Punjab

ਸ਼੍ਰੋਮਣੀ ਅਕਾਲੀ ਦਲ ਨੂੰ ਲੱਗਾ ਵੱਡਾ ਝਟਕਾ, ਇਕਬਾਲ ਸਿੰਘ ਢੀਂਡਸਾ ਹੋਏ ‘ਆਪ’ ‘ਚ ਸ਼ਾਮਲ

ਜਲੰਧਰ – ਜਲੰਧਰ ਤੋਂ ਅਕਾਲੀ ਦਲ ਬਾਦਲ ਦੇ ਸਰਗਰਮ ਆਗੂ ਇਕਬਾਲ ਸਿੰਘ ਢੀਂਡਸਾ ਅੱਜ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿੱਪ ਦੀ ਮੌਜੂਦਗੀ ਵਿੱਚ ਆਪ ਵਿੱਚ ਸ਼ਾਮਿਲ ਹੋ ਗਏ ਹਨ ।ਪਾਰਟੀ ਦੇ ਤਲਵੰਡੀ ਸਾਬੋ ਤੋਂ MLA ਬੀਬੀ ਬਲਜਿੰਦਰ ਕੌਰ ਜੀ ਨੇ ਢੀਂਡਸਾ ਨੂੰ ਪਾਰਟੀ ‘ਚ ਸ਼ਾਮਲ ਕੀਤਾ ਤੇ ਜੀ ਆਇਆਂ ਕਿਹਾ। ਉਨ੍ਹਾ ਦੇ ਆਪ ‘ਚ ਜਾਣ ਨਾਲ ਜਿੱਥੇ ਆਪ ਨੂੰ ਇੱਕ ਵਧੀਆ ਆਗੂ ਮਿਲ ਗਿਆ ਹੈ ,ਉੱਥੇ ਹੀ ਸ਼ੋ੍ਮਣੀ ਅਕਾਲੀ ਦਲ ਦੇ ਹੱਥੋਂ ਇੱਕ ਮਿਹਨਤੀ ਨੌਜਵਾਨ ਨਿਕਲ ਗਿਆ ਹੈ । ਇੱਥੇ ਤੁਹਾਨੂੰ ਦੱਸ ਦਈਏ ਕਿ ਇਕਬਾਲ ਸਿੰਘ ਢੀਂਡਸਾ ਜਲੰਧਰ ਦੀ ਸਿਆਸਤ ਖਾਸ ਕਰ ਯੂਥ ਵਿੱਚ ਚੰਗੀ ਪੈਂਠ ਰੱਖਦੇ ਹਨ ਅਤੇ ਇਸ ਗੱਲ ਨਾਲ ਆਉਣ ਵਾਲੀਆ ਵਿਧਾਨ ਸਭਾ ਚੋਣਾ ਵਿੱਚ ਅਕਾਲੀ ਦਲ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ । ਜਿਕਰਯੋਗ ਹੈ ਕਿ ਪਿਛਲੇ ਦਿਨੀ ਜਦੋਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਜਲੰਧਰ ਆਏ ਸਨ ਤਾਂ ਸ. ਢੀਂਡਸਾ ਦੀ ਉੱਥੇ ਹਾਜ਼ਰੀ ਨੇ ਜਲੰਧਰ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਸੀ । ਇਥੇ ਇਹ ਦੱਸਣਯੋਗ ਹੈ ਕਿ ਇਕਬਾਲ ਸਿੰਘ ਢੀਂਡਸਾ ਇਕ ਵਾਰ ਜ਼ਿਲਾ ਪ੍ਰੀਸ਼ਦ ਮੈਂਬਰ ਅਤੇ ਦੋ ਵਾਰ ਆਪਣੀ ਧਰਮ ਪਤਨੀ ਬੀਬੀ ਰਮਿੰਦਰ ਕੌਰ ਢੀਂਡਸਾ ਨੂੰ ਆਜ਼ਾਦ counsilor ਜਿਤਵਾ ਚੁੱਕੇ ਹਨ। ਇਸ ਮੋਕੇ ਇੰਨਾ ਨਾਲ ਸੈਂਟਰਲ ਹਲਕੇ ਦੇ ਨੌਜਵਾਨਾਂ ਦਾ ਅਤੇ ਹਲਕਾ ਵਾਸੀਆਂ ਦਾ ਭਾਰੀ ਕਾਫ਼ਲਾ ਚੰਡੀਗੜ੍ਹ ਸ਼ਾਮਿਲ ਹੋਇਆ।

Related posts

ਪੰਜਾਬ ਸਰਕਾਰ ਵਲੋਂ ਵੱਡਾ ਪ੍ਰਸ਼ਾਸਨਿਕ ਫੇਰ ਬਦਲ

admin

ਸ਼ਹਿਨਾਜ਼ ਗਿੱਲ ਵਲੋਂ “ਇੱਕ ਕੁੜੀ” ਨੂੰ ਰਿਲੀਜ਼ ਕਰਨ ਦੀ ਤਿਆਰੀ

admin

ਸਿੱਖ ਕੌਮ ਦੇ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਸਨਮਾਨਿਤ

admin