ਿੰਗ ਨੂੰ ਪਾਣੀ, ਖੇਤਰੀ ਵਿਕਾਸ ਅਤੇ ਸਮਾਨਤਾ ਮੰਤਰਾਲਾ ਸੌਂਪਿਆ ਗਿਆ ਹੈ।

ਵਰਨਣਯੋਗ ਹੈ ਕਿ ਸੋਨੀਆ ਕਿਲਕੇਨੀ ਕੋਵਿਡ -19 ਆਈਸੋਲੇਸ਼ਨ ਵਿੱਚ ਹੋਣ ਕਾਰਨ ਸਹੁੰ ਚੁੱਕਣ ਵਿੱਚ ਅਸਮਰੱਥ ਰਹੀ ਜੋ ਕਿ ਹੁਣ ਬਾਅਦ ਵਿੱਚ ਸਹੁੰ ਚੁੱਕੇਗੀ।

Related posts

37ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ: ਸਿਡਨੀ ‘ਚ ਸਿੱਖ ਖਿਡਾਰੀਆਂ ਦਾ ਮਹਾਂਕੁੰਭ ਅੱਜ ਤੋਂ ਸ਼ੁਰੂ !

admin

No Excuse For Over Speeding During Easter Holidays

admin

Hindu Cultural Centre Finds a Home in Sydney’s West

admin