International

ਸਕੂਲ ’ਚ ਦਾਖ਼ਲ ਹੋਏ ਦਰਜਨਾਂ ਬੰਦੂਕਧਾਰੀ, 300 ਵਿੱਦਿਆਰਥੀਆਂ ਨੂੰ ਅਗਵਾ ਕਰ ਕੇ ਲੈ ਗਏ ਨਾਲ, ਚਿੰਤਾ ’ਚ ਪਏ ਮਾਪੇ

ਇਸਲਾਮਾਬਾਦ-  ਹੈਲਨ ਮੈਰੀ ਰੌਬਰਟਸ ਨੇ ਪਾਕਿਸਤਾਨੀ ਫ਼ੌਜ ਵਿੱਚ ਬ੍ਰਿਗੇਡੀਅਰ ਦਾ ਰੈਂਕ ਹਾਸਲ ਕਰਨ ਵਾਲੀ ਪਹਿਲੀ ਈਸਾਈ ਮਹਿਲਾ ਬਣ ਕੇ ਇਤਿਹਾਸ ਰਚ ਦਿੱਤਾ ਹੈ। ਉਹ ਵਰਤਮਾਨ ਵਿੱਚ ਪਾਕਿਸਤਾਨੀ ਫ਼ੌਜ ਦੀ ਮੈਡੀਕਲ ਕੋਰ ਵਿੱਚ ਸੇਵਾ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਮੁਸਲਿਮ ਬਹੁਗਿਣਤੀ ਵਾਲਾ ਦੇਸ਼ ਹੈ ਅਤੇ ਉੱਥੇ ਈਸਾਈ ਭਾਈਚਾਰਾ ਘੱਟ- ਗਿਣਤੀ ਹੈ। ਹੈਲਨ ਰੌਬਰਟਸ ਪਾਕਿਸਤਾਨੀ ਫ਼ੌਜ ਦੇ ਉਨ੍ਹਾਂ ਅਫ਼ਸਰਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ ਚੋਣ ਬੋਰਡ ਦੁਆਰਾ ਬ੍ਰਿਗੇਡੀਅਰ ਅਤੇ ਫ਼ੁੱਲ ਕਰਨਲ ਦੇ ਅਹੁਦੇ ’ਤੇ ਤਰੱਕੀ ਦਿੱਤੀ ਗਈ ਸੀ।
ਹੈਲਨ ਨੂੰ ਬ੍ਰਿਗੇਡੀਅਰ ਦੀ ਤਰੱਕੀ ’ਤੇ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਪੂਰੇ ਦੇਸ਼ ਨੂੰ ਉਸ ’ਤੇ ਅਤੇ ਉਸ ਵਰਗੀਆਂ ਹਜ਼ਾਰਾਂ ਘੱਟ -ਗਿਣਤੀ ਭਾਈਚਾਰਿਆਂ ਦੀਆਂ ਮਿਹਨਤੀ ਔਰਤਾਂ ’ਤੇ ਮਾਣ ਹੈ ਜੋ ਦੇਸ ਦੀ ਸੇਵਾ ਕਰ ਰਹੀਆਂ ਹਨ। ਉਨ੍ਹਾਂ ਕਿਹਾ, ‘ਮੈਂ ਖੁਦ ਅਤੇ ਪੂਰਾ ਦੇਸ਼ ਹੈਲਨ ਮੈਰੀ ਰੌਬਰਟਸ ਨੂੰ ਪਾਕਿਸਤਾਨੀ ਫ਼ੌਜ ’ਚ ਬ੍ਰਿਗੇਡੀਅਰ ਵਜੋਂ ਤਰੱਕੀ ਮਿਲਣ ’ਤੇ ਘੱਟ ਗਿਣਤੀ ਭਾਈਚਾਰੇ ਦੀ ਪਹਿਲੀ ਔਰਤ ਬਣਨ ’ਤੇ ਵਧਾਈ ਦਿੰਦਾ ਹਾਂ।’
ਬ੍ਰਿਗੇਡੀਅਰ ਹੈਲਨ ਇੱਕ ਸੀਨੀਅਰ ਪੈਥੋਲੋਜਿਸਟ ਹੈ ਅਤੇ ਪਿਛਲੇ 26 ਸਾਲਾਂ ਤੋਂ ਪਾਕਿਸਤਾਨੀ ਫ਼ੌਜ ਵਿੱਚ ਸੇਵਾ ਕਰ ਰਹੀ ਹੈ। ਪਿਛਲੇ ਸਾਲ ਰਾਵਲਪਿੰਡੀ ਦੇ ਕ੍ਰਾਈਸਟ ਚਰਚ ਵਿੱਚ ਕ੍ਰਿਸਮਸ ਦੇ ਜਸ਼ਨਾਂ ਦੌਰਾਨ ਪਾਕਿਸਤਾਨ ਦੇ ਫ਼ੌਜ ਮੁੱਖੀ ਜਨਰਲ ਅਸੀਮ ਮੁਨੀਰ ਨੇ ਦੇਸ਼ ਦੇ ਵਿਕਾਸ ਵਿੱਚ ਘੱਟ -ਗਿਣਤੀ ਭਾਈਚਾਰੇ ਦੁਆਰਾ ਨਿਭਾਈ ਗਈ ਭੂਮਿਕਾ ਦੀ ਸਲਾਘਾ ਕੀਤੀ ਸੀ। ਪਾਕਿਸਤਾਨ ਬਿਊਰੋ ਔਫ਼ ਸਟੈਟਿਸਟਿਕਸ ਦੁਆਰਾ 2021 ਵਿੱਚ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ ਵਿੱਚ 96.47 ਪ੍ਰਤੀਸ਼ਤ ਮੁਸਲਮਾਨਾਂ ਤੋਂ ਬਾਅਦ 2.14 ਪ੍ਰਤੀਸ਼ਤ ਹਿੰਦੂ, 1.27 ਪ੍ਰਤੀਸ਼ਤ ਈਸਾਈ, 0.09 ਪ੍ਰਤੀਸ਼ਤ ਅਹਿਮਦੀ ਮੁਸਲਮਾਨ ਅਤੇ 0.02 ਪ੍ਰਤੀਸ਼ਤ ਹੋਰ ਹਨ।ਹਾਲ ਹੀ ਵਿੱਚ ਪਾਕਿਸਤਾਨ ਦੇ ਕਾਨੂੰਨ ਮੰਤਰੀ ਆਜ਼ਮ ਨਜ਼ੀਰ ਤਰਾਰ ਨੇ ਪਾਕਿਸਤਾਨੀ ਉੱਚ ਨਿਆਂਪਾਲਿਕਾ ਵਿੱਚ ਘੱਟ -ਗਿਣਤੀ ਭਾਈਚਾਰਿਆਂ ਦੇ ਜੱਜਾਂ ਨੂੰ ਸ਼ਾਮਲ ਕਰਨ ਦੀ ਵਕਾਲਤ ਕੀਤੀ ਸੀ। ਜਸਟਿਸ ਕੇਆਰ ਕਾਰਨੇਲੀਅਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਤਰਾਰ ਨੇ ਪਾਕਿਸਤਾਨ ਵਿੱਚ ਧਾਰਮਿਕ ਆਜ਼ਾਦੀ ਅਤੇ ਘੱਟ ਗਿਣਤੀ ਦੇ ਅਧਿਕਾਰਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਘੱਟ -ਗਿਣਤੀ ਅਧਿਕਾਰ ਕਮਿਸ਼ਨ ਦੀ ਸਥਾਪਨਾ ਕਰਨ ਅਤੇ ਘੱਟ -ਗਿਣਤੀ ਅਧਿਕਾਰੀਆਂ ਅਤੇ ਕਾਨੂੰਨੀ ਸਲਾਹਕਾਰਾਂ ਲਈ ਰਾਖਵਾਂਕਰਨ ਦੇਣ ’ਤੇ ਜੋਰ ਦਿੱਤਾ। ਸੁਪਰੀਮ ਕੋਰਟ ਦੇ ਜੱਜ ਜਸਟਿਸ ਮਨਸੂਰ ਅਲੀ ਸ਼ਾਹ ਨੇ ਵੀ ਤਰਾਰ ਦੀ ਅਪੀਲ ਦਾ ਸਮਰਥਨ ਕੀਤਾ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin