ਨਿਮਰਤਾ ਦਾ ਸੌਖਾ ਤੇ ਸੰਖੇਪ ਵਿੱਚ ਅਰਥ ਨੀਵਾਂ ਹੋਣਾ, ਝੁਕਨਾਂ, ਨਿਊਣਾ, ਬੇਹੱਦ ਹਲੀਮੀ , ਠਰੰਮੇ ਨਾਲ ਰਹਿਣਾ। ਨਿਮਰਤਾ ਸ਼ਾਂਤੀ ਤੇ ਸਾਦਗੀ ਦਾ ਦੂਜਾ ਨਾਂ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹਲੀਮੀ ਤੇ ਨਿਮਰਤਾ ਦੀ ਦੁੱਨੀਆਂ ਵਿੱਚ ਸੱਭ ਤੋਂ ਵੱਡੀ ਮਸਾਲ ਹੈ। ਸਿੱਖ ਧਰਮ ਵਿੱਚ ਇਸ ਦੀ ਬਹੁਤ ਅਹਿਮਤ ਹੈ। ਸਿਮਰਨ ਦੇ ਨਾਲ ਨਾਲ ਨਿਮਰਤਾ ਵਿੱਚ ਰਹਿ ਕੇ ਵਾਹਿਗੁਰੂ ਨੇ ਸਾਡੇ ਮੰਨ ਵਿੱਚ ਉਤਸ਼ਾਹ, ਪ੍ਰੇਮ ਮਿਲਾਪ, ਦਲੇਰੀ, ਦਿਮਾਗ, ਅਕਲ, ਸੱਭ ਨੂੰ ਮਾਫ ਕਰ ਦੇਣ ਦਾ ਨਿਮਰਤਾ ਦਾ ਅਨਮੋਲ ਖ਼ਜ਼ਾਨਾ ਵੀ ਬਖਸਿਆ ਹੈ। ਨਿਮਰਤਾ ਵਿੱਚ ਜਿਊਣ ਨਾਲ ਹਊਮੇ ਦਾ ਨਾਸ਼ ਪਰਮਾਤਮਾਂ ਦੀ ਪ੍ਰਾਪਤੀ ਸੱਤ ਸੰਤੋਖ ਮਿਲਦਾ ਹੈ। ਚੰਗੇਰੀ ਸ਼ਖ਼ਸੀਅਤ ਦੀ ਪਹਿਲ ਹੁੰਦੀ ਹੈ,ਹਰ ਮੈਦਾਨ ਫਤਹਿ ਹੁੰਦਾ ਹੈ।ਸਿੱਖ ਧਰਮ ਦੇ ਬਾਨੀ ਬਾਬਾ ਨਾਨਕ ਨੇ ਮਨੁੱਖੀ ਜੀਵ ਨੂੰ ਨਿਮਰਤਾ, ਪਿਆਰ ਅਤੇ ਸ਼ਰਾਫ਼ਤ ਦੀ ਜ਼ਿੰਦਗੀ ਬਤੀਤ ਕਰਣ ਦੀ ਪ੍ਰੇਰਨਾ ਦਿੱਤੀ ਹੈ। ਜਿਸ ਮਨੁੱਖ ਵਿੱਚ ਇਹ ਗੁਣ ਨਹੀਂ ਹਨ, ਉਹ ਆਪਣੇ ਸਾਥੀਆਂ ਨਾਲ ਮਿਲ ਕੇ ਚਲ ਨਹੀਂ ਸਕਦਾ। ਸਾਡੇ ਪਾਪਾ ਜੀ ਹਿੱਕਮਤ ਦਾ ਕੰਮ ਕਰਣ ਦੇ ਨਾਲ ਨਾਲ ਗ੍ਰੰਥੀ ਵੀ ਸਨ। ਸਾਨੂੰ ਛੋਟੇ ਹੁੰਦਿਆਂ ਨੂੰ ਹੀ ਗੁਰਬਾਣੀ ਰਾਹੀਂ ਸਮਝਾਉਂਦੇ ਹੁੰਦੇ ਸੀ। ਨਾਨਕ ਨੀਵਾਂ ਜੋ ਚਲੇ ਲੱਗੇ ਨਾਂ ਤਾਤੀ ਵਾਉ। ਮਿੱਠਾ ਬੋਲਣਾ, ਨਿਉ ਕੇ ਚਲਨਾਂ, ਅਹਿੰਸਾ ਹਲੀਮੀ ਵਰਤਦੇ ਗੁਣਾ ਨੂੰ ਜੀਵਣ ਦਾ ਉਪਦੇਸ਼ ਬਨਾਉਣਾ ਚਾਹੀਦਾ ਹੈ। ਹਮੇਸ਼ਾ ਤਰੱਕੀ ਆਪ ਦਾ ਰਾਹ ਚੁੰਮੇਗੀ। ਇਸ ਮਾਰਗ ਤੇ ਚਲ ਕੇ ਪ੍ਰੈਪ ਕਰਣ ਤੋ ਬਾਅਦ ਮਹਿਕਮਾ ਪੁਲਿਸ ਬਤੋਰ ਸਿਪਾਹੀ ਭਰਤੀ ਹੋਕੇ ਮਹਿਕਮੇ ਦੇ ਵਿੱਚ ਰਹਿ ਕੇ ਬਾਰਵੀ ਜਮਾਤ ਕਰਣ ਤੋਂ ਬਾਅਦ ਬੀ.ਏ. ਤੇ ਫਿਰ ਐਮ ਏ ਪੁਲਿਸ ਐਡਮਨਿਸਟਰੇਸਨ ਅੱਵਲ ਦਰਜੇ ਚ ਪਾਸ ਕੀਤੀ ਤੇ ਇੰਨਸਪੈਕਟਰ ਪੁਲਿਸ ਸੇਵਾ ਮੁੱਕਤ ਹੋਇਆ ਹਾਂ ਤੇ ਹੁਣ ਅਖਬਾਰਾ ਤੇ ਇਤਹਾਸ ਪੜਨ ਦੀ ਰੁਚੀ ਕਰ ਕੇ ਜੋ ਮਾਂ ਪਿਉ ਨੇ ਗੁੜਤੀ ਵਿੱਚ ਹਲੀਮੀ ਨਾਲ ਰਹਿ ਕੇ ਨਿਮਰਤਾ ਸਹਿਤ ਦਿੱਤੀ ਸੀ, ਅਖਬਾਰਾ ਵਿੱਚ ਆਪਣੀਆਂ ਰਚਨਾਵਾਂ ਲਿਖ ਪਾ ਰਿਹਾ ਹਾ। ਇਸ ਕਰ ਕੇ ਜਿਸ ਮਨੁੱਖ ਵਿੱਚ ਇਹ ਗੁਣ ਆ ਜਾਣ ਉਹ ਹਮੇਸ਼ਾ ਤਰੱਕੀ ਕਰਦਾ ਹੈ ਜੀਵਣ ਦਾ ਅਸਲੀ ਮਾਰਗ ਗ੍ਰਹਿਣ ਕਰ ਲੈਂਦਾ ਹੈ।
– ਗੁਰਮੀਤ ਸਿੰਘ, ਵੇਰਕਾ ਐਮ ਏ ਪੁਲਿਸ ਐਡਮਨੀਸਟਰੇਸ਼ਨ
previous post