ਤਿਰੁਵੰਨਤਪੁਰਮ – ਵਿਗਿਆਨ ’ਤੇ ਅਧਾਰਿਤ ਸੰਸਕ੍ਰਿਤ ਭਾਸ਼ਾ ਦੇ ਇਕ ਦਸਤਾਵੇਜ਼ੀ ਫਿਲਮ ’ਚ ਭਾਰਤ ਦੇ ਇਤਿਹਾਸਕ ਮੰਗਲਯਾਨ ਮਿਸ਼ਨ ਦੀ ਕਾਮਯਾਬੀ ਦੀ ਗਾਥਾ ਦੱਸੀ ਜਾਵੇਗੀ ਤੇ ਇਹ ਫਿਲਮ ਦੁਨੀਆ ’ਚ ਆਪਣੀ ਤਰ੍ਹਾਂ ਦੀ ਪਹਿਲੀ ਪਹਿਲ ਹੋਵੇਗੀ। ਵੇਦਾਂ ਤੇ ਮੰਤਰਾਂ ਦੀ ਪ੍ਰਾਚੀਨ ਭਾਸ਼ਾ ਸੰਸਕ੍ਰਿਤ ਨੂੰ ਬੜ੍ਹਾਵਾ ਦੇਣ ਦੇ ਯਤਨਾਂ ਲਈ ਜਾਣੇ ਜਾਣ ਵਾਲੇ ਰਾਸ਼ਟਰੀ ਪੁਰਸਕਾਰ ਜੇਤੂ ਫਿਲਮਕਾਰ ਵਿਨੋਦ ਮਾਨਕਾਰਾ ‘ਯਾਨਮ’ ਸਿਰਲੇਖ ਵਾਲੀ ਇਸ ਅਨੋਖੀ ਦਸਤਾਵੇਜ਼ੀ ਫਿਲਮ ਦਾ ਨਿਰਮਾਣ ਕਰ ਰਹੇ ਹਨ। ਕਰੀਬ 45 ਮਿੰਟ ਦੀ ਇਹ ਡਾਕੂਮੈਂਟਰੀ ਭਾਰਤੀ ਪੁਲਾੜ ਤੇ ਖੋਜ ਸੰਗਠਨ (ਇਸਰੋ) ਦੇ ਸਾਬਕਾ ਮੁਖੀ ਰਾਧਾਕ੍ਰਿਸ਼ਣਨ ਦੀ ਕਿਤਾਬ ‘ਮਾਈ ਓਡਿਸੀ : ਮੈਮੋਯਰਸ ਆਫ ਦਿ ਮੈਨ ਬਿਹਾੲੀਂਡਦਿ ਮੰਗਲਯਾਨ ਮਿਸ਼ਨ’ ’ਤੇ ਅਧਾਰਿਤ ਹੋਵੇਗੀ।ਮਾਨਕਾਰਾ ਨੇ ਦੱਸਿਆ ਕਿ ਇਹ ਪੂਰੀ ਤਰ੍ਹਾਂ ਸੰਸਕ੍ਰਿਤ ਭਾਸ਼ਾ ’ਚ ਬਣੀ ਡਾਕੂਮੈਂਟਰੀ ਫਿਲਮ ਹੋਵੇਗੀ ਤੇ ਇਸ ਦੀ ਸ਼ੂਟਿੰਗ ਫਰਵਰੀ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਇਸ ਦਾ ਵਰਲਡ ਪ੍ਰੀਮੀਅਰ ਅਗਲੇ ਸਾਲ ਅਪ੍ਰੈਲ ’ਚ ਕੀਤੇ ਜਾਣ ਦੀ ਯੋਜਨਾ ਹੈ। ਡਾਇਰੈਕਟਰ ਦੀ ਫਿਲਮ ‘ਪਿ੍ਰਯਮਣਸਮ’ ਸੰਸਕ੍ਰਿਤ ਭਾਸ਼ਾ ’ਚ ਬਣੀ ਦੁਨੀਆ ਦੀ ਤੀਜੀ ਫੀਚਰ ਫਿਲਮ ਹੈ ਤੇ ਇਸ ਨੂੰ ਭਾਸ਼ਾ ’ਚ ਸਰਬੋਤਮ ਫੀਚਰ ਫਿਲਮ ਲਈ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।ਮਾਨਕਾਰਾ ਨੇ ਕਿਹਾ ਕਿ ਜਦੋਂ ‘ਯਾਨਮ’ ਤਿਆਰ ਹੋ ਜਾਵੇਗੀ, ਤਾਂ ਇਹ ਸੰਸਕ੍ਰਿਤ ’ਚ ਬਣੀ ਦੁਨੀਆ ਦੀ ਆਪਣੀ ਤਰ੍ਹਾਂ ਦੀ ਪਹਿਲੀ ਪੇਸ਼ੇਵਰ ਡਾਕੂਮੈਂਟਰੀ ਹੋਵੇਗੀ। ਵਿਗਿਆਨ ਤੇ ਸੰਸਕ੍ਰਿਤ ਦਾ ਤਾਲਮੇਲ ਅਜੀਬ ਲੱਗ ਸਕਦਾ ਹੈ ਪਰ ਇਨ੍ਹਾਂ ਨੂੰ ਜੋੜਨ ਦੇ ਮੇਰੇ ਆਪਣੇ ਕਾਰਨ ਹਨ। ਉਨ੍ਹਾਂ ਕਿਹਾ ਕਿ ਇਸ ਫਿਲਮ ਦਾ ਮਕਸਦ ਦੇਸ਼ ਦੀਆਂ ਪ੍ਰਾਪਤੀਆਂ ਨੂੰ ਆਪਣੀ ਭਾਸ਼ਾ ’ਚ ਕੌਮਾਂਤਰੀ ਭਾਈਚਾਰੇ ਦੇ ਸਾਹਮਣੇ ਪੇਸ਼ ਕਰਨਾ ਹੈ। ਇਸ ਨਾਲ ਭਾਸ਼ਾ ਤੇ ਪੁਲਾੜ ਦੀਆਂ ਪ੍ਰਾਪਤੀਆਂ ਦੋਵਾਂ ਦਾ ਪ੍ਰਚਾਰ ਹੋਵੇਗਾ।