Punjab

ਸ਼੍ਰੀ ਦੇਵੀ ਤਲਾਬ ਮੰਦਰ ਖੁੱਲ੍ਹਣ ਤੇ ਬੰਦ ਹੋਣ ਦਾ ਸਮਾਂ ਬਦਲਿਆ

ਜਲੰਧਰ – ਵਧਦੀ ਠੰਢ ਕਾਰਨ ਸਿੱਧ ਸ਼ਕਤੀਪੀਠ ਸ਼੍ਰੀ ਦੇਵੀ ਤਲਾਬ ਮੰਦਰ ਦੇ ਖੁੱਲ੍ਹਣ ਤੇ ਬੰਦ ਹੋਣ ਦਾ ਸਮਾਂ ਬਦਲਿਆ ਗਿਆ ਹੈ। ਪ੍ਰਬੰਧਕ ਕਮੇਟੀ ਨੇ ਮੌਜੂਦਾ ਸਮੇਂ ਤੜਕੀ 4.30 ਵਜੇ ਕਿਵਾੜ ਖੋਲ੍ਹਣ ਦਾ ਸਮਾਂ ਬਦਲ ਕੇ ਹੁਣ ਸਵੇਰੇ 5 ਵਜੇ ਕਰ ਦਿੱਤਾ ਹੈ। ਇਸੇ ਤਰ੍ਹਾਂ ਸਵੇਰੇ 5 ਵਜੇ ਹੋਣ ਵਾਲੀ ਪ੍ਰਥਮ ਆਰਤੀ ਪੂਜਾ ਦਾ ਸਮਾਂ ਵਧਾ ਕੇ 5.30 ਵਜੇ ਕਰ ਦਿੱਤਾ ਗਿਆ ਹੈ।ਸ਼੍ਰੀ ਦੇਵੀ ਤਲਾਬ ਮੰਦਰ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਰਾਜੇਸ਼ ਵਿਜ ਨੇ ਦੱਸਿਆ ਕਿ ਹੁਣ ਸ਼ਾਮ ਦੀ ਆਰਤੀ 6 ਵਜੇ ਦੀ ਜਗ੍ਹਾ 5.40 ‘ਤੇ ਹੋਇਆ ਕਰੇਗੀ। ਇਸੇ ਤਰ੍ਹਾਂ ਦੇਵੀ-ਦੇਵਤਿਆਂ ਨੂੰ ਰਾਤ 8.50 ਵਜੇ ਸ਼ਯਨ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਰਾਤ 9 ਵਜੇ ਮੰਦਰ ਦੇ ਕਿਵਾੜ ਬੰਦ ਕਰਨ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਗਰਮੀ ਦੇ ਸੀਜ਼ਨ ‘ਚ ਰਾਤ 9.30 ਵਜੇ ਮੰਦਰ ਦੇ ਕਿਵਾੜ ਬੰਦ ਕੀਤੇ ਜਾਂਦੇ ਸਨ।ਉਨ੍ਹਾਂ ਦੱਸਿਆ ਕਿ ਐਤਵਾਰ, ਮੰਗਲਵਾਰ ਤੇ ਸ਼ੁੱਕਰਵਾਰ ਨੂੰ ਛੱਡ ਕੇ ਬਾਕੀ ਦਿਨ ਦੁਪਹਿਰੇ 1 ਤੋਂ 2 ਵਜੇ ਤਕ ਮੰਦਰ ਦੇ ਕਿਵਾੜ ਬੰਦ ਰੱਖੇ ਜਾਣਗੇ। ਉਨ੍ਹਾਂ ਦੱਸਿਆ ਕਿ ਠੰਢ ਸ਼ੁਰੂ ਹੋਣ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਇਸੇ ਮਿਆਦ ਅਨੁਸਾਰ ਮੰਦਰ ਆਉਣ ਦਾ ਸੱਦਾ ਦਿੱਤਾ।

Related posts

ਜੇਐਸਡਬਲਯੂ ਕੰਪਨੀ ਖਿਲਾਫ਼ 14 ਜੁਲਾਈ ਨੂੰ ਲੋਕ ਸੁਣਵਾਈ ਵਿੱਚ ਪਹੁੰਚਣ ਦਾ ਸੱਦਾ !

admin

ਮੁੱਖ-ਮੰਤਰੀ ਵਲੋਂ ਪਵਿੱਤਰ ਨਗਰੀ ਦੇ ਲੋਕਾਂ ਨੂੰ 346.57 ਕਰੋੜ ਰੁਪਏ ਦੇ ਪ੍ਰੋਜੈਕਟ ਸਮਰਪਿਤ !

admin

ਰਾਜੇਵਾਲ ਵਲੋਂ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੋਟੀਫਿਕੇਸ਼ਨ ਨੂੰ ਫੌਰੀ ਰੱਦ ਕਰਨ ਦੀ ਅਪੀਲ !

admin