ਗੁਜਰਾਤ ਦੇ ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਹਾਦਸਾਗ੍ਰਸਤ ਹੋਏ ਜਹਾਜ਼ ਵਿੱਚ ਮੌਤ ਦੇ ਮੰੂਹ ਦੇ ਵਿੱਚ ਚਲੇ ਗਏ 241 ਯਾਤਰੀਆਂ ਦੇ ਵਿੱਚੋਂ ਇੱਕ, ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਵਿਜੇ ਰੂਪਾਨੀ ਵੀ ਸਨ। ਉਹ ਆਪਣੀ ਧੀ ਅਤੇ ਪਤਨੀ ਨੂੰ ਮਿਲਣ ਲੰਡਨ ਜਾ ਰਹੇ ਸਨ। ਉਹ ਆਪਣੀ ਧੀ ਅਤੇ ਪਤਨੀ ਨੂੰ ਮਿਲਣ ਲੰਡਨ ਜਾ ਰਹੇ ਸਨ। ਪਹਿਲਾਂ ਉਹ 5 ਜੂਨ ਤੋਂ 12 ਜੂਨ ਤੱਕ ਲਈ ਲੰਡਨ ਜਾ ਰਹੇ ਸਨ, ਪਰ ਪਾਰਟੀ ਪ੍ਰੋਗਰਾਮਾਂ ਕਾਰਨ ਉਨ੍ਹਾਂ ਨੇ ਦੌਰਾ ਇੱਕ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਸੀ।
ਵਿਜੇ ਰੂਪਾਨੀ ਆਪਣੇ ਲਈ 1206 ਨੰਬਰ ਨੂੰ ਬਹੁਤ ਹੀ ਲੱਕੀ ਅਤੇ ਸ਼ੁੱਭ ਮੰਨਦੇ ਸਨ। ਭਾਵੇਂ ਉਨ੍ਹਾਂ ਨੇ ਪਹਿਲਾਂ ਸਕੂਟਰ ਖਰੀਦਿਆ ਹੋਵੇ ਜਾਂ ਕਾਰ, ਇਸਦੀ ਨੰਬਰ ਪਲੇਟ ‘ਤੇ 1206 ਨੰਬਰ ਹੀ ਲਿਖਿਆ ਹੋਇਆ ਸੀ। ਵਿਜੇ ਰੂਪਾਨੀ ਦੀ ਵੀ ਮੌਤ ਵੀ 12 ਜੂਨ ਨੂੰ ਹੋਈ ਜਿਸ ਨੂੰ 12/06 ਨੰਬਰ ਕਿਹਾ ਜਾ ਸਕਦਾ ਹੈ। ਹੁਣ ਸੋਸ਼ਲ ਮੀਡੀਆ ‘ਤੇ ਚਰਚਾ ਚੱਲ ਰਹੀ ਹੈ ਕਿ ਜੋ ਨੰਬਰ ਵਿਜੇ ਰੂਪਾਨੀ ਦੇ ਲਈ ਲੱਕੀ ਅਤੇ ਸ਼ੁੱਭ ਸੀ, ਉਹੀ ਨੰਬਰ ਵਿਜੈ ਰੂਪਾਨੀ ਲਈ ਅਨਲੱਕੀ ਅਤੇ ਅਸ਼ੁੱਭ ਸਾਬਤ ਹੋਇਆ ਹੈ।
68 ਸਾਲਾ ਵਿਜੇ ਰੂਪਾਨੀ ਨੂੰ ਭਾਜਪਾ ਦੇ ਵੱਡੇ ਨੇਤਾਵਾਂ ਵਿੱਚ ਗਿਣਿਆ ਜਾਂਦਾ ਸੀ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਦੋਵਾਂ ਦੇ ਕਰੀਬੀ ਮੰਨਿਆ ਜਾਂਦਾ ਸੀ। ਇਸ ਵੇਲੇ ਵਿਜੇ ਰੂਪਾਨੀ ਪੰਜਾਬ ਮਾਮਲਿਆਂ ਦੇ ਇੰਚਾਰਜ ਸਨ। ਵਿਜੇ ਰੂਪਾਨੀ ਦਾ ਜਨਮ ਬਰਮਾ ਵਿੱਚ ਹੋਇਆ ਸੀ। ਉਨ੍ਹਾਂ ਦਾ ਜਨਮ ਇੱਕ ਜੈਨ ਪਰਿਵਾਰ ਵਿੱਚ ਹੋਇਆ ਸੀ। ਬਰਮਾ ਵਿੱਚ ਰਾਜਨੀਤਿਕ ਅਸਥਿਰਤਾ ਦੇ ਕਾਰਣ ਉਹ 1960 ਵਿੱਚ ਆਪਣੇ ਪਰਿਵਾਰ ਨਾਲ ਗੁਜਰਾਤ ਦੇ ਰਾਜਕੋਟ ਵਿੱਚ ਵਸ ਗਏ। ਵਿਜੇ ਰੂਪਾਨੀ 16 ਸਾਲ ਦੀ ਉਮਰ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਵਿੱਚ ਸ਼ਾਮਲ ਹੋ ਗਏ ਅਤੇ ਉਦੋਂ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਮੈਂਬਰ ਸਨ। 1976 ਵਿੱਚ ਜਦੋਂ ਪੂਰੇ ਦੇਸ਼ ਵਿੱਚ ਐਮਰਜੈਂਸੀ ਲਗਾਈ ਗਈ ਸੀ ਤਾਂ ਵਿਜੇ ਰੂਪਾਨੀ ਨੂੰ 11 ਮਹੀਨਿਆਂ ਲਈ ਭੁਜ ਅਤੇ ਭਾਵਨਗਰ ਜੇਲ੍ਹ ਵਿੱਚ ਰੱਖਿਆ ਗਿਆ ਸੀ। ਫਰਵਰੀ 2016 ਵਿੱਚ ਵਿਜੇ ਰੂਪਾਨੀ ਨੂੰ ਗੁਜਰਾਤ ਭਾਜਪਾ ਦਾ ਪ੍ਰਧਾਨ ਬਣਾਇਆ ਗਿਆ ਅਤੇ ਅਗਸਤ 2016 ਵਿੱਚ ਹੀ ਵਿਜੇ ਰੂਪਾਨੀ ਨੂੰ ਗੁਜਰਾਤ ਦਾ ਮੁੱਖ ਮੰਤਰੀ ਬਣਾਇਆ ਗਿਆ ਸੀ। ਇਸ ਵੇਲੇ ਵਿਜੇ ਰੂਪਾਨੀ ਪੰਜਾਬ ਮਾਮਲਿਆਂ ਦੇ ਇੰਚਾਰਜ ਵਜੋਂ ਸੇਵਾਵਾਂ ਨਿਭਾਅ ਰਹੇ ਸਨ।