Australia & New Zealand

ਵਿਕਟੋਰੀਆ ਤੇ ਐਨਐਸਡਬਲਯੂ ਵਲੋਂ ਐਮਰਜੈਂਸੀ ਵਿਭਾਗਾਂ ’ਤੇ ਦਬਾਅ ਘਟਾਉਣ ਲਈ ਜ਼ਰੂਰੀ ਦੇਖਭਾਲ ਸੇਵਾਵਾਂ ਦਾ ਵਿਸਤਾਰ

ਮੈਲਬੌਰਨ – ਵਿਕਟੋਰੀਆ ਤੇ ਨਿਊ ਸਾਊਥ ਵੇਲਜ਼ ਸਰਕਾਰਾਂ ਨੇ ਦੋਵਾਂ ਰਾਜਾਂ ਵਿਚ ਹਸਪਤਾਲਾਂ ਦੇ ਐਮਰਜੈਂਸੀ ਵਿਭਾਗਾਂ ਦੇ ਦਬਾਅ ਨੂੰ ਦੂਰ ਕਰਨ ਲਈ ਨਵੀਆਂ ਜ਼ਰੂਰੀ ਦੇਖਭਾਲ ਸੇਵਾਵਾਂ ਲਈ ਸਾਂਝੇ ਫੰਡ ਦੇਣ ਦਾ ਐਲਾਨ ਕੀਤਾ ਹੈ।

ਵਿਕਟੋਰੀਅਨ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਤੇ ਨਿਊ ਸਾਊਥ ਵੇਲਜ਼ ਪ੍ਰੀਮੀਅਰ ਡੋਮੀਨਿਕ ਪੇਰੋਟੇਟ ਨੇ ਐਲਾਨ ਕੀਤਾ ਕਿ ਹਰੇਕ ਸੂਬੇ ਵਿਚ ਜੀਪੀਐਸ ਨਾਲ ਭਾਈਵਾਲੀ ਵਾਲੀਆਂ 25 ਜ਼ਰੂਰੀ ਦੇਖਭਾਲ ਸੇਵਾਵਾਂ ਲਈ ਫੰਡ ਦਿੱਤਾ ਜਾਵੇਗਾ। ਇਹ ਸੇਵਾਵਾਂ ਹਲਕੀ ਲਾਗ, ਫ੍ਰੈਕਚਰ ਅਤੇ ਸੜਨ ਵਰਗੀਆਂ ਸਥਿਤੀਆਂ ਨੂੰ ਸੰਭਾਲਣਗੀਆਂ ਜਿਸ ਨਾਲ ਹੋਰ ਗੰਭੀਰ ਸਥਿਤੀਆਂ ਨੂੰ ਸੰਭਾਲਣ ਲਈ ਹਸਪਤਾਲਾਂ ਦੇ ਐਮਰਜੈਂਸੀ ਵਿਭਾਗਾਂ ਕੋਲ ਵਸੀਲੇ ਖਾਲੀ ਹੋ ਜਾਣਗੇ। ਡੇਨੀਅਲ ਐਂਡਰਿਊਜ਼ ਨੇ ਦੱਸਿਆ ਕਿ ਸੇਵਾਵਾਂ ਵਧਾਏ ਸਮੇਂ ਵਿਚ ਕੰਮ ਕਰਨਗੀਆਂ, ਮਰੀਜ਼ਾਂ ਤੋਂ ਕੋਈ ਖਰਚਾ ਨਹਂੀਂ ਲਿਆ ਜਾਵੇਗਾ ਅਤੇ ਮੈਡੀਕੇਅਰ ਕਾਰਡ ਤੋਂ ਬਿਨ੍ਹਾਂ ਲੋਕਾਂ ਦੀ ਜੀਪੀਐਸ ਤਕ ਪਹੁੰਚ ਹੋਵੇਗੀ। ਉਸ ਨੇ ਕਿਹਾ ਕਿ ਮੁਫਤ ਐਮਰਜੈਂਸੀ ਵਿਭਾਗ ਵਿਚ ਜਾਣ ਦੀ ਬਜਾਏ ਤੁਸੀਂ ਮੁਫਤ ਪ੍ਰਾਇਮਰੀ ਵਿਕਲਪ ਵਿਚ ਜਾਉਗੇ ਜਿਥੇ ਤੁਸੀਂ ਸਾਰੀ ਤਰ੍ਹਾਂ ਦੀ ਦੇਖਭਾਲ ਪ੍ਰਾਪਤ ਕਰ ਸਕਦੇ ਹੋ ਜਿਸ ਦੀ ਤੁਹਾਨੂੰ ਲੋੜ ਹੈ ਜਿਹੜੀ ਸੁਵਿਧਾਨਜਕ ਤੇ ਆਸਾਨੀ ਨਾਲ ਸੰਭਵ ਹੋਵੇਗੀ। ਇਹ ਐਲਾਨ ਉਸ ਸਮੇਂ ਕੀਤਾ ਜਦੋਂ ਹਸਪਤਾਲ ਐਮਰਜੈਂਸੀ ਵਿਭਾਗ ਕੋਵਿਡ-19 ਮਹਾਂਮਾਰੀ ਨਾਲ ਪੈਦਾ ਹੋਏ ਬੇਮਿਸਾਲ ਦਬਾਅ ਹੇਠ ਹਨ। ਵਿਕਟੋਰੀਆ ਵਿਚ ਸਭ ਤੋਂ ਤਾਜ਼ਾ ਤਿਮਾਹੀ ਦੌਰਾਨ 486701 ਪ੍ਰੈਜੈਂਟੇਸ਼ਨ ਸਨ ਜਦਕਿ ਐਨਐਸਡਬਲਯੂ ਨੇ 2022 ਦੀ ਪਹਿਲੀ ਤਿਮਾਹੀ ਵਿਚ 723704 ਹਾਜ਼ਰੀਆਂ ਦਾ ਅਨੁਭਵ ਕੀਤਾ ਹੈ।

ਪੇਰੋਟੇਟ ਨੇ ਦੱਸਿਆ ਕਿ ਸੂਬੇ ਐਮਰਜੈਂਸੀ ਦੇਖਭਾਲ ਸੰਕਟ ਦਾ ਲੰਬੇ ਸਮੇਂ ਦਾ ਹੱਲ ਲੱਭਣ ਲਈ ਦਬਾਅ ਹੇਠ ਸਨ। ਉਸ ਨੇ ਕਿਹਾ ਕਿ ਅਸੀਂ ਦੇਖਿਆ ਕਿ ਪਿਛਲੇ 10 ਸਾਲਾਂ ਵਿਚ ਸਾਡੇ ਸੂਬੇ ਵਿਚ ਸਾਡੇ ਐਮਰਜੈਂਸੀ ਵਿਭਾਗਾਂ ਵਿਚ ਪ੍ਰੈਜ਼ੈਂਟੇਸ਼ਨਾਂ 30 ਫ਼ੀਸਦੀ ਵਧੀਆਂ ਹਨ ਅਤੇ ਇਹ ਕੋਈ ਵਿਲੱਖਣ ਤਜਰਬਾ ਨਹੀਂ ਅਤੇ ਅਜਿਹਾ ਸਾਰੇ ਦੇਸ਼ ਵਿਚ ਹੋ ਰਿਹਾ ਹੈ। ਦੇਸ਼ ਵਿਚ ਸਭ ਤੋਂ ਵੱਡੇ ਸੂਬਿਆਂ ਦੀਆਂ ਦੋ ਸੂਬਾ ਸਰਕਾਰਾਂ ਕੋਲ ਇਕੱਠੇ ਹੋ ਕੇ ਕੰਮ ਕਰਨ ਦਾ ਮੌਕਾ ਹੈ ਜਿਹੜਾ ਰਵਾਇਤੀ ਤੌਰ ’ਤੇ ਪਹਿਲਾਂ ਨਹੀਂ ਕੀਤਾ ਗਿਆ। ਦੋਵੇਂ ਰਾਜਾਂ ਦੇ ਪ੍ਰੀਮੀਅਰ ਉਸ ਗੱਲ ਨੂੰ ਉਜਾਗਰ ਕਰਨ ਲਈ ਉਤਸਕ ਸਨ ਜਿਸ ਨੂੰ ਐਨਐਸਡਬਲਯੂ ਨੇਤਾ ਨੇ ਪਾਰਟੀ ਸਿਆਸੀ ਲੀਹਾਂ ’ਤੇ ਰਾਜਾਂ ਵਿਚਕਾਰ ਸਹਿਯੋਗ ਦਾ ਨਵਾਂ ਯੁੱਗ ਆਖਿਆ ਹੈ। ਪੇਰੋਟੇਟ ਨੇ ਕਿਹਾ ਕਿ ਉਹ ਲੇਬਰ ਪਾਰਟੀ ਫੰਡਰੇਜ਼ਰ ਵਿਚ ਨਹੀਂ ਬੈਠਾ ਹੋਇਆ, ਉਹ ਉਸ ਪ੍ਰੀਮੀਅਰ ਨਾਲ ਬੈਠ ਰਿਹਾ ਹੈ ਜਿਹੜਾ ਕੰਮ ਕਰਨਾ ਚਾਹੁੰਦਾ ਹੈ ਅਤੇ ਆਪਣੇ ਲੋਕਾਂ ਦੀ ਦੇਖਭਾਲ ਕਰਨੀ ਚਾਹੁੰਦਾ ਹੈ।

Related posts

HAPPY DIWALI 2025 !

admin

Australian PM Anthony Albanese Greets Indian Community on Diwali

admin

ਆਸਟ੍ਰੇਲੀਆ ਅਤੇ ਭਾਰਤ ਸਾਫ਼ ਊਰਜਾ ਖੇਤਰ ਵਿੱਚ ਸਹਿਯੋਗ ਹੋਰ ਵਧਾਉਣਗੇ

admin