ਵੱਡੀਆਂ ਸੜਕਾਂ ਭੀੜੀਆਂ ਸੜਕਾਂ ਲੰਘਦਾ ਮੈਂ,
ਹਾਨੀਸਾਰ ਨੂੰ ਸ਼ਾਮ ਸੁਵਕਤੇ ਘਰ ਆ ਗਿਆ।
ਮਾਸਿਕ ਨਸ਼ਿਸਤ ਕੇਸਰੀ ਸਾਹਿਤ ਸੰਗਮ ਦੇ,
ਜਦ ਸ਼ਾਇਰਾਂ ਨੂੰ ਮਿਲਿਆ, ਮੈਂ ਘਬਰਾ ਗਿਆ।
ਮੇਰੇ ਸ਼ਹਿਰ ਤੋਂ ਸ਼ਹਿਰ ਜਲੰਧਰ ਕਾਫੀ ਦੂਰ ਹੈ,
ਬੱਸ ਅੱਡੇ ਲੁਧਿਆਣੇ ਆ ਕੇ ਫਿਰ ਮੈਂ ਧੋਖਾ ਖਾ ਗਿਆ।
ਮੇਰੇ ਵੀਰ ਅਦੀਬੋ ਐਸੀ ਕੋਈ ਰਾਏ ਦਿਓ,
ਬਿਜਲੀ ਕੜਕੀ ਬੱਦਲ ਵਰ੍ਹਿਆ, ਫਿਰ ਸੰਨਾਟਾ ਛਾ ਗਿਆ।
ਬੜੇ ਪਿਆਰੇ ਚਿਹਰੇ ਅਦਬੀ ਮਹਿਫਿਲ ਦੇ,
ਕੀ ਆਖਾਂ, ਕੀ ਬੋਲਾਂ ਮੈਂ ਸ਼ਰਮਾ ਗਿਆ।
ਪੱਲੇ ਬੱਸ ਕਿਰਾਇਆ ਨਾ ਹੀ ਵਿਹਲ ਮਿਲੇ
ਯੱਕੋ-ਤਕੀ ਵਿਚ ਕਾਗਜ਼ ਜ਼ੇਬ ‘ਚ ਪਾ ਗਿਆ।
ਹੱਸਦਾ-ਵੱਸਦਾ ਸ਼ਹਿਰ ਤਮਾਸ਼ਾ ਲਗਦਾ ਏ,
ਸ਼ਾਖ ‘ਤੇ ਰਹਿ ਕੇ ਵੀ ਹੈ ਫੁੱਲ ਮੁਰਝਾ ਗਿਆ।
ਕੋਣ ਸੁਝਾਵੇ, ਬਹਰ-ਗਜ਼ਲ ਨਸ਼ਿਸਤ ਦੀ,
ਤੋਤਾ ਰਾਮ ਨੂੰ ਇਹ ਝੋਰਾ ਹੀ ਖਾ ਗਿਆ।
previous post
next post