Punjab

ਸ਼੍ਰੀ ਹਰਿਮੰਦਰ ਸਾਹਿਬ ਦੀਆਂ ਖਿਡ਼ਕੀਆਂ ‘ਤੇ ਸ਼ੀਸ਼ੇ ਲਗਾਉਣ ‘ਤੇ ਇਤਰਾਜ਼

ਅੰਮ੍ਰਿਤਸਰ – ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਪ੍ਰਬੰਧਕ ਕਮੇਟੀ ਨੇ ਸੁਰੱਖਿਆ ਦੇ ਕਡ਼ੇ ਪ੍ਰਬੰਧ ਕਰ ਦਿੱਤੇ ਹਨ। ਇਸ ਦੇ ਤਹਿਤ ਇਮਾਰਤ ‘ਚ ਲੋਹੇ ਦੇ ਜੰਗਲੇ ਲਗਾਏ ਜਾ ਰਹੇ ਹਨ ਤੇ ਉਪਰਲੀ ਮੰਜਲ ‘ਤੇ ਅੰਦਰ ਵੱਲ ਦੀਆਂ ਖਿਡ਼ਕੀਆਂ ਨੂੰ ਸ਼ੀਸ਼ੇ ਲਗਾ ਕੇ ਬੰਦ ਕੀਤਾ ਜਾ ਰਿਹਾ ਹੈ।ਸ਼ੀਸ਼ੇ ਲਗਾਉਣ ਨਾਲ ਕੀਰਤਨ ਦੀ ਆਵਾਜ਼ ਰੁਕ ਗਈ ਹੈ ਜਿਸ ਨਾਲ ਕੀਰਤਨ ਸੁਣਨ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਗੁਰੂ ਅਰਜਨ ਦੇਵ ਜੀ ਦੁਆਰਾ ਬਣਵਾਈ ਗਈ ਇਸ ਇਮਾਰਤ ‘ਚ ਇਸ ਗੱਲ ਵਲ ਖਾਸ ਧਿਆਨ ਰੱਖਿਆ ਗਿਆ ਸੀ ਕਿ ਕੀਰਤਨ ਦੀ ਆਵਾਜ਼ ਚਾਰੇ ਪਾਸੇ ਬਿਨਾਂ ਕਿਸੇ ਸਾਊਂਡ ਸਿਸਟਮ ਦੇ ਸੰਗਤਾਂ ਤੱਕ ਪਹੁੰਚ ਸਕੇ। ਹਾਲਾਂਕਿ ਬਾਅਦ ‘ਚ ਸਮਾਂ ਬਦਲਣ ਅਨੁਸਾਰ ਇਥੇ ਸਾਊਂਡ ਸਿਸਟਮ ਲਗਾ ਦਿੱਤਾ ਗਿਆ ਪਰ ਇਮਾਰਤ ‘ਚ ਕੋਈ ਵੀ ਬਦਵਾਅ ਨਹੀਂ ਕੀਤਾ ਗਿਆ।

ਹੁਣ ਕਮੇਟੀ ਦੁਆਰਾ ਉਪਰਲੀਆਂ ਖਿਡ਼ਕੀਆਂ ‘ਚ ਲਗਾਏ ਗਏ ਸ਼ੀਸ਼ਿਆਂ ਨਾਲ ਕੀਰਤਨ ਦੀ ਆਵਾਜ਼ ਘਟ ਜਾਣ ਨਾਲ ਸੰਗਤ ਨੂੰ ਕੀਰਤਨ ਦਾ ਪਹਿਲਾਂ ਵਰਗਾ ਆਨੰਦ ਨਹੀਂ ਆ ਰਿਹਾ। ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਇਮਾਰਤ ‘ਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਚਿੰਤਾ ਦਾ ਵਿਸ਼ਾ ਹਨ। ਕਿਉਂਕਿ ਇਸ ਇਮਾਰਤ ਦਾ ਨਿਰਮਾਣ ਗੁਰੂ ਸਾਹਿਬ ਜੀ ਨੇ ਆਪ ਕਰਵਾਇਆ ਸੀ।

ਹੁਣ ਇਮਾਰਤ ‘ਚ ਤਬਦੀਲੀ ਕੀਤੀ ਜਾ ਰਹੀ ਹੈ ਇਸ ਦਾ ਸਿੱਧਾ ਅਸਰ ਇਮਾਰਤ ਦੇ ਮੁੱਖ ਸਿਧਾਂਤ ‘ਤੇ ਹੋਵੇਗਾ। ਪਹਿਲਾਂ ਵੀ ਇਮਾਰਤ ‘ਚ ਲਗਾਏ ਗਏ ਏਸੀ ਕਾਰਨ ਇਮਾਰਤ ਨੂੰ ਨੁਕਸਾਨ ਹੋ ਰਿਹਾ ਹੈ। ਇਮਾਰਤ ‘ਚ ਚਡ਼ਾਏ ਗਏ ਸੋਨੇ ਕਾਰਨ ਦੀਵਾਰਾਂ ‘ਚ ਸਲਾਬਾ ਆ ਗਿਆ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ।

ਸ਼੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਗੁਰਵਿੰਦਰ ਸਿੰਘ ਮਥਰੇਵਾਲ ਨੇ ਕਿਹਾ ਕਿ ਜੇ ਖਿਡ਼ਕੀਆਂ ਨੂੰ ਸ਼ੀਸ਼ੇ ਲਗਾਉਣ ਨਾਲ ਕੋਈ ਮੁਸ਼ਕਿਲ ਆਵੇਗੀ ਤਾਂ ਇਨ੍ਹਾਂ ਨੂੰ ਹਟਾ ਕੇ ਕੋਈ ਹੋਰ ਪ੍ਰਬੰਧ ਕਰਨ ਬਾਰੇ ਸੋਚਿਆ ਜਾ ਸਕਦਾ ਹੈ। ਹਾਲਾਤ ਨੂੰ ਦੇਖਦੇ ਹੋਏ ਹੀ ਸ਼ੀਸ਼ੇ ਲਗਾਏ ਜਾ ਰਹੇ ਹਨ।

Related posts

ਸਿੱਖ ਚਿੰਨ੍ਹਾਂ ‘ਤੇ ਸਪੱਸ਼ਟ ਦਿਸ਼ਾ-ਨਿਰਦੇਸ਼ ਲਾਗੂ ਕਰਾਉਣ ਲਈ ਜਨਹਿੱਤ ਪਟੀਸ਼ਨ ਦਾਇਰ !

admin

ਹਾਈਕੋਰਟ ਵਲੋਂ ਲੈਂਡ ਪੂਲਿੰਗ ਪਾਲਿਸੀ ‘ਤੇ 4 ਹਫ਼ਤੇ ਦੀ ਰੋਕ, ਅਗਲੀ ਸੁਣਵਾਈ 10 ਸਤੰਬਰ ਨੂੰ !

admin

ਪੰਜਾਬ ਦੇ ਇੰਡਸਟਰੀ ਮੰਤਰੀ ਸੰਜੀਵ ਅਰੋੜਾ ਦੀ ਚੋਣ ਨੂੰ ਚੁਣੌਤੀ !

admin