Sport

ਵਿਰਾਟ ਕੋਹਲੀ ਨੇ ਵਨ ਡੇ ਸੀਰੀਜ਼ ਨੂੰ ਲੈ ਕੇ ਬੋਰਡ ਤੋਂ ਅਜੇ ਤਕ ਨਹੀਂ ਕੀਤੀ ਕੋਈ ਮੰਗ

ਨਵੀਂ ਦਿੱਲੀ – ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਦੇ ਦੱਖਣੀ ਅਫਰੀਕਾ ਵਿਚ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿਚ ਨਾ ਖੇਡਣ ਦੀਆਂ ਖ਼ਬਰਾਂ ਵਿਚਾਲੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਇਕ ਸਿਖਰਲੇ ਅਧਿਕਾਰੀ ਨੇ ਕਿਹਾ ਹੈ ਕਿ ਕੋਹਲੀ ਨੇ ਬੋਰਡ ਤੋਂ ਕੋਈ ਬ੍ਰੇਕ ਨਹੀਂ ਮੰਗਿਆ ਹੈ ਜਿਸ ਨਾਲ ਅਸੀਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਉਹ ਇਸ ਸੀਰੀਜ਼ ਵਿਚ ਖੇਡਣਗੇ। ਕੋਹਲੀ ਸੈਂਚੂਰੀਅਨ ਵਿਚ 26 ਦਸੰਬਰ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਵਿਚ ਭਾਰਤ ਦੀ ਅਗਵਾਈ ਕਰਨਗੇ। ਟੈਸਟ ਸੀਰੀਜ਼ ਕੇਪਟਾਊਨ ਵਿਚ 15 ਜਨਵਰੀ ਨੂੰ ਤੀਜੇ ਤੇ ਆਖ਼ਰੀ ਟੈਸਟ ਦੇ ਨਾਲ ਖ਼ਤਮ ਹੋਵੇਗੀ। ਇਸ ਤੋਂ ਬਾਅਦ 19 ਜਨਵਰੀ ਤੋਂ ਤਿੰਨ ਵਨ ਡੇ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਭਾਰਤੀ ਟੀਮ ਦੇ ਦੱਖਣੀ ਅਫਰੀਕਾ ਰਵਾਨਾ ਹੋਣ ਤੋਂ ਪਹਿਲਾਂ ਕੋਹਲੀ ਦੀ ਬੁੱਧਵਾਰ ਨੂੰ ਪ੍ਰਰੈੱਸ ਕਾਨਫਰੰਸ ਹੋਣੀ ਹੈ ਜਿਸ ਵਿਚ ਸਾਰੇ ਸਵਾਲਾਂ ਦੇ ਜਵਾਬ ਆਪਣੇ ਆਪ ਮਿਲ ਜਾਣਗੇ।ਉੱਪ ਕਪਤਾਨ ਰੋਹਿਤ ਸ਼ਰਮਾ ਦੇ ਖੱਬੇ ਪੈਰ ਦੀਆਂ ਮਾਸਪੇਸ਼ੀਆਂ ਦੀ ਸੱਟ ਕਾਰਨ ਟੈਸਟ ਸੀਰੀਜ਼ ‘ਚੋਂ ਬਾਹਰ ਹੋਣ ਤੋਂ ਬਾਅਦ ਅਜਿਹੀਆਂ ਖ਼ਬਰਾਂ ਆ ਰਹੀਆਂ ਸਨ ਕਿ ਕੋਹਲੀ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਛੁੱਟੀ ਲੈਣਗੇ। ਬੀਸੀਸੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਕੋਹਲੀ ਨੇ ਵਨ ਡੇ ਮੈਚਾਂ ਵਿਚ ਨਾ ਖੇਡਣ ਨੂੰ ਲੈ ਕੇ ਹੁਣ ਤਕ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਜਾਂ ਸਕੱਤਰ ਜੈ ਸ਼ਾਹ ਨੂੰ ਕੋਈ ਰਸਮੀ ਬੇਨਤੀ ਨਹੀਂ ਭੇਜੀ ਹੈ। ਜੇ ਬਾਅਦ ਵਿਚ ਕੋਈ ਫ਼ੈਸਲਾ ਕੀਤਾ ਜਾਂਦਾ ਹੈ ਜਾਂ ਰੱਬ ਨਾ ਕਰੇ ਉਹ ਜ਼ਖ਼ਮੀ ਹੋ ਜਾਂਦੇ ਹਨ ਤਾਂ ਫਿਰ ਗੱਲ ਵੱਖ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੀ ਸਥਿਤੀ ਮੁਤਾਬਕ ਕੋਹਲੀ 19, 21 ਤੇ 23 ਜਨਵਰੀ ਨੂੰ ਹੋਣ ਵਾਲੇ ਤਿੰਨ ਵਨ ਡੇ ਮੈਚਾਂ ਵਿਚ ਖੇਡਣਗੇ।ਅਧਿਕਾਰੀ ਨੇ ਕਿਹਾ ਕਿ ਬਾਇਓ-ਬਬਲ (ਕੋਰੋਨਾ ਤੋਂ ਬਚਾਅ ਲਈ ਖਿਡਾਰੀਆਂ ਲਈ ਬਣਾਇਆ ਗਿਆ ਸੁਰੱਖਿਅਤ ਮਾਹੌਲ) ਨਾਲ ਜੁੜੀਆਂ ਪਾਬੰਦੀਆਂ ਕਾਰਨ ਖਿਡਾਰੀਆਂ ਦੇ ਪਰਿਵਾਰ ਵੀ ਉਸੇ ਚਾਰਟਰਡ ਜਹਾਜ਼ ਰਾਹੀਂ ਯਾਤਰਾ ਕਰਨਗੇ ਜਿਸ ਵਿਚ ਖਿਡਾਰੀ ਤੇ ਅਧਿਕਾਰੀ ਯਾਤਰਾ ਕਰਨਗੇ। ਸੂਤਰ ਨੇ ਕਿਹਾ ਕਿ ਕਪਤਾਨ ਆਪਣੇ ਪਰਿਵਾਰ ਨਾਲ ਯਾਤਰਾ ਕਰਨਗੇ ਪਰ ਹਾਂ ਜੇ ਟੈਸਟ ਸੀਰੀਜ਼ ਤੋਂ ਬਾਅਦ ਉਹ ਬਾਇਓ-ਬਬਲ ਤੋਂ ਥਕਾਵਟ ਮਹਿਸੂਸ ਕਰਦੇ ਹਨ ਤੇ ਛੁੱਟੀ ਚਾਹੁੰਦੇ ਹਨ ਤਾਂ ਉਹ ਯਕੀਨੀ ਤੌਰ ‘ਤੇ ਸਕੱਤਰ ਜੈਅ ਸ਼ਾਹ ਨੂੰ ਸੂਚਿਤ ਕਰਨਗੇ।

Related posts

ਸਭ ਤੋਂ ਵੱਧ ਅਯੋਗ ਕਰਾਰ ਦਿੱਤੇ ਅਥਲੀਟਾਂ ਵਾਲੇ ਦੇੇਸ਼ਾਂ ਦੀ ਸੂਚੀ ‘ਚ ਭਾਰਤ ਦੂਜੇ ਸਥਾਨ ’ਤੇ !

admin

ਬੁਰਜ ਹਰੀ ਵਿਖੇ 20ਵਾਂ ਕਬੱਡੀ ਕੱਪ ਸ਼ਾਨੋ-ਸ਼ੋਕਤ ਨਾਲ ਸਮਾਪਤ !

admin

ਪੈਟ ਕਮਿੰਸ ਨੇ ਚੈਂਪੀਅਨਜ਼ ਟਰਾਫੀ ਲਈ ਆਸਟ੍ਰੇਲੀਅਨ ਟੀਮ ਦੀ ਵਾਗਡੋਰ ਸੰਭਾਲੀ !

admin