Sport

ਸ਼ਿਖਰ ਧਵਨ ਦੀ ਬੱਲੇਬਾਜ਼ੀ ਨੂੰ ਲੱਗਾ ਗ੍ਰਹਿਣ, ਵਨਡੇ ਟੀਮ ਤੋਂ ਵੀ ਕਿਤੇ ਹੋ ਨਾ ਜਾਵੇ ਛੁੱਟੀ

ਨਵੀਂ ਦਿੱਲੀ – ਭਾਰਤੀ ਟੀਮ ਦੱਖਣੀ ਅਫਰੀਕਾ ਦੇ ਖਿਲਾਫ਼ 3-3 ਮੈਚਾਂ ਦੀ ਟੈਸਟ ਤੇ ਵਨਡੇ ਸੀਰੀਜ਼ ਖੇਡਣ ਜਾ ਰਹੀ ਹੈ ਅਤੇ ਇਸ ਦੌਰੇ ਲਈ 16 ਦਸੰਬਰ ਨੂੰ ਟੀਮ ਰਵਾਨਾ ਹੋ ਜਾਵੇਗੀ। ਦੱਖਣੀ ਅਫਰੀਕਾ ਦੌਰੇ ਲਈ ਭਾਰਤੀ ਟੈਸਟ ਟੀਮ ਦਾ ਐਲਾਨ ਹੋ ਚੁੱਕਾ ਹੈ ਪਰ ਵਨਡੇ ਟੀਮ ਦਾ ਐਲਾਨ ਕਰਨਾ ਹਾਲੇ ਬਾਕੀ ਹੈ। ਇਸ ਵਾਰ ਜਿਸ ਵਨਡੇ ਟੀਮ ਦਾ ਐਲਾਨ ਕੀਤਾ ਜਾ ਰਹੇ ਹੈ ਉਸ ’ਤੇ ਸਾਰਿਆਂ ਦੀ ਨਜ਼ਰ ਹੈ ਕਿ ਸ਼ਿਖਰ ਧਵਨ ਇਸ ’ਚ ਆਪਣੀ ਜਗ੍ਹਾ ਬਣਾ ਪਾਉਂਦੇ ਹਨ ਜਾਂ ਨਹੀਂ।ਧਵਨ ਟੀ-20 ’ਚ ਵੀ ਨਜ਼ਰਅੰਦਾਜ਼ ਕੀਤੇ ਗਏ ਅਤੇ ਭਾਰਤ ਲਈ ਪਿਛਲੇ ਕਈ ਸਾਲ ਤੋਂ ਟੈਸਟ ਕ੍ਰਿਕਟ ਨਹੀਂ ਖੇਡ ਰਹੇ ਹਨ। ਅਜਿਹੇ ’ਚ ਸਿਰਫ ਇਕ ਹੀ ਵਿਕਲਪ ਹੀ ਬਚਦਾ ਹੈ, ਜਿੱਥੇ ਉਨ੍ਹਾਂ ਦੀ ਸਲੈਕਸ਼ਨ ਦੀ ਉਮੀਦ ਹੋਵੇਗੀ ਪਰ ਉਨ੍ਹਾਂ ਦੇ ਅਰਮਾਨਾਂ ਨੂੰ ਝਟਕਾ ਲੱਗ ਸਕਦਾ ਹੈ।ਧਵਨ ਦਾ ਵਿਜੇ ਹਜ਼ਾਰੇ ਟਰਾਫੀ ’ਚ ਲਗਾਤਾਰ ਖ਼ਰਾਬ ਪ੍ਰਦਰਸ਼ਨ ਦਰਅਸਲ ਇਨੀਂ ਦਿਨੀਂ ਵਿਜੇ ਹਜ਼ਾਰੇ ਟਰਾਫੀ ਦਾ ਆਯੋਜਨ ਕੀਤਾ ਗਿਆ ਤੇ ਸ਼ਿਖਰ ਧਵਨ ਦਿੱਲੀ ਟੀਮ ਦੀ ਅਗਵਾਈ ਕਰ ਰਹੇ ਸਨ। ਧਵਨ ਕੋਲ ਇਹ ਚੰਗਾ ਮੌਕਾ ਸੀ ਕਿ ਉਹ ਆਪਣੇ ਬੱਲੇ ਦਾ ਦਮ ਦਿਖਾ ਕੇ ਵਨਡੇ ਟੀਮ ਲਈ ਆਪਣੀ ਦਾਅਵੇਦਾਰੀ ਮਜ਼ਬੂਤ ਕਰੇ ਪਰ ਉਨ੍ਹਾਂ ਦੀ ਬੱਲੇਬਾਜ਼ੀ ਦੇਖਕੇ ਅਜਿਹਾ ਲੱਗਾ ਕਿ ਜਿਵੇਂ ਉਨ੍ਹਾਂ ਦੀ ਪਰਫਾਰਮੈਂਸ ਨੂੰ ਗ੍ਰਹਿਣ ਲੱਗ ਗਿਆ ਹੋਵੇ। ਉਹ ਹੁਣ ਤਕ ਇਸ ਟੂਰਨਾਮੈਂਟ ’ਚ 4 ਮੈਚ ਖੇਡ ਚੁੱਕੇ ਹਨ ਅਤੇ ਇਨ੍ਹਾਂ 4 ਮੈਚਾਂ ’ਚ ਉਹ 20 ਤੋਂ ਜ਼ਿਆਦਾ ਦੌੜਾਂ ਨਹੀਂ ਬਣਾ ਸਕੇ।

Related posts

ਪੂਰੇ ਪੰਜਾਬ ਵਿੱਚ ਬਣਨ ਵਾਲੇ 3000 ਤੋਂ ਵੱਧ ਖੇਡ ਮੈਦਾਨਾਂ ਦੀ ਸ਼ੁਰੂਆਤ ਦਾ ਨੀਂਹ ਪੱਥਰ ਰੱਖਿਆ !

admin

ਗਗਨਦੀਪ ਸਿੰਘ ਨੇ ਜ਼ਿਲ੍ਹਾ ਰੈੱਡ ਰਨ 2025 ’ਚ ਪਹਿਲਾ ਇਨਾਮ ਹਾਸਲ ਕੀਤਾ !

admin

ਤਿੰਨ ਰੋਜ਼ਾ 13ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਛੱਤੀਸਗੜ੍ਹ ਵਿਖੇ 10 ਅਕਤੂਬਰ ਤੋਂ !

admin