Sport

ਵਿਸ਼ਵ ਰੈਂਕਿੰਗ ‘ਚ 10ਵੇਂ ਸਥਾਨ ‘ਤੇ ਪੁੱਜੇ ਸ਼੍ਰੀਕਾਂਤ, ਚਾਰ ਸਥਾਨ ਦਾ ਹੋਇਆ ਫਾਇਦਾ

ਨਵੀਂ ਦਿੱਲੀ – ਵਿਸ਼ਵ ਚੈਂਪੀਅਨਸ਼ਿਪ ਵਿਚ ਮੈਡਲ ਜਿੱਤਣ ਦੇ ਦਮ ‘ਤੇ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੂੰ ਵਿਸ਼ਵ ਬੈਡਮਿੰਟਨ ਮਹਾਸੰਘ (ਬੀਡਬਲਯੂਐੱਫ) ਦੀ ਤਾਜ਼ਾ ਵਿਸ਼ਵ ਰੈਂਕਿੰਗ ਵਿਚ ਚਾਰ ਸਥਾਨ ਦਾ ਫ਼ਾਇਦਾ ਹੋਇਆ ਤੇ ਉਹ ਮੁੜ ਚੋਟੀ ਦੇ 10 ਵਿਚ ਸ਼ਾਮਲ ਹੋ ਗਏ ਹਨ।

ਗੁੰਟੂਰ ਦੇ ਇਸ 28 ਸਾਲਾ ਖਿਡਾਰੀ ਨੂੰ ਸਪੇਨ ਦੇ ਹੁਏਲਵਾ ਵਿਚ ਚੰਗੇ ਪ੍ਰਦਰਸ਼ਨ ਦਾ ਫ਼ਾਇਦਾ ਮਿਲਿਆ ਤੇ ਉਹ 10ਵੇਂ ਸਥਾਨ ‘ਤੇ ਪੁੱਜ ਗਏ ਹਨ। ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੇ ਦਾ ਮੈਡਲ ਜਿੱਤਣ ਵਾਲੇ ਨੌਜਵਾਨ ਲਕਸ਼ੇ ਸੇਨ ਵੀ ਦੋ ਸਥਾਨ ਉੱਪਰ 17ਵੇਂ ਸਥਾਨ ‘ਤੇ ਪੁੱਜ ਗਏ ਹਨ ਪਰ ਬੀ ਸਾਈ ਪ੍ਰਣੀਤ ਦੋ ਸਥਾਨ ਹੇਠਾਂ 18ਵੇਂ ਸਥਾਨ ‘ਤੇ ਖਿਸਕ ਗਏ।

ਐੱਚਐੱਸ ਪ੍ਰਣਯ ਵਿਸ਼ਵ ਚੈਂਪੀਅਨਸ਼ਿਪ ਵਿਚ ਕੁਆਰਟਰ ਫਾਈਨਲ ਤਕ ਪੁੱਜੇ ਸਨ ਜਿਸ ਨਾਲ ਉਨ੍ਹਾਂ ਨੇ ਛੇ ਸਥਾਨ ਦੀ ਛਾਲ ਲਾਈ ਤੇ ਹੁਣ ਉਹ 26ਵੇਂ ਸਥਾਨ ‘ਤੇ ਆ ਗਏ ਹਨ। ਮਹਿਲਾ ਸਿੰਗਲਜ਼ ਵਿਚ ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਸੱਤਵੇਂ ਸਥਾਨ ‘ਤੇ ਬਣੀ ਹੋਈ ਹੈ ਜਦਕਿ ਸੱਟਾਂ ਕਾਰਨ ਪਰੇਸ਼ਾਨ ਰਹੀ ਸਾਇਨਾ ਨੇਹਵਾਲ 25ਵੇਂ ਸਥਾਨ ‘ਤੇ ਹੈ। ਚਿਰਾਗ ਸ਼ੈੱਟੀ ਤੇ ਸਾਤਵਿਕਸਾਈਰਾਜ ਰੈਂਕੀਰੈੱਡੀ ਦੀ ਮਰਦ ਡਬਲਜ਼ ਜੋੜੀ ਇਕ ਸਥਾਨ ਹੇਠਾਂ 10ਵੇਂ ਸਥਾਨ ‘ਤੇ ਖਿਸਕ ਗਈ ਹੈ ਜਦਕਿ ਅਸ਼ਵਿਨੀ ਪੋਨੱਪਾ ਤੇ ਐੱਨ ਸਿੱਕੀ ਰੈੱਡੀ ਨੇ ਮਹਿਲਾ ਡਬਲਜ਼ ਵਿਚ ਮੁੜ ਟਾਪ-20 ਵਿਚ ਥਾਂ ਬਣਾਈ।

Related posts

ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਯਾਦਗਾਰੀ ਪਾਰੀ ਖੇਡ ਕੇ ਰਿਕਾਰਡਾਂ ਦੀ ਝੜੀ ਲਾਈ !

admin

10 ਆਲ-ਟਾਈਮ ਟੈਸਟ ਬੱਲੇਬਾਜ਼ਾਂ ‘ਚ ਰੂਟ ਨੂੰ ਪਹਿਲਾ ਤੇ ਰਿੱਕੀ ਪੋਂਟਿੰਗ ਦਾ ਤੀਜਾ ਸਥਾਨ !

admin

ਦੋ ਨਵੀਆਂ ਫ੍ਰੈਂਚਾਇਜ਼ੀਜ਼ ਤੀਜੇ ਸੀਜ਼ਨ ਲਈ ਵਰਲਡ ਪੈਡਲ ਲੀਗ ਵਿੱਚ ਸ਼ਾਮਲ !

admin