ਨਵੀਂ ਦਿੱਲੀ – ਵਿਸ਼ਵ ਦੀ ਮੋਹਰੀ ਵੈਕਸੀਨ ਉਤਪਾਦਕ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸਆਈਆਈ) ਦੇ ਸੀਈਓ ਅਦਾਰ ਪੂਨਾਵਾਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੰਪਨੀ ਨੇ ਕੋਰੋਨਾ ਰੋਕੂ ਵੈਕਸੀਨ ਕੋਵਿਸ਼ੀਡਲ ਨੂੰ ਖੁੱਲ੍ਹੇ ਬਾਜ਼ਾਰ ’ਚ ਵੇਚਣ ਦੀ ਇਜਾਜ਼ਤ ਲਈ ਅਰਜ਼ੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੋਵਿਸ਼ੀਲਡ ਦੀ ਸਪਲਾਈ 125 ਕਰੋੜ ਡੋਜ਼ ਨੂੰ ਪਾਰ ਕਰ ਗਈ ਹੈ। ਕੇਂਦਰੀ ਦਵਾਈ ਮਾਪਦੰਡ ਕੰਟਰੋਲ ਸੰਗਠਨ (ਸੀਡੀਐੱਸਸੀਓ) ਤੇ ਕੇਂਦਰੀ ਸਿਹਤ ਮੰਤਰਾਲੇ ਨੂੰ ਟੈਗ ਕਰਦੇ ਹੋਏ ਪੂਨਾਵਾਲਾ ਨੇ ਟਵੀਟ ਕੀਤਾ, ‘ਭਾਰਤ ’ਚ ਕੋਵਿਸ਼ੀਲਡ ਦੀ ਸਪਲਾਈ 1.25 ਅਰਬ ਡੋਜ਼ ਨੂੰ ਪਾਰ ਕਰ ਗਈ ਹੈ। ਭਾਰਤ ਸਰਕਾਰ ਕੋਲ ਹੁਣ ਖੁੱਲ੍ਹੇ ਬਾਜ਼ਾਰ ’ਚ ਵਿਕਰੀ ਲਈ ਢੁੱਕਵਾਂ ਅੰਕੜਾ ਹੈ, ਇਸ ਲਈ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਇਸ ਦੀ ਇਜਾਜ਼ਤ ਲਈ ਬਿਨੈ ਕੀਤਾ ਹੈ।’ ਭਾਰਤ ’ਚ ਸ਼ਭ ਤੋਂ ਪਹਿਲਾਂ ਕੋਵਿਸ਼ੀਡਲ ਤੇ ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਮਿਲੀ ਸੀ। ਬੀਤੇ ਸਾਲ ਜਨਵਰੀ ਤੋਂ ਇਨ੍ਹਾਂ ਦੋਵਾਂ ਵੈਕਸੀਨ ਨਾਲ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਸੀ।
ਇਸ ਦੌਰਾਨ ਭਾਰਤ ਦੇ ਡਰੱਗ ਡਾਇਰਕੈਟੋਰੇਟ (ਡੀਸੀਜੀਆਈ) ਨੇ ਸੀਰਮ ਨੂੰ ਓਮੀਕ੍ਰੋਨ ਖ਼ਿਲਾਫ਼ ਟੀਕਾ ਵਿਕਸਿਤ ਕਰਨ ਲਈ ਇਕ ਘਟਕ ਦਾ ਉਤਪਾਦਨ ਤੇ ਪ੍ਰੀਖਣ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਸੀਰਮ ਨੂੰ ਸਾਰਸ-ਸੀਓਵੀ-ਆਰਐੱਸ ਪ੍ਰੋਟੀਨ ਦਾ ਉਤਪਾਦਨ ਤੇ ਪ੍ਰੀਖਣ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।