ਜਲੰਧਰ, (ਪਰਮਿੰਦਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿੱਖਿਆ ਵਿਭਾਗ ਦੀ ਅਗਵਾਈ ਹੇਠ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੇ ਰਾਜ ਪੱਧਰੀ ਸੱਭਿਆਚਾਰਕ ਅਤੇ ਕਲਾ ਖੋਜ ਮੁਕਾਬਲੇ ਮਿਤੀ 6 ਮਾਰਚ 2025 ਤੋਂ ਮਿਤੀ 7 ਮਾਰਚ 2025 ਤੱਕ ਹਰਪਾਲ ਟਿਵਾਣਾ ਯਾਦਗਾਰੀ ਕਲਾ ਕੇਂਦਰ ਪਟਿਆਲਾ ਵਿਖੇ ਕਰਵਾਏ ਗਏ ਜਿਸ ਵਿੱਚ ਵੱਖ ਵੱਖ ਜ਼ਿਲ੍ਹਿਆਂ ਤੋਂ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਅਤੇ ਓਹਨਾਂ ਦੇ ਅਧਿਆਪਕਾਂ ਦੁਬਾਰਾ ਭਾਗ ਲਿਆ ਗਿਆ। ਪਰ ਨਮੋਸ਼ੀ ਵਾਲੀ ਗੱਲ ਇਹ ਵੇਖਣ ਨੂੰ ਮਿਲੀ ਕਿ ਸਿੱਖਿਆ ਮੰਤਰੀ ਵੱਲੋਂ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਨਹੀਂ ਕੀਤੀ ਗਈ ਅਤੇ ਨਾਲ ਜੀ ਜਿੱਥੇ ਡਾ. ਬਲਵੀਰ ਸਿੰਘ ਜੀ ਸਿਹਤ ਮੰਤਰੀ ਪਟਿਆਲਾ ਜ਼ਿਲ੍ਹੇ ਦੇ ਹੋਣ ਕਰਕੇ ਵੀ ਓਹਨਾਂ ਵੱਲੋਂ ਵੀ ਇਸ ਪ੍ਰੋਗਰਾਮ ਵਿੱਚ ਹਾਜ਼ਰੀ ਨਹੀਂ ਦਿੱਤੀ ਗਈ। ਸਿੱਖਿਆ ਵਿਭਾਗ ਦਾ ਵੀ ਸੂਬਾ ਪੱਧਰੀ ਕੋਈ ਉੱਚ ਅਧਿਕਾਰੀ ਵੀ ਇਸ ਪ੍ਰੋਗਰਾਮ ਵਿੱਚ ਹਾਜ਼ਰ ਨਹੀਂ ਹੋਇਆ। ਜਿੱਥੇ ਇਹਨਾਂ ਬੱਚਿਆਂ ਦੇ ਵਿਸ਼ੇਸ਼ ਅਧਿਆਪਕ (IERT) ਨਿਗੂਣੀਆਂ ਤਨਖਾਹਾਂ ਅਤੇ ਕੱਚੇ ਕਾਮੇ ਦੇ ਤੌਰ ਤੇ ਕੰਮ ਕਰ ਰਹੇ ਹਨ ਅਤੇ ਸਰਕਾਰ ਨੂੰ ਪੱਕੇ ਕਰਨ ਦੀ ਗੁਹਾਰ ਲਾ ਰਹੇ ਹਨ ਤੇ ਸਰਕਾਰ ਓਹਨਾਂ ਦੀ ਜ਼ਾਇਜ਼ ਮੰਗਾਂ ਨੂੰ ਦਰਕਿਨਾਰ ਕਰ ਰਹੀ ਹੈ ਜਿਹਨਾਂ ਨੂੰ ਇਸ ਸੂਬਾ ਪੱਧਰੀ ਪ੍ਰੋਗਰਾਮ ਵਿੱਚ ਸਰਕਾਰ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਨਾ ਪਹੁੰਚਣ ਕਰਕੇ ਹੋਰ ਠੇਸ ਲੱਗੀ ਜਿਸਦਾ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਸਰਕਾਰ ਇਹਨਾਂ ਦਿਵਿਆਂਗ ਬੱਚਿਆਂ ਲਈ ਜਿੱਥੇ ਵੱਖ-ਵੱਖ ਸੁਵਿਧਾਵਾਂ ਦੇਣ ਦਾ ਅਤੇ ਵੱਖਰੀ ਪਾਲਿਸੀ ਬਣਾਉਣ ਦਾ ਡਰਾਮਾ ਕਰਕੇ ਖ਼ਬਰਾਂ ਵਿੱਚ ਆਉਣਾ ਦਾ ਡਰਾਮਾ ਕਰ ਰਹੀ ਹੈ। ਇਹਨਾਂ ਡਰਾਮਿਆਂ ਦੀ ਪੋਲ ਇਸ ਸੂਬਾ ਪੱਧਰੀ ਪ੍ਰੋਗਰਾਮ ਵਿੱਚ ਖੁੱਲ ਗਈ ਹੈ। ਸਰਕਾਰ ਨੂੰ ਜਲਦ ਹੀ ਇਹਨਾਂ ਅਧਿਆਪਕਾਂ ਦੀ ਮੰਗਾਂ ਨੂੰ ਪੂਰਾ ਕਰਨਾ ਚਾਹੀਦਾ ਹਨ ਪਰ 125 ਦਿਨਾਂ ਤੋਂ ਮੁੱਖ ਦਫਤਰ ਮੁਹਾਲੀ ਤੇ ਬਾਹਰ ਬੈਠੇ ਹੁਣ ਤੱਕ ਵੀ ਇਹਨਾਂ ਦੀ ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ, ਬੱਚਿਆਂ ਦੀ ਸਹੂਲਤਾਂ ਲਈ ਵਿਸ਼ੇਸ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਇਹਨਾਂ ਅਧਿਆਪਕਾਂ ਅਤੇ ਬੱਚਿਆਂ ਦਾ ਭਵਿੱਖ ਰੋਸ਼ਨ ਹੋ ਸਕੇ। ਇਸ ਮੌਕੇ ਬਾ ਪ੍ਰਧਾਨ ਰਮੇਸ਼ ਸਹਾਰਨ, ਮੀਤ ਪ੍ਰਧਾਨ ਗੁਰਮੀਤ ਸਿੰਘ ਮਾਂਗਟ, ਨਰਿੰਦਰ ਕੁਮਾਰ, ਵਰਿੰਦਰ ਵੋਹਰਾ, ਸੋਨਿਕਾ ਦੱਤਾ, ਨੀਰਜ ਕਟੋਚ, ਰੋਹਿਤ ਕੁਮਾਰ, ਰਾਜੀਵ ਕੁਮਾਰ (ਵਿਸ਼ੇਸ਼ ਅਧਿਆਪਕ ਯੂਨੀਅਨ ਪੰਜਾਬ) ਹਾਜ਼ਿਰ ਸਨ ।
previous post