Punjab

ਵਿਸ਼ਵ ਵੈਟਰਨਰੀ ਦਿਵਸ ’ਤੇ ‘ਐਨੀਮਲ ਹੈਲਥ ਟੇਕਸ ਏ ਟੀਮ’ ਵਿਸ਼ੇ ’ਤੇ ਜਾਗਰੂਕਤਾ ਰੈਲੀ ਕੱਢੀ

ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ ਵਿਸ਼ਵ ਵੈਟਰਨਰੀ ਦਿਵਸ ਦੇ ਸਬੰਧ ’ਤੇ ‘ਐਨੀਮਲ ਹੈਲਥ ਟੇਕਸ ਏ ਟੀਮ’ ਵਿਸ਼ੇ ’ਤੇ ਮੁਹਿੰਮ-ਕਮ-ਜਾਗਰੂਕਤਾ ਰੈਲੀ ਕਰਵਾਈ ਗਈ।

ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ ਵਿਸ਼ਵ ਵੈਟਰਨਰੀ ਦਿਵਸ ਦੇ ਸਬੰਧ ’ਤੇ ‘ਐਨੀਮਲ ਹੈਲਥ ਟੇਕਸ ਏ ਟੀਮ’ ਵਿਸ਼ੇ ’ਤੇ ਮੁਹਿੰਮ-ਕਮ-ਜਾਗਰੂਕਤਾ ਰੈਲੀ ਕਰਵਾਈ ਗਈ। ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ, ਮੈਨੇਜਿੰਗ ਡਾਇਰੈਕਟਰ ਡਾ. ਐੱਸ. ਕੇ. ਨਾਗਪਾਲ ਨੇ ਉਕਤ ਰੈਲੀ ਦੀ ਅਗਵਾਈ ਕਰਦਿਆਂ ਫੈਕਲਟੀ ਮੈਂਬਰ, ਇੰਟਰਨਜ਼, ਵਿਦਿਆਰਥੀ ਅਤੇ ਗੈਰ-ਅਧਿਆਪਨ ਸਟਾਫ਼ ਨੇ ਪਸ਼ੂ ਭਲਾਈ, ਜਨਤਕ ਸਿਹਤ ਅਤੇ ਟਿਕਾਊ ਖੇਤੀਬਾੜੀ ’ਚ ਵੈਟਰਨਰੀ ਪੇਸ਼ੇਵਰਾਂ ਦੀ ਮਹੱਤਵਪੂਰਨ ਭੂਮਿਕਾ ’ਤੇ ਜ਼ੋਰ ਦੇਣ ਵਾਲੇ ਜਾਣਕਾਰੀ ਭਰਪੂਰ ਤਖ਼ਤੀਆਂ, ਨਾਅਰਿਆਂ ਅਤੇ ਬੈਨਰਾਂ ਨਾਲ ਮਾਰਚ ਕੀਤੀ।

ਇਸ ਸਬੰਧੀ ਡਾ. ਵਰਮਾ ਨੇ ਜਾਗਰੂਕਤਾ ਰੈਲੀ ਸਬੰਧੀ ਚਾਨਣਾ ਪਾਉਂਦਿਆਂ ਕਿਹਾ ਕਿ ਸਮਾਜ ਲਈ ਸੁਰੱਖਿਅਤ, ਸਿਹਤਮੰਦ ਗੁਣਵੱਤਾ ਵਾਲੇ ਪਸ਼ੂ ਉਤਪਾਦ ਪ੍ਰਾਪਤ ਕਰਨ ਲਈ ਸਰਵੋਤਮ ਪ੍ਰਬੰਧਨ ਸਬੰਧੀ ਪਸ਼ੂਆਂ ਅਤੇ ਪੋਲਟਰੀ ਕਿਸਾਨਾਂ ਨੂੰ ਪ੍ਰਬੰਧਨ ਸੁਝਾਅ ਪ੍ਰਦਾਨ ਕਰਨ ਲਈ ਵੈਟਰਨਰੀ ਸਮਾਜ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਰੈਲੀ ਦਾ ਮੁੱਖ ਉਦੇਸ਼ ਲੋਕਾਂ ਨੂੰ ਜਾਨਵਰਾਂ ਤੋਂ ਮਨੁੱਖਾਂ ’ਚ ਫੈਲਣ ਵਾਲੀਆਂ ਬਿਮਾਰੀਆਂ ਸਬੰਧੀ ਜਾਗਰੂਕ ਕਰਨਾ ਸੀ। ਉਨ੍ਹਾਂ ਕਿਹਾ ਕਿ ਕਾਲਜ ਟੀਮ ਦੀ ਅਗਵਾਈ ਡਾ. ਨਿਤਾਸ਼ਾ ਸੰਬਿਆਲ, ਆਰ. ਰਾਲਟੇ, ਵਿਜੇ ਸ਼ਰਮਾ, ਪ੍ਰਿਯੰਕਾ ਪਾਂਡੇ, ਸ਼ੇਖ ਉਜ਼ਮਾ ਫਾਰੂਕ ਅਤੇ ਸਾਕਸ਼ੀ ਸ਼ਰਮਾ ਵੱਲੋਂ ਕੀਤੀ ਗਈ। ਇਸ ਦੌਰਾਨ ਪ੍ਰਿੰ: ਡਾ. ਵਰਮਾ ਦੀ ਅਗਵਾਈ ਹੇਠ ਉਕਤ ਟੀਮ ਨੇ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅਤੇ ਖਾਲਸਾ ਕਾਲਜ ਪਬਲਿਕ ਸਕੂਲ, ਜੀ. ਟੀ. ਰੋਡ ਦਾ ਦੌਰਾ ਕਰਦਿਆਂ ਵਿਦਿਆਰਥੀਆਂ ਨੂੰ ਵੈਟਰਨਰੀ ਕੋਰਸਾਂ ਦੇ ਦਾਖਲਾ ਪ੍ਰੀਕ੍ਰਿਆ ਅਤੇ ਸਮਾਜ ’ਚ ਵੈਟਰਨਰੀਅਨ ਦੀ ਮਹੱਤਤਾ ਅਤੇ ਸੁਰੱਖਿਅਤ ਤੇ ਪੌਸ਼ਟਿਕ ਦੁੱਧ, ਮਾਸ, ਅੰਡੇ ਆਦਿ ਪਦਾਰਥਾਂ ਸਬੰਧੀ ਚਾਨਣਾ ਪਾਇਆ।

ਇਸ ਮੌਕੇ ਪ੍ਰਿੰ: ਡਾ. ਵਰਮਾ ਨੇ ਕਿਹਾ ਕਿ ਵੈਟਰਨਰੀ ਪੇਸ਼ੇਵਰ ਸਮਾਜ ਦੇ ਅਣਗੌਲੇ ਹੀਰੋ ਹਨ ਜੋ ਜਾਨਵਰਾਂ ਅਤੇ ਮਨੁੱਖੀ ਸਿਹਤ ਦੋਵਾਂ ਦੀ ਰੱਖਿਆ ਕਰਦੇ ਹਨ। ਉਨ੍ਹਾਂ ਕਿਹਾ ਕਿ ਉਕਤ ਰੈਲੀ ਸਮੂਹ ਜੀਵਾਂ ਲਈ ਇਕ ਸਿਹਤਮੰਦ ਸੰਸਾਰ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਸਹਿਯੋਗੀ ਯਤਨਾਂ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਮਾਗਮ ਨੇ ਨਾ ਸਿਰਫ਼ ਜਾਗਰੂਕਤਾ ਫੈਲਾਈ, ਬਲਕਿ ਭਵਿੱਖ ਦੇ ਪਸ਼ੂਆਂ ਦੇ ਡਾਕਟਰਾਂ ’ਚ ਮਾਣ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕੀਤੀ। ਇਸ ਮੌਕੇ ਫੈਕਲਟੀ ਅਤੇ ਵਿਦਿਆਰਥੀਆਂ ਨੇ ਜਾਨਵਰਾਂ ਪ੍ਰਤੀ ਪਿਆਰ ਕਰਨ, ਉਨ੍ਹਾਂ ਨੂੰ ਚੰਗਾ ਭੋਜਨ ਅਤੇ ਸਤਿਕਾਰ ਪ੍ਰਦਾਨ ਕਰਨ ਦਾ ਪ੍ਰਣ ਵੀ ਲਿਆ।

Related posts

ਅੱਜ ਤੋਂ ਆਦਮਪੁਰ-ਮੁੰਬਈ ਵਿਚਕਾਰ ਹਵਾਈ ਸਫ਼ਰ ਦੀ ਸ਼ੁਰੂਆਤ ਹੋਵੇਗੀ !

admin

ਕੈਨੇਡੀਅਨ ਜੋਬਨ ਕਲੇਰ ਤੇ ਪਾਕਿਸਤਾਨੀ ਤਨਵੀਰ ਸ਼ਾਹ ਵੱਲੋਂ ਚਲਾਏ ਜਾ ਰਹੇ ਇੰਟਰਨੈਸ਼ਨਲ ਡਰੱਗ ਕਾਰਟਿਲ ਦਾ ਪਰਦਾਫਾਸ਼ !

admin

ਸਿੱਖਾਂ ਦੇ ਸਭ ਤੋਂ ਉਚੇ ਤਖਤ ਦੇ ਜਥੇਦਾਰ ਵਲੋਂ ਅਹੁਦਾ ਬਚਾਉਣ ਲਈ ਪੰਜਾਬ ਦੀ ਉੱਚ-ਅਦਾਲਤ ਨੂੰ ਬੇਨਤੀ !

admin