Sport

ਵੈਸਟਇੰਡੀਜ਼ ਦੀ ਜਿੱਤ ਦਾ ਰਿਕਾਰਡ ਬਰਕਰਾਰ, ਇੰਗਲੈਂਡ ਫਿਰ ਹਾਰਿਆ ਸੀਰੀਜ਼

ਇੰਗਲੈਂਡ – ਇੰਗਲੈਂਡ ਕਿ੍ਰਕਟ ਟੀਮ ਖ਼ਿਲਾਫ਼ ਖੇਡੀ ਜਾ ਰਹੀ ਘਰੇਲੂ ਟੈਸਟ ਸੀਰੀਜ਼ ’ਚ ਵੈਸਟਇੰਡੀਜ਼ ਨੇ ਧਮਾਕੇਦਾਰ ਖੇਡ ਦਿਖਾਉਂਦਿਆਂ ਸੀਰੀਜ਼ ’ਤੇ ਕਬਜ਼ਾ ਕਰ ਲਿਆ ਹੈ। ਤਿੰਨ ਮੈਚਾਂ ਦੀ ਸੀਰੀਜ਼ ਦੇ ਆਖ਼ਰੀ ਮੈਚ ’ਚ ਮੇਜ਼ਬਾਨ ਟੀਮ ਨੇ 10 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਇੰਗਲੈਂਡ ਵੱਲੋਂ ਜਿੱਤ ਲਈ ਦਿੱਤੇ 28 ਦੌੜਾਂ ਦੇ ਆਸਾਨ ਟੀਚੇ ਨੂੰ ਬਿਨਾਂ ਕੋਈ ਵਿਕਟ ਗੁਆਏ 4.5 ਓਵਰਾਂ ’ਚ ਹਾਸਲ ਕਰ ਲਿਆ। ਇੰਗਲੈਂਡ ਦੀ ਟੀਮ ਪਹਿਲੀ ਪਾਰੀ ’ਚ 204 ਦੌੜਾਂ ਬਣਾ ਚੁੱਕੀ ਸੀ, ਜਦੋਂਕਿ ਦੂਜੀ ਪਾਰੀ ’ਚ ਉਹ ਸਿਰਫ਼ 120 ਦੌੜਾਂ ’ਤੇ ਹੀ ਢੇਰ ਹੋ ਗਈ ਸੀ। ਵੈਸਟਇੰਡੀਜ਼ ਨੇ ਪਹਿਲੀ ਪਾਰੀ ਵਿਚ 297 ਦੌੜਾਂ ਬਣਾ ਕੇ 93 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਸੀ। ਟੀਮ ਸਾਲ 2004 ਤੋਂ ਹੁਣ ਤਕ ਸੀਰੀਜ਼ ’ਚ ਅਜੇਤੂ ਰਹੀ ਹੈ। ਇਹ ਉਹ ਮੌਕਾ ਸੀ ਜਦੋਂ ਇੰਗਲੈਂਡ ਦੀ ਟੀਮ ਨੇ ਆਖ਼ਰੀ ਵਾਰ ਵੈਸਟਇੰਡੀਜ਼ ਖ਼ਿਲਾਫ਼ ਆਪਣਾ ਘਰੇਲੂ ਟੈਸਟ ਮੈਚ ਜਿੱਤਿਆ ਸੀ। ਟੀਮ ਨੂੰ ਪਿਛਲੇ ਦੌਰੇ ’ਤੇ ਵੈਸਟਇੰਡੀਜ਼ ਨੇ 2-1 ਨਾਲ ਹਰਾਇਆ ਸੀ। ਇਸ ਵਾਰ ਸੀਰੀਜ਼ ’ਤੇ 1-0 ਨਾਲ ਕਬਜ਼ਾ ਕਰਦਿਆਂ ਉਸ ਨੇ ਲਗਾਤਾਰ ਤੀਜੀ ਵਾਰ ਸੀਰੀਜ਼ ਆਪਣੇ ਨਾਂ ਕੀਤੀ ਹੈ। ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਾਲੇ ਟੈਸਟ ਸੀਰੀਜ਼ 1929 ’ਚ ਸ਼ੁਰੂ ਹੋਈ ਸੀ। ਪਹਿਲੀ ਸੀਰੀਜ਼ ਬੇਨਤੀਜਾ ਖ਼ਤਮ ਹੋਈ, ਜਿਸ ਤੋਂ ਬਾਅਦ ਵੈਸਟਇੰਡੀਜ਼ ਨੇ 1934 ਅਤੇ 1947 ’ਚ ਲਗਾਤਾਰ ਦੋ ਟੈਸਟ ਸੀਰੀਜ਼ ਜਿੱਤੀਆਂ। ਅਗਲੀ ਸੀਰੀਜ਼ ਡਰਾਅ ’ਤੇ ਖ਼ਤਮ ਹੋਈ, ਜਿਸ ਤੋਂ ਬਾਅਦ ਇੰਗਲੈਂਡ ਨੇ 1959 ਅਤੇ 1967 ’ਚ ਜਿੱਤ ਦਰਜ ਕੀਤੀ। 1973 ਦੀ ਲੜੀ ਇਕ ਵਾਰ ਫਿਰ ਨਿਰਣਾਇਕ ਤੌਰ ’ਤੇ ਸਮਾਪਤ ਹੋਈ। ਇੱਥੋਂ ਹੀ ਵੈਸਟਇੰਡੀਜ਼ ਦਾ ਦਬਦਬਾ ਸ਼ੁਰੂ ਹੋਇਆ ਅਤੇ ਇੰਗਲੈਂਡ ਨੂੰ ਲਗਾਤਾਰ ਚਾਰ ਵਾਰ (1981, 1985, 1989, 1993, 1997) ਘਰ ਵਿਚ ਹੀ ਟੀਮ ਨੇ ਹਰਾਇਆ।

ਸਾਲ 2004 ’ਚ ਇੰਗਲੈਂਡ ਦੀ ਟੀਮ ਨੇ ਵੈਸਟਇੰਡੀਜ਼ ਖ਼ਿਲਾਫ਼ ਉਨ੍ਹਾਂ ਦੇ ਘਰ ’ਚ ਖੇਡੀ ਗਈ ਟੈਸਟ ਸੀਰੀਜ਼ ’ਚ ਜਿੱਤ ਨਾਲ ਵਾਪਸੀ ਕੀਤੀ ਸੀ। ਵੈਸੇ ਇਸ ਸੀਰੀਜ਼ ਤੋਂ ਲੈ ਕੇ ਹੁਣ ਤਕ ਟੀਮ ਆਪਣੀ ਜਿੱਤ ਦਾ ਇੰਤਜ਼ਾਰ ਕਰ ਰਹੀ ਹੈ। ਪਿਛਲੇ ਚਾਰ ਦੌਰਿਆਂ ’ਤੇ ਟੀਮ ਟਰਾਫੀ ਨੂੰ ਆਪਣੇ ਦੇਸ਼ ਲਿਜਾਣ ’ਚ ਅਸਫਲ ਰਹੀ। ਜਦੋਂ ਵੈਸਟਇੰਡੀਜ਼ ਨੇ 2008 ’ਚ ਜਿੱਤ ਦਰਜ ਕੀਤੀ ਸੀ ਤਾਂ ਉਸ ਤੋਂ ਬਾਅਦ ਦੀ ਸੀਰੀਜ਼ ਡਰਾਅ ਰਹੀ ਸੀ। ਪਿਛਲੀਆਂ ਦੋ ਸੀਰੀਜ਼ਾਂ ਵਿਚ ਵੀ ਇੰਗਲੈਂਡ ਟੀਮ ਹਾਰੀ ਹੈ।

Related posts

ਕਿਸੇ ਚਮਤਕਾਰ ਤੋਂ ਘੱਟ ਨਹੀਂ ਆਸਟ੍ਰੇਲੀਆ ਦੇ ਸਾਬਕਾ ਬੈਟਸਮੈਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ

admin

ਟੀ-20 ਵਿਸ਼ਵ ਕੱਪ 2026 ਲਈ ਨਿਊਜ਼ੀਲੈਂਡ ਦੀ ਟੀਮ ਦਾ ਐਲਾਨ

admin

ਆਸਟ੍ਰੇਲੀਆ ਦੇ ਪਹਿਲੇ ਮੁਸਲਮਾਨ ਕ੍ਰਿਕਟ ਖਿਡਾਰੀ ਵਲੋਂ ਕ੍ਰਿਕਟ ਤੋਂ ਅਲਵਿਦਾ !

admin