ਲੰਡਨ – ਸੋਸ਼ਲ ਮੀਡੀਆ ‘ਤੇ ਗ਼ਲਤ ਸੂਚਨਾਵਾਂ ਕਾਰਨ ਬਿ੍ਰਟਿਸ਼ ਦੇ ਕਈ ਸ਼ਹਿਰਾਂ ‘ਚ ਦੰਗੇ ਹੋਏ। ਸੱਜੇ-ਪੱਖੀ ਦੰਗਿਆਂ ਦੇ ਮੱਦੇਨਜ਼ਰ ਹਾਲ ਹੀ ਵਿਚ ਪਾਠਕ੍ਰਮ ‘ਚ ਪ੍ਰਸਤਾਵਿਤ ਬਦਲਾਅ ਕੀਤਾ ਗਿਆ ਹੈ। ਇਸ ਬਦਲਾਅ ਦੇ ਤਹਿਤ ਸਕੂਲੀ ਬੱਚਿਆਂ ਨੂੰ ਕੱਟੜਵਾਦ ਅਤੇ ਜਾਅਲੀ ਖਬਰਾਂ ਨਾਲ ਸਬੰਧਤ ਆਨਲਾਈਨ ਸਮੱਗਰੀ ਦੀ ਪਛਾਣ ਕਿਵੇਂ ਕਰਨੀ ਹੈ, ਬਾਰੇ ਸਿਖਾਇਆ ਜਾਵੇਗਾ। ਬਿ੍ਰਟੇਨ ਦੀ ਸਿੱਖਿਆ ਸਕੱਤਰ ਬਿ੍ਰਜੇਟ ਫਿਲਿਪਸਨ ਨੇ ਐਤਵਾਰ ਨੂੰ ‘ ਦੱਸਿਆ ਕਿ ਉਹ ਵੱਖ-ਵੱਖ ਵਿਸ਼ਿਆਂ ਵਿੱਚ ਆਲੋਚਨਾਤਮਕ ਸੋਚ ਵਿਕਸਿਤ ਕਰਨ ਲਈ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਪਾਠਕ੍ਰਮਾਂ ਦੀ ਸਮੀਖਿਆ ਸ਼ੁਰੂ ਕਰ ਰਹੀ ਹੈ ਅਤੇ ਇਸ ਦੀ ਮਦਦ ਨਾਲ ਬੱਚਿਆਂ ਨੂੰ “ਸਾਜ਼ਿਸ਼ ਦੇ ਸਿਧਾਂਤਾਂ” ਵਿਰੁੱਧ ਤਿਆਰ ਕੀਤਾ ਜਾ ਸਕਦਾ ਹੈ। ਇਸਦਾ ਮਤਲਬ ਹੈ ਕਿ ਸਕੂਲੀ ਬੱਚੇ ਅੰਗ੍ਰੇਜ਼ੀ ਦੇ ਪਾਠਾਂ ਵਿੱਚ ਲੇਖਾਂ ਦਾ ਵਿਸ਼ਲੇਸ਼ਣ ਕਰ ਸਕਦੇ ਹਨ, ਤਾਂ ਜੋ ਉਨ੍ਹਾਂ ਨੂੰ ਇਹ ਸਿੱਖਣ ਵਿੱਚ ਮਦਦ ਮਿਸ ਸਕੇ ਕਿ ਸਟੀਕ ਰਿਪੋਰਟਿੰਗ ਤੋਂ ਮਨਘੜਤ ਗੱਲਾਂ ਨੂੰ ਕਿਵੇਂ ਵੱਖਰਾ ਕਰਨਾ ਹੈ। ਫਿਲਿਪਸਨ ਨੇ ਕਿਹਾ, “ਇਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ ਕਿ ਅਸੀਂ ਨੌਜਵਾਨਾਂ ਨੂੰ ਗਿਆਨ ਅਤੇ ਹੁਨਰ ਪ੍ਰਦਾਨ ਕਰੀਏ ਤਾਂ ਜੋ ਉਹ ਆਨਲਾਈਨ ਜੋ ਕੁਝ ਵੀ ਦੇਖਦੇ ਹਨ, ਉਸ ਦੀ ਸਮੱਗਰੀ ਨੂੰ ਚੁਣੌਤੀ ਦੇ ਸਕਣ।” ਫਿਲਿਪਸਨ ਨੇ ਕਿਹਾ, “ਇਸੇ ਲਈ ਸਾਡੇ “ਪਾਠਕ੍ਰਮ ਸਮੀਖਿਆ ਦੇ ਹਿੱਸੇ ਵਜੋਂ ਹੁਨਰ ਨੂੰ ਸ਼ਾਮਲ ਕਰਨ ਦੀ ਯੋਜਨਾ ਹੋਵੇਗੀ ਤਾਂ ਜੋ ਸਾਡੇ ਬੱਚਿਆਂ ਨੂੰ ਗਲਤ ਜਾਣਕਾਰੀ, ਜਾਅਲੀ ਖ਼ਬਰਾਂ ਅਤੇ ਸੋਸ਼ਲ ਮੀਡੀਆ ‘ਤੇ ਫੈਲੀਆਂ ਨਫ਼ਰਤ ਭਰੀਆਂ ਸਾਜ਼ਿਸ਼ਾਂ ਦੇ ਸਿਧਾਂਤਾਂ ਤੋਂ ਬਚਾਇਆ ਜਾ ਸਕੇ।”