Punjab

ਸ਼ਬਦਾਂ ਦੇ ਅਥਾਹ ਸਮੁੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਸਰੇ ਸਹਿ ਸਕਦੇ ਹਾਂ ਵੱਡੇ ਦੁੱਖ – ਸੁਰਜੀਤ ਪਾਤਰ

ਭਾਦਸੋਂ – ‘ਕੌਨ ਕਹਤਾ ਹੈ ਕਿ ਮੌਤ ਆਈ ਤੋ ਮਰ ਜਾਊਂਗਾ, ਮੈਂ ਤੋ ਦਰਿਆ ਹੂੰ ਸਮੁੰਦਰ ਮੇਂ ਉਤਰ ਜਾਊਂਗਾ’ ਇਸ ਉਰਦੂ ਸ਼ੇਅਰ ਨਾਲ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਦੀ ਸੁਪਤਨੀ ਸਵ. ਹਰਮਿੰਦਰ ਕੌਰ ਨਮਿਤ ਸਰਧਾਂਜਲੀ ਸਮਾਗਮ ਮੌਕੇ ਪਿੰਡ ਥੂਹੀ ਦੇ ਗੁਰੂ ਘਰ ਵਿੱਖੇ ਉਨ੍ਹਾਂ ਨੂੰ ਸਰਧਾਂਜਲੀ ਦਿੰਦਿਆਂ ਪਦਮ ਸ੍ਰੀ ਸੁਰਜੀਤ ਪਾਤਰ ਚੇਅਰਮੈਨ ਪੰਜਾਬ ਕਲਾ ਪ੍ਰੀਸ਼ਦ ਨੇ ਕਿਹਾ ਕਿ ਹਰੇਕ ਵੱਡੇ ਦੁੱਖ ਨੂੰ ਭਾਣਾ ਮੰਨ ਕੇ ਸਹਿ ਜਾਣ ਲਈ ਸਾਡੇ ਪਾਸ ਸ਼ਬਦਾਂ ਦੇ ਅਥਾਹ ਸਮੁੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਮੌਜੂਦ ਹੈ। ਬੀਬੀ ਹਰਮਿੰਦਰ ਕੌਰ ਬੁੱਟਰ ਨੂੰ ਅਕੀਦਤ ਭੇਂਟ ਕਰਦਿਆਂ ਉਨ੍ਹਾਂ ਕਿਹਾ ਕਿ ਕਵੀਆਂ ਨੂੰ ਰੁਤਬੇ ਤੇ ਪੁਰਸ਼ਕਾਰ ਰਾਹੀਂ ਨਹੀਂ ਸਗੋਂ ਉਨ੍ਹਾਂ ਦੀ ਕਵਿਤਾ ਰਾਹੀਂ ਯਾਦ ਰੱਖਿਆ ਜਾਂਦਾ ਹੈ। ਉਨ੍ਹਾ ਦੱਸਿਆ ਕਿ ਦਰਸ਼ਨ ਬੁੱਟਰ ਦੀ ਕਵਿਤਾ ਤੇ ਸਾਹਿਤ ਰਚਨਾ ‘ਚ ਸਵ. ਬੀਬੀ ਹਰਮਿੰਦਰ ਕੌਰ ਦਾ ਅਹਿਮ ਯੋਗਦਾਨ ਹੈ। ਸ਼੍ਰੋਮਣੀ ਕਵੀ ਗੁਰਭਜਨ ਗਿੱਲ ਨੇ ਬੁੱਟਰ ਪਰਿਵਾਰ ਨਾਲ ਸੰਵੇਦਨਾਂ ਸਾਂਝੀ ਕਰਨ ਉਪਰੰਤ ਸਮਾਜਿਕ ਆਗੂਆਂ ਨੂੰ ਦਰਸ਼ਨ ਬੁੱਟਰ ਵਾਂਗ ਪੰਜਾਬੀਅਤ ਦੀ ਮਸ਼ਾਲ ਚੁੱਕਣ ਦਾ ਸੱਦਾ ਦਿੱਤਾ। ਇਸ ਮੌਕੇ ਸੁਰਜੀਤ ਪਾਤਰ ਤੇ ਪ੍ਰੋ.ਗੁਰਭਜਨ ਗਿੱਲ ਤੋਂ ਇਲਾਵਾ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕਹਾਣੀਕਾਰ ਕਿਰਪਾਲ ਕਜ਼ਾਕ, ਜਸਵੰਤ ਜਫ਼ਰ, ਬਲਦੇਵ ਸਿੰਘ ਸੜਕਨਾਮਾ, ਡਾ. ਸੁਰਜੀਤ ਭੱਟੀ, ਦੀਪਕ ਮਨਮੋਹਨ ਸਿੰਘ, ਲੋਕ ਗਾਇਕ ਹਰਜੀਤ ਹਰਮਨ, ਬਲਵਿੰਦਰ ਸੰਧੂ, ਬਰਜਿੰਦਰ ਚੌਹਾਨ, ਸੁਸ਼ੀਲ ਦੁਸਾਂਝ, ਪਵਨ ਹਰਚੰਦਪੁਰੀ, ਤਰਲੋਚਨ ਝਾਂਡੇ, ਮਨਜਿੰਦਰ ਧਨੋਆ, ਸੁਲਤਾਨਾ ਬੇਗਮ, ਮਨਜੀਤ ਇੰਦਰਾ, ਜਗਦੀਪ ਸਿੱਧੂ, ਸੁਰਿੰਦਰਪ੍ਰੀਤ ਘਣੀਆਂ, ਰਮਨ ਸੰਧੂ, ਹਰਵਿੰਦਰ ਚੰਡੀਗੜ੍ਹ, ਪ੍ਰੋ. ਜੋਗਾ ਸਿੰਘ, ਪ੍ਰੋ.ਜ਼ੋਰਾ ਸਿੰਘ, ਕੰਵਰ ਜਸਮਿੰਦਰਪਾਲ, ਅਮ੍ਰਿਤਪਾਲ ਸ਼ੈਦਾ, ਸਤਪਾਲ ਭੀਖੀ, ਪ੍ਰੋ. ਮੋਹਨ ਤਿਆਗੀ, ਜਸਪਾਲ ਮਾਨਖੇੜਾ, ਲਾਭ ਸਿੰਘ ਖੀਵਾ, ਡਾ. ਮਿੱਠਾ ਸਿੰਘ, ਡਾ. ਸਵੈਰਾਜ ਸੰਧੂ, ਗੁਰਚਰਨ ਸਿੰਘ ਪੱਬਾਰਾਲੀ, ਸੇਵਾ ਸਿੰਘ ਭਾਸ਼ੋ, ਸੰਦੀਪ, ਅਸ਼ਵਨੀ ਬਾਗੜੀਆਂ, ਤੇਜਿੰਦਰ ਫਤਿਹਪੁਰ, ਸਹਿਜਪ੍ਰੀਤ ਮਾਂਗਟ, ਵਿਸ਼ਾਲ ਬਿਆਸ, ਜੈਨਇੰਦਰ ਚੌਹਾਨ, ਸਰਬਜੀਤ ਜੱਸ, ਅਜਿਤ ਆਰਿਫ਼, ਸੁਖਦੇਵ ਸਿੰਘ ਢੀਂਡਸਾ, ਮਹਿੰਦਰਪਾਲ ਬੱਬੀ, ਸੁਰਿੰਦਰਜੀਤ ਚੌਹਾਨ, ਜਗਤਾਰ ਭੜ੍ਹੋ, ਗੁਰਪ੍ਰੀਤ ਨਾਮਧਾਰੀ ਤੇ ਰਾਜਨੀਤਕ ਸ਼ਖ਼ਸੀਅਤਾਂ ਸੁਰਜੀਤ ਸਿੰਘ ਰੱਖੜਾ, ਸਾਧੂ ਸਿੰਘ ਧਰਮਸੋਤ, ਹਰਮੇਲ ਸਿੰਘ ਟੌਹੜਾ, ਗੁਰਦੇਵ ਸਿੰਘ ਦੇਵਮਾਨ, ਇਕਬਾਲ ਸਿੰਘ ਝੂੰਦਾਂ, ਕਬੀਰ ਦਾਸ ਵੱਲੋਂ ਬਿਕਰਮ ਸਿੰਘ ਚੌਹਾਨ, ਸਤਵਿੰਦਰ ਸਿੰਘ ਟੌਹੜਾ, ਹਰਦੀਪ ਕੌਰ ਖੋਖ, ਪਰਮਜੀਤ ਸਿੰਘ ਖੱਟੜਾ, ਇਛਿਆਮਾਨ ਸਿੰਘ ਭੋਜੋਮਾਜਰੀ, ਦਲੀਪ ਕੁਮਾਰ ਬਿੱਟੂ, ਬਿੱਲੂ ਮੱਲੇਵਾਲ ਆਦਿ ਨੇ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ, ਸਤਿੰਦਰ ਬੁੱਟਰ, ਗੋਵਨਗੀਤ ਸਿੰਘ ਬੁੱਟਰ ਤੇ ਉਨ੍ਹਾਂ ਦੇ ਪਰਿਵਾਰ ਨਾਲ ਸੰਵੇਦਨਾ ਪ੍ਰਗਟਾਈ। ਹਜ਼ੂਰੀ ਰਾਗੀ ਭਾਈ ਮਨਿੰਦਰ ਸਿੰਘ ਤੇ ਉਨ੍ਹਾਂ ਦੇ ਜਥੇ ਨੇ ਇਲਾਹੀ ਕੀਰਤਨ ਤੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ।

Related posts

ਜੇਐਸਡਬਲਯੂ ਕੰਪਨੀ ਖਿਲਾਫ਼ 14 ਜੁਲਾਈ ਨੂੰ ਲੋਕ ਸੁਣਵਾਈ ਵਿੱਚ ਪਹੁੰਚਣ ਦਾ ਸੱਦਾ !

admin

ਮੁੱਖ-ਮੰਤਰੀ ਵਲੋਂ ਪਵਿੱਤਰ ਨਗਰੀ ਦੇ ਲੋਕਾਂ ਨੂੰ 346.57 ਕਰੋੜ ਰੁਪਏ ਦੇ ਪ੍ਰੋਜੈਕਟ ਸਮਰਪਿਤ !

admin

ਰਾਜੇਵਾਲ ਵਲੋਂ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੋਟੀਫਿਕੇਸ਼ਨ ਨੂੰ ਫੌਰੀ ਰੱਦ ਕਰਨ ਦੀ ਅਪੀਲ !

admin