ਲੰਡਨ – ਵਿਗਿਆਨੀਆਂ ਨੇ ਇਕ ਅਜਿਹਾ ਮਾਲੀਕਿਊਲ ਵਿਕਸਿਤ ਕੀਤਾ ਹੈ ਜੋ ਸਾਰਸ ਸੀਓਵੀ-2 ਵਾਇਰਸ ਦੀ ਸਤ੍ਹਾ ਨਾਲ ਜੁੜ ਕੇ ਉਸ ਨੂੰ ਮਨੁੱਖ ਦੇ ਸੈੱਲਾਂ ’ਚ ਪਹੁੰਚਣ ਤੋਂ ਰੋਕਦਾ ਹੈ ਤੇ ਕੋਵਿਡ ਦਾ ਪ੍ਰਸਾਰ ਨਹੀਂ ਹੋਣ ਦਿੰਦਾ। ਡੈਨਮਾਰਕ ਸਥਿਤ ਆਰਹੂਸ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਾਇਆ ਕਿ ਮਾਲੀਕਿਊਲ (ਅਣੂ) ਦਾ ਨਿਰਮਾਣ ਉਸ ਐਂਟੀਬਾਡੀ ਨਾਲ ਸੌਖਾ ਤੇ ਕਿਫਾਇਤੀ ਹੈ ਜਿਸ ਦੀ ਵਰਤੋਂ ਫ਼ਿਲਹਾਲ ਰੈਪਿਡ ਐਂਟੀਜਨ ਟੈਸਟ ਤੇ ਕੋਵਿਡ ਦੇ ਇਲਾਜ ’ਚ ਕੀਤੀ ਜਾ ਰਹੀ ਹੈ। ਪੀਐੱਨਏਐੱਸ ਨਾਂ ਦੀ ਮੈਗਜ਼ੀਨ ’ਚ ਮੰਗਲਵਾਰ ਨੂੰ ਪ੍ਰਕਾਸ਼ਿਤ ਅਧਿਐਨ ’ਚ ਇਸ ਮਾਲੀਕਿਊਲ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਇਹ ਆਰਐੱਨਏ ਏਪਟੈਮਰਸ ਦੀ ਇਕ ਸ਼੍ਰੇਣੀ ਨਾਲ ਸਬੰਧਤ ਹੈ ਤੇ ਉਸੇ ਤਰ੍ਹਾਂ ਦੇ ਬਿਲਡਿੰਗ ਬਲਾਕਸ ’ਤੇ ਆਧਾਰਿਤ ਹੈ, ਜਿਨ੍ਹਾਂ ਦੀ ਵਰਤੋਂ ਐੱਮਆਰਐੱਨਏ ਵੈਕਸੀਨ ਦੇ ਨਿਰਮਾਣ ਲਈ ਕੀਤੀ ਗਈ ਹੈ।
ਏਪਟੈਮਰ, ਡੀਐੱਨਏ ਜਾਂ ਆਰਐੱਨਏ ਦਾ ਟੁੱਕੜਾ ਤੇ ਤਿੰਨ ਪਾਸਿਓਂ ਮੁੜੀ ਹੋਈ ਇਸ ਸੰਚਰਨਾ ਹੁੰਦੀ ਹੈ। ਇਹ ਖ਼ਾਸ ਤਰ੍ਹਾਂ ਦੇ ਮਾਲੀਕਿਊਲ ਦੀ ਪਛਾਣ ਕਰਦਾ ਹੈ। ਆਰਐੱਨਏ ਏਪਟੈਮਰ ਵਾਇਰਸ ਦੀ ਸਤ੍ਹਾ ਨਾਲ ਜੁੜ ਕੇ ਉਸ ਦੇ ਸਪਾਈਕ ਪ੍ਰੋਟੀਨ ਨੂੰ ਮਨੁੱਖੀ ਸੈੱਲਾਂ ’ਚ ਪ੍ਰਵੇਸ਼ ਕਰਨ ਤੋਂ ਰੋਕ ਦਿੰਦਾ ਹੈ। ਆਰਹੂਸ ਯੂੁਨੀਵਰਸਿਟੀ ’ਚ ਪ੍ਰੋਫੈਸਰ ਤੇ ਅਧਿਐਨ ਦੇ ਮੁੱਖ ਲੇਖਕ ਜਾਰਗਨ ਜੇਮਸ ਮੁਤਾਬਕ ਰੈਪਿਡ ਟੈਸਟ ’ਚ ਅਸੀਂ ਨਵੇਂ ਏਪਟੈਮਰ ਦਾ ਪ੍ਰੀਖਣ ਸ਼ੁਰੂ ਕੀਤਾ ਹੈ। ਉਮੀਦ ਹੈ ਕਿ ਅਸੀਂ ਵਾਇਰਸ ਬਾਰੇ ਹੋਰ ਜਾਣਕਾਰੀ ਵੀ ਹਾਸਲ ਕਰਾਂਗੇ।