India

ਸ਼ਰਦ ਪਵਾਰ ਦੇ ਜਨਮ ਦਿਨ ਸਮਾਰੋਹ ’ਚ ਸੰਜੇ ਰਾਊਤ ਬੋਲੇ

ਮੁੰਬਈ – ਸ਼ਿਵਸੈਨਾ ਨੇਤਾ ਸੰਜੇ ਰਾਊਤ ਦਾ ਕਹਿਣਾ ਹੈ ਕਿ ਭਾਜਪਾ ਨੂੰ ਏਕਤਾ ਨਹੀਂ ਭਾਉਂਦੀ। ਇਹ ਗੱਲ ਸ਼ਰਦ ਪਵਾਰ ਨੇ 25 ਸਾਲ ਪਹਿਲਾਂ ਕਹੀ ਸੀ, ਪਰ ਸਾਨੂੰ ਦੋ ਸਾਲ ਪਹਿਲਾਂ ਸਮਝ ਆਈ। ਰਾਊਤ ਨੇ ਇਹ ਗੱਲ ਸ਼ਨਿਚਰਵਾਰ ਨੂੰ ਐੱਨਸੀਪੀ ਪ੍ਰਧਾਨ ਸ਼ਰਦ ਪਵਾਰ ਦੇ ਜਨਮ ਦਿਨ ਸਮਾਰੋਹ ’ਚ ਬੋਲਦੇ ਹੋਏ ਕਹੀ।ਸ਼ਰਦ ਪਵਾਰ ਦੇ ਜਨਮ ਦਿਨ ’ਤੇ ਇਕ ਮਰਾਠੀ ਪੁਸਤਕ ਨੇਮਕਚਿ ਬੋਲਣੇ (ਮੁੱਦੇ ਦੀ ਗੱਲ) ਲੋਕ ਅਰਪਣ ਕੀਤੀ ਗਈ ਹੈ। ਇਸ ਪੁਸਤਕ ’ਚ ਸ਼ਰਦ ਪਵਾਰ ਦੇ ਕਈ ਅਹਿਮ ਭਾਸ਼ਣ ਸੰਕਲਿਤ ਕੀਤੇ ਗਏ ਹਨ। ਮੁੰਬਈ ਦੇ ਨਹਿਰੂ ਸੈਂਟਰ ’ਚ ਕਰਵਾਏ ਇਸ ਲੋਕ ਅਰਪਣ ਸਮਾਰੋਹ ’ਚ ਸ਼ਰਦ ਪਵਾਰ ਦੀ ਮੌਜੂਦਗੀ ’ਚ ਸੰਜੇ ਰਾਊਤ ਨੇ ਕਿਹਾ ਕਿ ਪਵਾਰ ਨੇ 1996 ’ਚ ਕਿਹਾ ਸੀ ਕਿ ਭਾਜਪਾ ਏਕਤਾ ਨਹੀਂ ਚਾਹੁੰਦੀ। ਇਸ ਦੌਰਾਨ ਦੇਸ਼ ਇੰਨਾ ਪਿੱਛੇ ਚਲਾ ਗਿਆ ਹੈ, ਇਹ ਸਾਨੂੰ ਹੁਣ ਸਮਝ ਆ ਰਿਹਾ ਹੈ। ਰਾਊਤ ਮੁਤਾਬਕ ਸ਼ਰਦ ਪਵਾਰ ਦੇ ਜੋ ਵਿਚਾਰ 25 ਸਾਲ ਪਹਿਲਾਂ ਸਨ, ਉਹ ਅੱਜ ਵੀ ਹਨ। ਉਨ੍ਹਾਂ ਦੇ ਵਿਚਾਰਾਂ ’ਚ ਕੋਈ ਤਬਦੀਲੀ ਨਹੀਂ ਆਈ ਹੈ।ਸ਼ਿਵਸੈਨਾ-ਭਾਜਪਾ ਗਠਜੋੜ ਦੀ ਪਹਿਲੀ ਸਰਕਾਰ (ਜਿਸ ’ਚ ਸ਼ਿਵਸੈਨਾ ਨੇਤਾ ਮਨੋਹਰ ਜੋਸ਼ੀ ਮੁੱਖ ਮੰਤਰੀ ਸਨ) ਦੌਰਾਨ ਹੀ ਪਵਾਰ ਨੇ ਕਿਹਾ ਸੀ ਕਿ ਇਹ ਬ੍ਰਾਹਮਣਾਂ ਦੀ ਸਰਕਾਰ ਹੈ। ਮੁੰਬਈ ਦੀ ਜ਼ਮੀਨ ਵਪਾਰੀਆਂ ਨੂੰ ਨਹੀਂ ਵਿਕਣੀ ਚਾਹੀਦੀ। ਇੱਥੇ ਮਹਾਰਾਸ਼ਟਰ ਮੂਲ ਦੇ ਲੋਕਾਂ ਦਾ ਗਲਬਾ ਬਣਿਆ ਰਹਿਣਾ ਚਾਹੀਦਾ ਹੈ। ਉਨ੍ਹਾਂ ਦੇ ਵਿਚਾਰਾਂ ’ਚ ਕੋਈ ਤਬਦੀਲੀ ਨਹੀਂ ਆਈ ਹੈ। ਉਨ੍ਹਾਂ ਨੇ ਦੇਸ਼ ਤੇ ਮਹਾਰਾਸ਼ਟਰ ਨੂੰ ਦਿਸ਼ਾ ਦੇਣ ਦਾ ਕੰਮ ਕੀਤਾ ਹੈ। ਰਾਊਤ ਨੇ ਇਸ ਮੌਕੇ ਭਾਜਪਾ ਨੂੰ ਜੰਮ ਕੇ ਖਰੀ ਖੋਟੀ ਸੁਣਾਈ। ਉਨ੍ਹਾਂ ਮੁਤਾਬਕ ਭਾਜਪਾ ਦੇਸ਼ ਨੂੰ ਉਲਟ ਦਿਸ਼ਾ ’ਚ ਲਿਜਾ ਰਹੀ ਹੈ। ਉਹ ਦੇਸ਼ ਦੇ ਟੁੱਕੜੇ ਕਰ ਰਹੀ ਹੈ। ਭਾਜਪਾ ਵੱਲੋਂ ਇਸ਼ਾਰਾ ਕਰਦੇ ਹੋਏ ਰਾਊਤ ਨੇ ਕਿਹਾ ਕਿ ਸਾਡੇ ਕੋਲ ਗੋਲ਼ਾ ਬਾਰੂਦ ਬਹੁਤ ਹੈ। ਸਮਾਂ ਆਉਣ ’ਤੇ ਵਰਤਾਂਗਾ।ਸ਼ਰਦ ਪਵਾਰ ਦੇ ਭਾਸ਼ਣਾਂ ਨਾਲ ਤਿਆਰ ਪੁਸਤਕ ਦਾ ਮੁੱਖ ਪੰਨਾ ਭਗਵਾ ਰੰਗ ਦਾ ਹੈ। ਇਸਦੇ ਲਈ ਸ਼ਰਦ ਪਵਾਰ ਦਾ ਧੰਨਵਾਦ ਕਰਦਿਆਂ ਰਾਊਤ ਨੇ ਕਿਹਾ ਕਿ ਹੁਣ ਸਾਰਾ ਰੰਗ ਇਕ ਹੈ। ਦੇਸ਼ ਦਾ ਤੇ ਮਹਾਰਾਸ਼ਟਰ ਦਾ ਰੰਗ ਵੀ ਭਗਵਾ ਹੈ। ਰਾਊਤ ਨੇ ਸੁਝਾਅ ਦਿੱਤਾ ਕਿ ਸਾਨੂੰ ਇਹ ਪੁਸਤਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਭੇਜਣੀ ਚਾਹੀਦੀ ਹੈ।

Related posts

ਕਾਂਗਰਸ ਨੇਤਾ ਰਾਹੁਲ ਗਾਂਧੀ ਇਤਰਾਜ਼ਯੋਗ ਟਿੱਪਣੀਆਂ ਕਾਰਣ ਮਾਣਹਾਨੀ ਦੇ ਕਈ ਕੇਸਾਂ ‘ਚ ਉਲਝੇ ਹੋਏ ਹਨ !

admin

ਭਾਸ਼ਾਈ ਰੁਕਾਵਟਾਂ ਨੂੰ ਦੂਰ ਕਰਨਗੇ ਅਟਲ ਇਨੋਵੇਸ਼ਨ ਮਿਸ਼ਨ, ਨੀਤੀ ਆਯੋਗ ਅਤੇ ਭਾਸ਼ਿਣੀ ਡਿਵੀਜ਼ਨ !

admin

ਈ-ਸ਼੍ਰਮ ਪੋਰਟਲ ‘ਤੇ ਅਸੰਗਠਿਤ ਖੇਤਰ ਦੇ ਕਾਮਿਆਂ ਦੀ ਗਿਣਤੀ 31 ਕਰੋੜ ਦੇ ਕਰੀਬ ਪੁੱਜੀ !

admin