ਵੈਸਟਰਨ ਆਸਟ੍ਰੇਲੀਆ ਦੇ ਕੇਂਦਰੀ ਵ੍ਹੀਟਬੈਲਟ ਵਿੱਚ 4.8 ਤੀਬਰਤਾ ਦੇ ਭੂਚਾਲ ਦੇ ਝਟਕਿਆਂ ਨੇ ਬੀਤੇ ਦਿਨ ਸੂਬੇ ਦੇ ਲੋਕਾਂ ਨੂੰ ਜਗਾਈ ਅਤੇ ਡਰਾਈ ਰੱਖਿਆ। ਪਰਥ ਤੋਂ 192 ਕਿਲੋਮੀਟਰ ਉੱਤਰ-ਪੂਰਬ ਵਿੱਚ ਵਾਇਲਕੈਚਮ ਵਿੱਚ ਬੀਤੇ ਦਿਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਜੀਓਸਾਇੰਸ ਆਸਟ੍ਰੇਲੀਆ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, ‘ਭੂਚਾਲ ਦੇ ਝਟਕਿਆਂ ਨੂੰ ਫ੍ਰੀਮੈਂਟਲ, ਪਰਥ ਅਤੇ ਮੰਡੁਰਾਹ ਤੱਕ ਦੂਰ-ਦੂਰ ਤੱਕ ਮਹਿਸੂਸ ਕੀਤਾ ਗਿਆ ਅਤੇ ਇਸ ਭੂਚਾਲ ਸਬੰਧੀ ਹੁਣ ਤੱਕ 900 ਤੋਂ ਵੱਧ ਰਿਪੋਰਟਾਂ ਮਿਲੀਆਂ ਹਨ। ਇਸ 4.8 ਤੀਬਰਤਾ ਵਾਲੇ ਭੂਚਾਲ ਦੀ ਡੂੰਘਾਈ ਦੋ ਕਿਲੋਮੀਟਰ ਸੀ।
ਵੈਸਟਰਨ ਆਸਟ੍ਰੇਲੀਆ ਦਾ ਵਾਇਲਕੈਚਮ ਲਗਭਗ 500 ਲੋਕਾਂ ਦਾ ਇੱਕ ਛੋਟਾ ਜਿਹਾ ਖੇਤੀਬਾੜੀ ਸ਼ਹਿਰ ਹੈ। ਵਾਇਲਕੈਚਮ ਰੋਡਹਾਊਸ ਦੇ ਇੱਕ ਕਰਮਚਾਰੀ ਨੇ ਦੱਸਿਆ ਕਿ, ‘ਭੂਚਾਲ ਨੇ ਪੂਰੇ ਘਰ ਨੂੰ ਜਗਾ ਦਿੱਤਾ ਪਰ ਉਸਨੂੰ ਸ਼ਹਿਰ ਵਿੱਚ ਕਿਸੇ ਵੀ ਨੁਕਸਾਨ ਦਾ ਪਤਾ ਨਹੀਂ ਸੀ। ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਵੱਡਾ ਨੁਕਸਾਨ ਪਹੁੰਚਾਉਣ ਲਈ ਕਾਫ਼ੀ ਸੀ ਪਰ ਇਹ ਪੂਰੇ ਖੇਤਰ ਨੂੰ ਹਿਲਾ ਕੇ ਰੱਖਣ ਲਈ ਕਾਫ਼ੀ ਸੀ। ਮੇਰੀ ਦਾਦੀ ਨੇ ਮੈਨੂੰ ਦੱਸਿਆ ਕਿ ਇੱਥੇ ਸਮੇਂ-ਸਮੇਂ ‘ਤੇ ਕੁੱਝ ਛੋਟੇ ਭੂਚਾਲ ਆਉਂਦੇ ਰਹਿੰਦੇ ਹਨ ਪਰ ਕੁਝ ਸਮੇਂ ਤੋਂ ਇੰਨਾ ਵੱਡਾ ਭੂਚਾਲ ਨਹੀਂ ਆਇਆ।”
ਜੱੀਓਸਾਇੰਸ ਆਸਟ੍ਰੇਲੀਆ ਦੇ ਬੁਲਾਰੇ ਨੇ ਦੱਸਿਆ ਕਿ, ‘ਵਾਇਲਕੈਚਮ ਦੇਸ਼ ਦੇ ਸਭ ਤੋਂ ਵੱਧ ਸਰਗਰਮ ਭੂਚਾਲ ਵਾਲੇ ਖੇਤਰਾਂ ਵਿੱਚੋਂ ਇੱਕ ਹੈ ਜਿੱਥੇ ਪਿਛਲੇ 12 ਮਹੀਨਿਆਂ ਵਿੱਚ ਲਗਭਗ 130 ਭੂਚਾਲ ਆਏ ਹਨ। ਅੱਜ ਦਾ ਭੂਚਾਲ ਹੁਣ ਤੱਕ ਦਾ ਸਭ ਤੋਂ ਵੱਡਾ ਸੀ, ਇਸ ਤੋਂ ਪਹਿਲਾਂ 27 ਮਾਰਚ 2025 ਨੂੰ 4.0 ਤੀਬਰਤਾ ਅਤੇ 18 ਅਗਸਤ 2024 ਨੂੰ 4.5 ਤੀਬਰਤਾ ਤੀਬਰਤਾ ਦਾ ਭੂਚਾਲ ਆਇਆ ਸੀ।