India

ਵਿਦੇਸ਼ ਮੰਤਰੀ ਵਲੋਂ ਜਰਮਨੀ ’ਚ ਆਪਣੇ ਇਜ਼ਰਾਇਲੀ ਹਮਰੁਤਬਾ ਨਾਲ ਮੁਲਾਕਾਤ !

ਮਿਊਨਿਖ (ਜਰਮਨੀ) ਵਿੱਚ ਮਿਊਨਿਖ ਸੁਰੱਖਿਆ ਕਾਨਫਰੰਸ 2025 ਦੇ ਮੌਕੇ 'ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਐਮਡੀਬੀ/ਐਮਪੀ ਜੋਹਾਨ ਵਾਡੇਫੁਲ, ਐਮਡੀਬੀ ਜੁਰਗਨ ਹਾਰਡਟ, ਐਮਡੀਬੀ ਸੀਐਸਯੂ ਥਾਮਸ ਅਰੰਡਲ ਨਾਲ ਇੱਕ ਸਮੂਹ ਤਸਵੀਰ ਵਿੱਚ। (ਫੋਟੋ: ਏ ਐਨ ਆਈ)

ਮਿਊਨਿਖ – ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਜਰਮਨੀ ’ਚ ਆਪਣੇ ਇਜ਼ਰਾਇਲੀ ਹਮਰੁਤਬਾ ਗਿਦੋਨ ਸਾਰ ਨਾਲ ਮੁਲਾਕਾਤ ਕੀਤੀ ਤੇ ਪੱਛਮੀ ਏਸ਼ੀਆ ਦੀ ਹਾਲਤ ਤੇ ਏਸ਼ੀਆ, ਯੂਰਪ ਤੇ ਅਮਰੀਕਾ ਨੂੰ ਇਜ਼ਰਾਈਲ ਦੇ ਰਾਹੀਂ ਜੋੜਨ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਜ਼ਰੀਏ ਸਮੇਤ ਕਈ ਅਹਿਮ ਮਾਮਲਿਆਂ ’ਤੇ ਚਰਚਾ ਕੀਤੀ। ਦੋਵਾਂ ਨੇਤਾਵਾਂ ਨੇ ਮਿਊਨਿਖ ਸੁਰੱਖਿਆ ਸੰਮੇਲਨ ਤੋਂ ਬਾਅਦ ਮੁਲਾਕਾਤ ਕੀਤੀ, ਜੋ ਸੁਰੱਖਿਆ-ਕੂਟਨੀਤਕ ਮਾਮਲਿਆਂ ’ਤੇ ਚਰਚਾ ਲਈ ਇਕ ਅਹਿਮ ਆਲਮੀ ਮੰਚ ਹੈ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਦਫ਼ਤਰ ਨੇ ਕਿਹਾ ਕਿ ਸਾਰ ਨੇ ਇਸ ਗੱਲ ’ਤੇ ਰੋਸ਼ਨੀ ਪਾਈ ਕਿ ਇਜ਼ਰਾਈਲ ਭਾਰਤ ਨਾਲ ਆਪਣੇ ਸਬੰਧਾਂ ਨੂੰ ਕਿੰਨੀ ਰਣਨੀਤਕ ਅਹਿਮੀਅਤ ਦਿੰਦਾ ਹੈ। ਉਨ੍ਹਾਂ ਇਜ਼ਰਾਈਲ ਰਾਹੀਂ ਏਸ਼ੀਆ, ਯੂਰਪ ਤੇ ਅਮਰੀਕਾ ਨੂੰ ਜੋੜਨ ਦੇ ਟਰੰਪ ਦੇ ਨਜ਼ਰੀਏ ’ਤੇ ਚਰਚਾ ਕੀਤੀ। ਵਾਸ਼ਿੰਗਟਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੰਯੁਕਤ ਸੰਮੇਲਨ ’ਚ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਤੇ ਭਾਰਤ ਇਤਿਹਾਸ ਦੇ ਸਭ ਤੋਂ ਮਹਾਨ ਵਪਾਰ ਮਾਰਗਾਂ ’ਚੋਂ ਇਕ ਦੇ ਨਿਰਮਾਣ ’ਚ ਮਦਦ ਕਰਨ ਲਈ ਮਿਲ ਕੇ ਕੰਮ ਕਰਨ ’ਤੇ ਸਹਿਮਤ ਹੋਏ ਹਨ। ਇਹ ਭਾਰਤ ਤੋਂ ਇਜ਼ਰਾਈਲ, ਇਟਲੀ ਤੇ ਫਿਰ ਅਮਰੀਕਾ ਤੱਕ ਜਾਵੇਗਾ, ਜੋ ਸਾਡੇ ਹਿੱਸੇਦਾਰਾਂ ਨੂੰ ਬੰਦਰਗਾਹਾਂ, ਰੇਲਵੇ ਤੇ ਸਮੁੰਦਰ ਦੇ ਹੇਠਾਂ ਕੇਬਲਾਂ ਨਾਲ ਜੋੜੇਗਾ। ਜੈਸ਼ੰਕਰ ਤੇ ਸਾਰ ਨੇ ਹਾਉਤੀ ਤੇ ਈਰਾਨ ਵੱਲੋਂ ਵਪਾਰ ਮਾਰਗਾਂ ’ਤੇ ਹਮਲਿਆਂ ਨਾਲ ਪੈਦਾ ਹੋਈਆਂ ਚੁਣੌਤੀਆਂ ਦੇ ਸਬੰਧ ’ਚ ਵੀ ਗੱਲਬਾਤ ਕੀਤੀ।

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਲੋਕਤੰਤਰ ਨੂੰ ‘ਪੱਛਮੀ ਖਾਸੀਅਤ’ ਮੰਨਣ ਨੂੰ ਲੈ ਕੇ ਪੱਛਮੀ ਮੁਲਕਾਂ ’ਤੇ ਤਨਜ਼ ਕੱਸਿਆ ਅਤੇ ਉਨ੍ਹਾਂ ’ਤੇ ਦੋਸ਼ ਲਾਇਆ ਕਿ ਉਹ ਆਪਣੇ ਮੁਲਕ ’ਚ ਜਿਸ ਗੱਲ ਨੂੰ ਅਹਿਮੀਅਤ ਦਿੰਦੇ ਹਨ, ਉਸ ਦਾ ਵਿਦੇਸ਼ ’ਚ ਪਾਲਣ ਨਹੀਂ ਕਰਦੇ ਹਨ। ਜੈਸ਼ੰਕਰ ਨੇ ਮਿਊਨਿਖ ਸੁਰੱਖਿਆ ਸੰਮੇਲਨ ’ਚ ਪੈਨਲ ਚਰਚਾ ਦੌਰਾਨ ਕਿਹਾ, ‘‘ਜੇ ਤੁਸੀਂ ਚਾਹੁੰਦੇ ਹੋ ਕਿ ਅਖੀਰ ਲੋਕਤੰਤਰ ਕਾਇਮ ਰਹੇ ਤਾਂ ਇਹ ਅਹਿਮ ਹੈ ਕਿ ਪੱਛਮ ਵੀ ਪੱਛਮ ਦੇ ਬਾਹਰ ਦੇ ਸਫ਼ਲ ਮਾਡਲ (ਲੋਕਤੰਤਰ) ਨੂੰ ਅਪਣਾਏ। ਇਕ ਸਮਾਂ ਸੀ ਜਦੋਂ ਪੱਛਮੀ ਲੋਕਤੰਤਰ ਨੂੰ ਉਹ ਆਪਣੀ ਖਾਸੀਅਤ ਮੰਨਦਾ ਸੀ ਅਤੇ ਆਲਮੀ ਦੱਖਣ ’ਚ ਗ਼ੈਰ-ਜਮਹੂਰੀ ਤਾਕਤਾਂ ਨੂੰ ਹੱਲਾਸ਼ੇਰੀ ਦੇਣ ’ਚ ਰੁੱਝਿਆ ਹੋਇਆ ਸੀ। ਇਹੋ ਕੁਝ ਹੁਣ ਵੀ ਹੋ ਰਿਹਾ ਹੈ। ਤੁਸੀਂ ਘਰ ’ਚ ਜਿਸ ਗੱਲ ਨੂੰ ਮਹੱਤਵ ਦਿੰਦੇ ਹੋ, ਉਸ ਦਾ ਵਿਦੇਸ਼ ’ਚ ਪਾਲਣ ਨਹੀਂ ਕਰਦੇ ਹੋ।’’ ਜੈਸ਼ੰਕਰ ਨੇ ਕਿਹਾ ਕਿ ਭਾਰਤ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਜਮਹੂਰੀ ਮਾਡਲ ਪ੍ਰਤੀ ਵਫ਼ਦਾਰ ਰਿਹਾ ਹੈ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin