Punjab

ਸ਼ਹੀਦੀ ਜੋੜ ਮੇਲ ਤੇ ਵੱਡੀ ਗਿਣਤੀ ਵਿਚ ਸੰਗਤਾ ਹੋਈਆ ਨਤਮਸਤਕ

ਰੂਪਨਗਰ – ਸ਼ਹੀਦੀ ਪੰਦਰਵਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਚੱਲ ਰਹੇ ਸ਼ਹੀਦੀ ਜੋੜ ਮੇਲ ਦੇ ਦੂਜੇ ਦਿਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਜੂਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ, ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਤੋਂ ਇਲਾਵਾਂ ਵੱਡੀ ਗਿਣਤੀ ‘ਚ ਸੰਗਤਾਂ ਨੇ ਨਤਮਸਤਕ ਹੋਈਆਂ। ਇਸ ਮੌਕੇ ‘ਤੇ ਦੀਵਾਨ ਦੀਵਾਨ ਹਾਲ ‘ਚ ਸਜੀ ਪੰਥਕ ਸਟੇਜ ਤੋਂ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਜਥਿਆਂ ਨੇ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸਟੇਜ ਤੋਂ ਸੰਬੋਧਨ ਕਰਦਿਆ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡ.ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੰਗਤਾਂ ਵੱਡੀ ਗਿਣਤੀ ‘ਚ ਇਸ ਸ਼ਹੀਦੀ ਪੰਦਰਵਾੜੇ ਨੂੰ ਬੜੀ ਸ਼ਰਧਾ ਨਾਲ ਮਨਾ ਰਹੀ ਹੈ ਪੰ੍ਤੂ ਸਾਨੂੰ ਇਸ ਪੰਦਰਵਾੜੇ ਤੋਂ ਵੱਡਾ ਸਬਕ ਲੈਣ ਦੀ ਲੋੜ ਹੈ ਕਿ ਗੁਰੂ ਸਾਹਿਬਾਨਾਂ ਨੇ ਏਨੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਸਿੱਖ ਕੌਮ ਦੀ ਨੀਂਹ ਰੱਖੀ। ਉਨ੍ਹਾਂ ਕਿਹਾ ਕਿ ਸਾਡੇ ਪਹਿਰਾਵੇਂ ਤੇ ਖਾਣ-ਪੀਣ ‘ਤੇ ਪੱਛਮੀ ਸੱਭਿਅਤਾ ਦੀ ਪ੍ਰਕੌਮ ਪੈ ਗਿਆ ਹੈ ਜਿਸ ਨੂੰ ਜੇ ਅੱਜ ਸੀ ਨਾ ਸੰਭਾਲਿਆ ਤਾਂ ਵੇਲਾ ਹੱਥ ਨਹੀ ਆਉਣਾ। ਉਨ੍ਹਾਂ ਕਿਹਾ ਕਿ ਸਿੱਖ ਕੌਮ ਲਈ ਵੱਡੀ ਚੁਣੌਤੀ ਹੈ ਕਿ ਸਾਡੇ ਬੱਚੇ ਪਤਿਤਪੁਣੇ ਵੱਲ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਐੱਸਜੀਪੀਸੀ ਪਤਿਤਪੁਣੇ ਨੂੰ ਰੋਕਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਪਰ ਸੰਗਤਾਂ ਦੇ ਸਹਿਯੋਗ ਤੋਂ ਬਿਨਾਂ ਕੁਝ ਵੀ ਸੰਭਵ ਨਹੀ ਹੈ।ਇਸ ਮੌਕੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੌਲੀ ਨੇ ਕਿਹਾ ਕਿ ਸਿੱਖ ਕੌਮ ਜ਼ਬਰ ਜੁਲਮ ਦੇ ਟਾਕਰੇ ਕਰਕੇ ਹੋਂਦ ‘ਚ ਆਈ ਹੈ ਇਤਿਹਾਸ ਗਵਾਹ ਹੈ ਕਿ ਸਾਡੇ ਗੁਰੂ ਨੇ ਆਪਣੇ ਪਰਿਵਾਰ ਨਿਸ਼ਾਵਰ ਕਰਕੇ ਆਪਣੇ ਨਾਮਾਂ ਨਾਲ ਸਿੰਘ ਤੇ ਕੌਰ ਲਾਉਣ ਦਰਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਤੇ ਪੰਜਾਬ ਵਿਰੋਧੀ ਤਾਕਤਾਂ ਹਮੇਸ਼ਾ ਹੀ ਸਾਨੂੰ ਕਿਸੇ ਨਾ ਕਿਸੇ ਰੂਪ ‘ਚ ਢਾਹ ਲਾਉਣ ਦੀ ਤਾਂਘ ‘ਚ ਰਹਿੰਦੀਆ ਹਨ । ਉਨ੍ਹਾਂ ਕਿਹਾ ਕਿ ਸਿੱਖਾਂ ਨੇ ਹਰ ਵਿਰੋਧੀ ਦੁਸ਼ਮਣ ਦੀ ਡਟ ਕੇ ਸਾਹਮਣਾ ਕੀਤਾ ਹੈ। ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਬਰ ਜੁਲਮ ਦੇ ਖ਼ਿਲਾਫ਼ ਆਪਣਾ ਪਰਿਵਾਰ ਵਾਰ ਕੇ ਸਿੱਖ ਕੌਮ ਦੀ ਨੀਂਹ ਰੱਖੀ। ਜਿਸ ਪੰਦਰਵਾੜੇ ਨੂੰ ਅਸੀ ਅੱਜ ਮਨਾ ਰਹੇ ਹਾਂ ਬੜਾ ਸੋਗਮਈ ਹੈ। ਇਸ ਮੌਕੇ ‘ਤੇ ਐੱਸਜੀਪੀਸੀ ਦੇ ਜੂਨੀਅਰ ਮੀਤ ਪ੍ਰਧਾਨ ਪਿੰ੍ਸੀਪਲ ਸੁਰਿੰਦਰ ਸਿੰਘ, ਐੱਸਜੀਪੀਸੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ,ਅਜਮੇਰ ਸਿੰਘ ਖੇੜਾ,ਚਰਨਜੀਤ ਸਿੰਘ ਚੰਨਾ ਕਾਲੇਵਾਲ,ਜ਼ਿਲ੍ਹੇ ਜਥੇਦਾਰ ਗੁਰਿੰਦਰ ਸਿੰਘ ਗੋਗੀ, ਇੰਦਰਪਾਲ ਸਿੰਘ ਚੱਢਾ, ਜਥੇਦਾਰ ਮੋਹਣ ਸਿੰਘ ਢਾਹੇ, ਮੈਨੇਜਰ ਅਮਰਜੀਤ ਸਿੰਘ ਜਿੰਦਵੜੀ, ਜਥੇਦਾਰ ਮਨਜੀਤ ਸਿੰਘ ਮੁੰਧੋ, ਸਰਬਜੀਤ ਸਿੰਘ ਕਾਦੀਮਾਜਰਾ, ਪਰਮਜੀਤ ਸਿੰਘ ਮੱਕੜ, ਬੀਬੀ ਹਰਜੀਤ ਕੌਰ, ਬਲਵਿੰਦਰ ਕੌਰ , ਬੀਬੀ ਦਲਜੀਤ ਕੌਰ, ਕਰਮਜੀਤ ਸਿੰਘ ,ਗੁਰਮੀਤ ਸਿੰਘ , ਮਨਪ੍ਰਰੀਤ ਸਿੰਘ ਗਿੱਲ ਆਦਿ ਹਾਜਰ ਸਨ। ਸ਼ਹੀਦੀ ਜੋੜ ਮੇਲ ਤੇ ਐੱਸਜੀਪੀਸੀ ਦੇ ਲੰਗਰ ਤੋਂ ਇਲਾਵਾ ਬਾਬਾ ਗੁਰਚਰਨ ਸਿੰਘ ਲੰਗਰਾ ਵਾਲੇ, ਪਿੰਡ ਕੋਟਲਾ ਨਹਿੰਗ, ਮਾਜਰੀ ਜੱਟਾ, ਖਾਲਿਦਪੁਰ, ਗੁੱਧੋਂ,ਰੈਲੋਂ, ਬਾਗਵਾਲੀ, ਬਲਵੀਰ ਟਰਾਸਪੋਰਟ ਤੇ ਐੱਨਆਰਆਈ ਵੱਲੋਂ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ। ਉੱਥੇ ਇਕ ਮੂਲ ਵਾਸੀ ਬਿਹਾਰ ‘ਤੇ ਹਾਲ ਵਾਸੀ ਅਨਾਜ ਮੰਡੀ ਓਮ ਪ੍ਰਕਾਸ਼,ਰਾਜਵਤੀ ਨੇ ਕਚੌਰੀਆ ਦੀ ਲੰਗਰ ਲਗਾਇਆ ਹੋਇਆ ਸੀ। ਇਸ ਮੌਕੇ ਰਾਜਵਤੀ ਨੇ ਕਿਹਾ ਕਿ ਸਾਡੇ ਪਿੰਡ ਗੁਲੜੀ ਜ਼ਿਲ੍ਹਾ ਬਿਦਾਓ, ਬਿਹਾਰ ‘ਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ‘ਤੇ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਸ਼ਹੀਦੀ ਜੋੜ ਮੇਲ ‘ਤੇ ਪਹੁੰਚਣ ਵਾਲੀਆਂ ਸੰਗਤਾਂ ਲਈ ਲੰਗਰ ਲਗਾਇਆ ਹੋਇਆ ਹੈ। ਬਾਬਾ ਗੁਰਚਰਨ ਸਿੰਘ ਲੰਗਰਾ ਵਾਲਿਆਂ ਨੇ ਕਿਹਾ ਕਿ ਸੰਗਤਾਂ ਲਈ ਹਰੇਕ ਸਾਲ ਮੰਡੀ ‘ਚ ਸਾਦਾ ਲੰਗਰ ਲਗਾਇਆ ਜਾਂਦਾ ਹੈ।

Related posts

HAPPY DIWALI 2025 !

admin

ਰੌਸ਼ਨੀ ਦੇ ਤਿਉਹਾਰ ਦੀਵਾਲੀ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin