Punjab

‘ਵਿਸ਼ਵ ਪੱਧਰ ’ਤੇ ਪਲਾਸਟਿਕ ਪ੍ਰਦੂਸ਼ਣ ਦਾ ਅੰਤ’ ਵਿਸ਼ੇ ’ਤੇ ਸੈਮੀਨਾਰ-ਕਮ-ਵਰਕਸ਼ਾਪ ਆਯੋਜਿਤ !

ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਕਰਵਾਏ ਗਏ ਪ੍ਰੋਗਰਾਮ ਮੌਕੇ ਸ: ਰਾਜਬੀਰ ਸਿੰਘ, ਡਾ. ਰਾਜੀਵ, ਡਾ. ਗਾਇਤਰੀ ਸ਼ੂਰ, ਸ੍ਰੀ ਪੀ. ਐੱਨ. ਸ਼ਰਮਾ, ਡਾ.  ਮਨਬੀਰ ਕੌਰ ਤੇ ਹੋਰ। 

ਅੰਮ੍ਰਿਤਸਰ – ਖਾਲਸਾ ਕਾਲਜ ਫਾਰ ਵੂਮੈਨ ਵਿਖੇ ਵਿਗਿਆਨ ਵਿਭਾਗ ਨੇ ਸਾਇੰਸ ਕਲੱਬ ਅਤੇ ਈਕੋ ਕਲੱਬ ਦੇ ਸਾਂਝੇ ਯਤਨਾਂ ਸਦਕਾ ਪਰਿਆਵਰਣ ਸੰਰਕਸ਼ਣ ਗਤੀਵਿਧੀ (ਹਰਿਆਵਲ ਪੰਜਾਬ) ਦੇ ਸਹਿਯੋਗ ਨਾਲ ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ ‘ਵਿਸ਼ਵ ਪੱਧਰ ’ਤੇ ਪਲਾਸਟਿਕ ਪ੍ਰਦੂਸ਼ਣ ਦਾ ਅੰਤ’ ਵਿਸ਼ੇ ’ਤੇ ਸੈਮੀਨਾਰ-ਕਮ-ਵਰਕਸ਼ਾਪ ਕਰਵਾਈ ਗਈ। ਉਕਤ ਪ੍ਰੋਗਰਾਮ ਖ਼ਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਦੇ ਉਪਰਾਲੇ ਸਦਕਾ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਡੀਨ ਸੀਡੀਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ।

ਇਸ ਮੌਕੇ ਡਾ. ਸੁਰਿੰਦਰ ਕੌਰ ਨੇ ਪ੍ਰੋਗਰਾਮ ਦੌਰਾਨ ਪੁੱਜੇ ਸਮੂੰਹ ਮਹਿਮਾਨਾਂ ਦਾ ਪੌਦਾ ਭੇਂਟ ਕਰਕੇ ਸਵਾਗਤ ਕਰਨ ਉਪਰੰਤ ਆਪਣੇ ਸੰਬੋਧਨ ’ਚ ਪਲਾਸਟਿਕ ਪ੍ਰਦੂਸ਼ਣ ਨੂੰ ਇਕ ਮਹੱਤਵਪੂਰਨ ਵਿਸ਼ਵਵਿਆਪੀ ਚਿੰਤਾ ਵਜੋਂ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਸਮਾਗਮ ’ਚ ਪਰਿਆਵਰਣ ਸੰਰਕਸ਼ਣ ਗਤੀਵਿਧੀ ਦੇ ਬੁਲਾਰਿਆਂ ਦਾ ਇਕ ਵਿਸ਼ੇਸ਼ ਪੈਨਲ ਸ਼ਾਮਿਲ ਸੀ, ਜਿਸ ’ਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ ਸ: ਰਾਜਬੀਰ ਸਿੰਘ, ਡਾ. ਰਾਜੀਵ, ਡਾ. ਗਾਇਤਰੀ ਸ਼ੂਰ, ਸ੍ਰੀ ਪੀ. ਐੱਨ. ਸ਼ਰਮਾ ਅਤੇ ਹੋਰ ਪਤਵੰਤਿਆਂ ਨੇ ਸ਼ਿਰਕਤ ਕਰਦਿਆਂ ਵਾਤਾਵਰਣ ਸੁਰੱਖਿਆ ਅਤੇ ਟਿਕਾਊ ਅਭਿਆਸਾਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਵਿਗਿਆਨ ਵਿਭਾਗ ਮੁੱਖੀ ਡਾ. ਮਨਬੀਰ ਕੌਰ ਨੇ ਕਾਲਜ ਦੇ ਫਰਵਰੀ 2025 ’ਚ ਸ਼ੁਰੂ ਕੀਤੇ ਗਏ ਜ਼ੀਰੋ ਵੇਸਟ ਕੈਂਪਸ ਵੱਲ ਉਤਸ਼ਾਹੀ ਕਦਮ ਨੂੰ ਉਜਾਗਰ ਕੀਤਾ ਗਿਆ।

ਇਸ ਦੌਰਾਨ ਇੰਟਰਐਕਟਿਵ ਸੈਸ਼ਨਾਂ ’ਚ ਹਰਿਆਵਲ ਪੰਜਾਬ ਟੀਮ ਦੇ ਡਾ. ਰਾਜੀਵ ਨੇ ਪਲਾਸਟਿਕ ਰਹਿੰਦ-ਖੂੰਹਦ ਤੋਂ ਈਕੋ-ਇੱਟਾਂ ਬਣਾਉਣਾ ਅਤੇ ਗਿੱਲੇ ਰਹਿੰਦ-ਖੂੰਹਦ ਤੋਂ ਬਾਇਓਐਨਜ਼ਾਈਮ ਤਿਆਰ ਕਰਨਾ ਵਾਤਾਵਰਣ-ਅਨੁਕੂਲ ਅਭਿਆਸਾਂ ਸਬੰਧੀ ਗਿਆਨ ਪ੍ਰਦਾਨ ਕੀਤਾ। ਜਦ ਕਿ ਸ: ਰਾਜਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਜਨਮਦਿਨ ’ਤੇ ਰੁੱਖ ਲਗਾਉਣਾ, ਰਿਡਿਊਸ, ਰੀਯੂਜ਼ ਅਤੇ ਰੀਸਾਈਕਲ ਦੇ ਸਿਧਾਂਤਾਂ ਦੇ ਮੱਦੇਨਜ਼ਰ ਟਿਕਾਊ ਆਦਤਾਂ ਅਪਨਾਉਣ ਲਈ ਉਤਸ਼ਾਹਿਤ ਕੀਤਾ।

ਇਸ ਦੌਰਾਨ ਡਾ. ਸੁਰਿੰਦਰ ਕੌਰ ਨੇ ਪ੍ਰਬੰਧਕ ਟੀਮ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸਮੂਹ ਸੰਸਥਾਗਤ ਪੱਧਰਾਂ ’ਤੇ ਨਿਰੰਤਰ ਵਾਤਾਵਰਣ ਸ਼ਮੂਲੀਅਤ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ’ਚ ਕਾਲਜ ਦੀ ਏਅਰ ਕੇਅਰ ਟੀਮ ਨੇ ਸਰਗਰਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਏਅਰ ਕੇਅਰ ਫੈਲੋ ਸ੍ਰੀਮਤੀ ਏਕਪ੍ਰੀਤ ਕੌਰ ਨੇ ਪ੍ਰਦੂਸ਼ਣ ਦੇ ਸਿਹਤ ਪ੍ਰਭਾਵਾਂ ’ਤੇ ਇਕ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ, ਜਿਸ ਦੇ ਸਨਮਾਨ ’ਚ ਏਅਰ ਕੇਅਰ ਫੈਲੋ ਨੂੰ ਹਰਿਆਵਲ ਪੰਜਾਬ ਟੀਮ ਦੁਆਰਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮੌਕੇ ਕਾਲਜ ਨੇ ‘ਏਕ ਪੇੜ ਮਾਂ ਕੇ ਨਾਮ 2.0’ ਦੇ ਸਬੰਧ ’ਤੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲ, ਉੱਚ ਸਿੱਖਿਆ ਵਿਭਾਗ, ਡੀਨ ਸੀ. ਡੀ. ਸੀ. ਗੁਰੂ ਨਾਨਕ ਦੇਵ ਯੂਨੀਵਰਸਿਟੀ, ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਾਂ ਕੈਂਪੇਗਨ ਲਈ ਪੌਦੇ ਵੀ ਲਗਾਏ ਗਏ। ਇਸ ਮੌਕੇ ਕਾਲਜ ਕੈਂਪਸ ਦੇ ਗਾਰਡਨਰਜ਼ ਨੂੰ ਸਾਫ਼ ਅਤੇ ਹਰਿਆ-ਭਰਿਆ ਵਾਤਾਵਰਣ ਬਣਾਈ ਰੱਖਣ ’ਚ ਸਮਰਪਿਤ ਯੋਗਦਾਨ ਲਈ ਟਰਾਫ਼ੀਆਂ ਅਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ। ਇਸ ਮੌਕੇ ਸਾਇੰਸ ਕਲੱਬ ਦੀ ਕੋਆਰਡੀਨੇਟਰ ਡਾ. ਨਿਰਮਲ ਕੌਰ ਅਤੇ ਈਕੋ ਕਲੱਬ ਦੀ ਕੋਆਰਡੀਨੇਟਰ ਡਾ. ਕੁਮਾਰੀ ਸੀਤਾ ਨੂੰ ਮਿਸਾਲੀ ਤਾਲਮੇਲ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।

Related posts

ਪੰਜਾਬ ਭਰ ਵਿੱਚ ਹੜ੍ਹ ਵਰਗੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ: ਗੋਇਲ

admin

ਸ਼੍ਰੋਮਣੀ ਅਕਾਲੀ ਦਲ ਵਲੋਂ 33 ਜ਼ਿਲ੍ਹਾ (ਸ਼ਹਿਰੀ ਤੇ ਦਿਹਾਤੀ) ਪ੍ਰਧਾਨ ਨਿਯੁਕਤ !

admin

ਮੁੜ ਉਤਸ਼ਾਹਿਤ ਹੋਣਗੀਆਂ ਬੈਲਗੱਡੀਆਂ ਦੀਆਂ ਦੌੜਾਂ ਤੇ ਪੇਂਡੂ ਰਵਾਇਤੀ ਖੇਡਾਂ: ਚੀਮਾ

admin