ਬਠਿੰਡਾ – ਸ਼੍ਰੋਮਣੀ ਅਕਾਲੀ ਦਲ ਕੋਈ ਨਵੀਂ ਪਾਰਟੀ ਨਹੀਂ ਹੈ, ਕਿਉਂਕਿ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਪੰਜਾਬ ਦੇ ਲੋਕਾਂ ਲਈ ਕੰਮ ਕਰ ਚੁੱਕੇ ਹਾਂ। ਪੰਜਾਬ ਵਿਚ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਬੀਜੇਪੀ ਨਾਲ ਗਠਜੋੜ ਹੋਣ ਕਾਰਨ ਮੰਤਰੀਆਂ ਵਿਧਾਇਕਾਂ ਨਾਲ ਵਿਚਰਦੇ ਰਹੇ ਹਾਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਅਨਿਲ ਜੋਸ਼ੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਮੋਹਿਤ ਗੁਪਤਾ ਨੇ ਕੀਤਾ। ਉਹ ਬੁੱਧਵਾਰ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਅਸ਼ੀਰਵਾਦ ਲੈਣ ਬਾਅਦ ਬਠਿੰਡਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਵਿਚ ਸ਼ਾਮਲ ਹੋਣ ਬਾਅਦ ਅੱਜ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ’ਤੇ ਸਿਆਸਤ ਦੇ ਬਾਬਾ ਬੋਹੜ ਸਰਦਾਰ ਪਰਕਾਸ਼ ਸਿੰਘ ਬਾਦਲ ਨੂੰ ਮਿਲਣ ਲਈ ਪਿੰਡ ਬਦਲ ਗਏ ਸਨ। ਇਸ ਮੌਕੇ ਕਮਲ ਚੇਤਲੀ, ਆਰਡੀ ਸ਼ਰਮਾ, ਰਾਜ ਕੁਮਾਰ ਗੁਪਤਾ, ਵਿਕਰਮ ਲੱਕੀ, ਹਰਜੀਤ ਭੁੱਲਰ, ਸੁਰਿੰਦਰ ਛਿੰਦੀ, ਮਨੋਜ ਗਰਗ, ਪ੍ਰਵੀਨ ਗੋਇਲ, ਹਰੀਸ਼ ਚਾਵਲਾ ਤੇ ਕਪਿਲ ਗੋਇਲ ਵੀ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਹਿਤੈਸ਼ੀ ਪਾਰਟੀ ਹੈ ਜਿੰਨ੍ਹਾਂ ਹਮੇਸ਼ਾਂ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਬਣਦੇ ਹੀ ਉਨ੍ਹਾਂ ਨੂੰ ਲਾਗੂ ਕੀਤਾ ਜਾਵੇਗਾ। ਵਪਾਰੀਆਂ ਨੇ ਅਨਿਲ ਜੋਸ਼ੀ ਨੂੰ ਕਿਹ ਕਿ ਤੁਸੀਂ ਪਹਿਲਾਂ ਮੰਤਰੀ ਰਹਿੰਦਿਆਂ ਵਪਾਰੀਆਂ ਦੇ ਕਾਫ਼ੀ ਕੰਮ ਕਰਵਾਏ ਹਨ। ਤੁਹਾਡੇ ਆਉਣ ਨਾਲ ਸਾਡਾ ਹੌਸਲਾ ਕਾਫ਼ੀ ਵਧਿਆ ਹੈ। ਸ਼ਹਿਰ ਨਾਲ ਜੁੜੇ ਕੰਮ ਪਹਿਲਾਂ ਵੀ ਮਨੋਜ ਗੁਪਤਾ ਲੈ ਕੇ ਆਉਂਦੇ ਰਹੇ ਹਨ। ਇਸ ਮੌਕੇ ਕਪਿਲ ਗੋਇਲ, ਨਰਾਇਣ ਗਰਗ, ਮਨੋਜ ਗਰਗ, ਰਾਕੇਸ਼ ਕਿੱਟੀ, ਮੁਨੀਸ਼ ਕਾਂਸਲ, ਰਜਿੰਦਰ ਜਿੰਦਲ ਆਦਿ ਵਲੋਂ ਵਪਾਰੀਆਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਦੱਸਿਆ।