Sport

ਵਿਸ਼ਵ ਤੇ ਏਸ਼ੀਆ ਚੈਂਪੀਅਨਸ਼ਿਪ ਲਈ ਭਾਰਤ ਆ ਸਕਦੀਆਂ ਨੇ ਪਾਕਿਸਤਾਨ ਦੀਆਂ ਟੀਮਾਂ

ਨਵੀਂ ਦਿੱਲੀ : ਭਾਰਤ ‘ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਤੇ ਏਸ਼ੀਆ ਖੋ-ਖੋ ਚੈਂਪੀਅਨਸ਼ਿਪ ‘ਚ ਪਾਕਿਸਤਾਨ ਦੀਆਂ ਮਰਦ ਤੇ ਮਹਿਲਾ ਦੋਵੇਂ ਟੀਮਾਂ ਹਿੱਸਾ ਲੈ ਸਕਦੀਆਂ ਹਨ। ਭਾਰਤੀ ਖੋ-ਖੋ ਮਹਾਸੰਘ ਦੇ ਜਨਲਰ ਸਕੱਤਰ ਐੱਮਐੱਸ ਤਿਆਗੀ ਨੇ ਇਸ ਦੀ ਜਾਣਕਾਰੀ ਦਿੱਤੀ। ਤਿਆਗੀ ਨੇ ਦੱਸਿਆ ਕਿ ਖੋ-ਖੋ ਵਿਚ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਤੇ ਭਾਰਤ ਪਹਿਲੀ ਵਾਰ ਇਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ। ਇਸ ਚੈਂਪੀਅਨਸ਼ਿਪ ਵਿਚ 25 ਤੋਂ 30 ਵਿਦੇਸ਼ੀ ਟੀਮਾਂ ਸ਼ਿਰਕਤ ਕਰਨਗੀਆਂ ਜਿਸ ਵਿਚ ਪਾਕਿਸਤਾਨ ਵੀ ਸ਼ਾਮਲ ਹੈ। ਅਸੀਂ ਪਾਕਿਸਤਾਨ ਨੂੰ ਇਸ ਚੈਂਪੀਅਨਸ਼ਿਪ ਵਿਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਸੀ ਤੇ ਪਾਕਿਸਤਾਨ ਖੋ-ਖੋ ਮਹਾਸੰਘ ਨੇ ਸਾਡੇ ਸੱਦੇ ਨੂੰ ਸਵੀਕਾਰ ਕਰ ਲਿਆ। ਪਾਕਿਸਤਾਨ ਦੀਆਂ ਮਰਦ ਤੇ ਮਹਿਲਾ ਟੀਮਾਂ ਇਸ ਚੈਂਪੀਅਨਸ਼ਿਪ ‘ਚ ਹਿੱਸਾ ਲੈਣ ਲਈ ਤਿਆਰ ਹਨ। ਅਮਰੀਕਾ ਵਿਚ ਖੋ-ਖੋ ਇੰਨੀ ਹਰਮਨਪਿਆਰੀ ਨਹੀਂ ਹੈ ਪਰ ਫਿਰ ਵੀ ਅਮਰੀਕਾ ਨੇ ਸਾਡੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ ਤੇ ਉਨ੍ਹਾਂ ਦੀਆਂ ਟੀਮਾਂ ਵਿਸ਼ਵ ਚੈਂਪੀਅਨਸ਼ਿਪ ਵਿਚ ਖੇਡਣ ਆਉਣਗੀਆਂ। ਏਸ਼ਿਆਈ ਚੈਂਪੀਅਨਸ਼ਿਪ ਦਾ ਇਹ ਚੌਥਾ ਐਡੀਸ਼ਨ ਹੋਵੇਗਾ ਤੇ ਤਿੰਨਾਂ ਐਡੀਸ਼ਨਾਂ ਵਿਚ ਭਾਰਤ ਸਿਖਰ ‘ਤੇ ਰਿਹਾ। ਖੋ-ਖੋ ਵਿਚ ਕੋਰੀਆ, ਬੰਗਲਾਦੇਸ਼ ਤੇ ਸ੍ਰੀਲੰਕਾ ਦੀਆਂ ਟੀਮਾਂ ਚੰਗੀਆਂ ਮੰਨੀਆਂ ਜਾਂਦੀਆਂ ਹਨ ਤੇ ਇਨ੍ਹਾਂ ਦੇਸ਼ਾਂ ਦੀਆਂ ਦੋਵੇਂ ਟੀਮਾਂ ਚੈਂਪੀਅਨਸ਼ਿਪ ਵਿਚ ਸ਼ਿਰਕਤ ਕਰਨਗੀਆਂ।

Related posts

ਮਾਰਕ ਟੇਲਰ ਓਵਲ ‘ਚ ਨਵਾਂ ਪੈਵਿਲਿਅਨ ਅਤੇ ਨਵੇਂ ਗ੍ਰੈਂਡਸਟੈਂਡ ਦੀ ਓਪਨਿੰਗ

admin

ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਟੀ-20 ਵਿਸ਼ਵ ਕੱਪ 2026 ‘ਚ ਹਰਾ ਕੇ ਕਾਇਮ ਕੀਤੇ ਕਈ ਨਵੇਂ ਰਿਕਾਰਡ

admin

ਦੂਜੇ ਸੈਮੀਫਾਈਨਲ ‘ਚ ਭਾਰਤ ਦੀ ਇੰਗਲੈਂਡ ‘ਤੇ ਜਿੱਤ, 8 ਮਾਰਚ ਨੂੰ ਫਾਈਨਲ ਨਿਊਜ਼ੀਲੈਂਡ ਨਾਲ

admin