International

ਵ੍ਹਾਈਟ ਹਾਊਸ ਨੇ ਭਾਰਤੀ ਮੂਲ ਦੇ 2 ਵਿਗਿਆਨੀਆਂ ਸੁਬਰਾ ਸੁਰੇਸ਼, ਅਸ਼ੋਕ ਗਾਡਗਿਲ ਨੂੰ ਰਾਸ਼ਟਰੀ ਮੈਡਲਾਂ ਨਾਲ ਕੀਤਾ ਸਨਮਾਨਤ

ਵਾਸ਼ਿੰਗਟਨ –  ਦੋ ਭਾਰਤੀ-ਅਮਰੀਕੀ ਵਿਗਿਆਨੀਆਂ ਨੂੰ ਅਮਰੀਕਾ ਦੇ ਵ੍ਹਾਈਟ ਹਾਊਸ ਵਿਖੇ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਨੈਸ਼ਨਲ ਟੈਕਨਾਲੋਜੀ ਅਤੇ ਇਨੋਵੇਸ਼ਨ ਮੈਡਲ ਨਾਲ ਸਨਮਾਨਤ ਕੀਤਾ ਗਿਆ। ਇਹ ਨੈਸ਼ਨਲ ਮੈਡਲ ਆਫ਼ ਸਾਇੰਸ ਦੇਸ਼ ਦਾ ਸਰਵਉੱਚ ਵਿਗਿਆਨਕ ਸਨਮਾਨ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਵ੍ਹਾਈਟ ਹਾਊਸ ਵਿੱਚ ਭਾਰਤੀ ਮੂਲ ਦੇ ਅਸ਼ੋਕ ਗਾਡਗਿਲ ਅਤੇ ਸੁਬਰਾ ਸੁਰੇਸ਼ ਨੂੰ ਨੈਸ਼ਨਲ ਮੈਡਲ ਆਫ਼ ਟੈਕਨਾਲੋਜੀ ਅਤੇ ਇਨੋਵੇਸ਼ਨ ਤੇ ਨੈਸ਼ਨਲ ਮੈਡਲ ਆਫ਼ ਸਾਇੰਸ ਨਾਲ ਸਨਮਾਨਤ ਕੀਤਾ। ਦੱਸਣਯੋਗ ਹੈ ਕਿ ਭਾਰਤੀ ਮੂਲ ਦੇ ਖਾਸ ਤੌਰ ‘’ਤੇ ਇਹਨਾਂ ਵਿਗਿਆਨੀਆਂ ਨੇ ਕਈ ਖੋਜਾਂ ਕੀਤੀਆਂ ਹਨ, ਜਿਸ ਵਿੱਚ ਜੀਵਨ ਬਚਾਉਣ ਵਾਲੇ ਡਾਕਟਰੀ ਇਲਾਜ ਨੂੰ ਸਮਰੱਥ ਬਣਾਉਣਾ, ਓ.ਪੀ.ਡੀ. ਮਹਾਂਮਾਰੀ ਨਾਲ ਲੜਨ ਵਿੱਚ ਮਦਦ ਕਰਨਾ ਅਤੇ ਭੋਜਨ ਸੁਰੱਖਿਆ ਵਿੱਚ ਸੁਧਾਰ ਕਰਨਾ ਸ਼ਾਮਲ ਹੈ। ਇਹ ਸਰਵਉੱਚ ਸਨਮਾਨ ਅਮਰੀਕਾ ਵਿੱਚ ਸੰਨ 1959 ਵਿੱਚ ਸ਼ੁਰੂ ਕੀਤਾ ਗਿਆ ਸੀ।
ਦੱਸਣਯੋਗ ਹੈ ਕਿ ਨੈਸ਼ਨਲ ਮੈਡਲ ਆਫ਼ ਸਾਇੰਸ ਦੇਸ਼ ਦਾ ਸਭ ਤੋਂ ਉੱਚਾ ਵਿਗਿਆਨਕ ਸਨਮਾਨ ਹੈ, ਜਿਸਦੀ ਸਥਾਪਨਾ ਯੂ.ਐੱਸ ਕਾਂਗਰਸ ਦੁਆਰਾ ਕੀਤੀ ਗਈ ਸੀ ਅਤੇ ਯੂ.ਐੱਸ ਨੈਸ਼ਨਲ ਸਾਇੰਸ ਫਾਊਂਡੇਸ਼ਨ ਦੁਆਰਾ ਪ੍ਰਬੰਧਿਤ ਕੀਤੀ ਗਈ ਸੀ। ਇਹ ਸਨਮਾਨ ਸੰਯੁਕਤ ਰਾਜ ਦੇ ਰਾਸ਼ਟਰਪਤੀ ਦੁਆਰਾ ਜੀਵਨ ਵਿਗਿਆਨ, ਕੰਪਿਊਟਰ ਵਿਗਿਆਨ, ਵਿਦਿਅਕ ਵਿਗਿਆਨ, ਇੰਜਨੀਅਰਿੰਗ, ਭੂ-ਵਿਗਿਆਨ, ਗਣਿਤ ਅਤੇ ਭੌਤਿਕ ਵਿਗਿਆਨ ਅਤੇ ਸਮਾਜਿਕ, ਲਾਗੂ ਅਤੇ ਆਰਥਿਕ ਵਿਗਿਆਨ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਵਿਸ਼ੇਸ਼ ਮਾਨਤਾ ਦੇ ਯੋਗ ਵਿਸ਼ੇਸ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ

admin