ਨਵੀਂ ਦਿੱਲੀ – ਭਾਰਤ ਤੇ ਆਸਟ੍ਰੇਲੀਆ ਵਿਚਾਲੇ ਕ੍ਰਿਕਟ ਮੈਚ ਹਮੇਸ਼ਾ ਹੀ ਰੋਮਾਂਚ ਨਾਲ ਭਰਿਆ ਰਹਿੰਦਾ ਹੈ। ਦੋਵਾਂ ਦੇਸ਼ਾਂ ਦੇ ਦੋਸਤਾਨਾ ਸਬੰਧਾਂ ਪਿੱਛੇ ਕ੍ਰਿਕਟ ਦਾ ਅਹਿਮ ਯੋਗਦਾਨ ਹੈ। ਸੋਮਵਾਰ ਨੂੰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਪਹੁੰਚੇ। ਕੈਨਬਰਾ ਵਿੱਚ ਉਨ੍ਹਾਂ ਨੇ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਨਾਲ ਮੁਲਾਕਾਤ ਕੀਤੀ।
ਮੀਟਿੰਗ ਦੌਰਾਨ ਐਸ ਜੈਸ਼ੰਕਰ ਨੇ ਰਿਚਰਡ ਮਾਰਲਸ ਨੂੰ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦੇ ਦਸਤਖਤ ਵਾਲਾ ਬੱਲਾ ਭੇਂਟ ਕੀਤਾ, ਜਿਸ ਨੂੰ ਰਿਚਰਡ ਮਾਰਲਸ ਨੇ ਖੂਬ ਸਲਾਹਿਆ। ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਟੀਮ ਇੰਡੀਆ ਵੀ ਆਗਾਮੀ ਟੀ-20 ਵਿਸ਼ਵ ਕੱਪ ਖੇਡਣ ਲਈ ਆਸਟ੍ਰੇਲੀਆ ਪਹੁੰਚ ਚੁੱਕੀ ਹੈ।
ਮਾਰਲੇਸ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਰਾਹੀਂ ਇਹ ਜਾਣਕਾਰੀ ਦਿੱਤੀ। ਮਾਰਲਸ ਨੇ ਟਵੀਟ ਕੀਤਾ: “ਕੈਨਬਰਾ ਵਿੱਚ ਡਾਕਟਰ ਐਸ ਜੈਸ਼ੰਕਰ ਦੀ ਮੇਜ਼ਬਾਨੀ ਕਰਨਾ ਖੁਸ਼ੀ ਦੀ ਗੱਲ ਹੈ। ਕ੍ਰਿਕਟ ਸਮੇਤ ਕਈ ਚੀਜ਼ਾਂ ਹਨ ਜੋ ਸਾਨੂੰ (ਦੋਵੇਂ ਦੇਸ਼ਾਂ) ਨੂੰ ਬੰਨ੍ਹਦੀਆਂ ਹਨ। ਅੱਜ, ਉਸਨੇ ਕ੍ਰਿਕਟ ਦੇ ਮਹਾਨ ਖਿਡਾਰੀ @imVkohli ਦੁਆਰਾ ਦਸਤਖਤ ਵਾਲਾ ਬੱਲਾ ਪੇਸ਼ ਕਰਕੇ ਮੈਨੂੰ ਹੈਰਾਨ ਕਰ ਦਿੱਤਾ।
previous post
