ਨਵੀਂ ਦਿੱਲੀ – ਟੀ-20 ਵਿਸ਼ਵ ਕੱਪ 2024 ‘ਚ ਅਮਰੀਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਅਮਰੀਕਾ ‘ਚ ਕ੍ਰਿਕਟ ਦਾ ਉਤਸ਼ਾਹ ਤੇਜ਼ੀ ਨਾਲ ਵਧ ਰਿਹਾ ਹੈ। ਹੁਣ ਇਸ ਵਿੱਚ ਇੱਕ ਹੋਰ ਨਵਾਂ ਅਧਿਆਏ ਜੁੜਨ ਜਾ ਰਿਹਾ ਹੈ। ਕ੍ਰਿਕਟ ਦੇ ਭਗਵਾਨ ਵਜੋਂ ਜਾਣੇ ਜਾਂਦੇ ਸਚਿਨ ਤੇਂਦੁਲਕਰ ਅਮਰੀਕਾ ਦੀ ਨੈਸ਼ਨਲ ਕ੍ਰਿਕਟ ਲੀਗ ਦੇ Ownership 7roup ਦਾ ਹਿੱਸਾ ਬਣ ਗਏ ਹਨ। ਉਸ ਨੇ ਆਪਣੀ ਕ੍ਰਿਕਟ ਟੀਮ ਖਰੀਦੀ ਹੈ। ਸਚਿਨ ਦੇ ਇਸ ਕਦਮ ਨਾਲ ਆਉਣ ਵਾਲੇ ਸਾਲਾਂ ‘ਚ ਅਮਰੀਕਾ ‘ਚ ਕ੍ਰਿਕਟ ਨੂੰ ਹੋਰ ਉਤਸ਼ਾਹਿਤ ਕਰਨ ਦੀ ਉਮੀਦ ਹੈ।ਐਨਸੀਐਲ ਦੇ ਪ੍ਰਧਾਨ ਅਰੁਣ ਅਗਰਵਾਲ ਨੇ ਕਿਹਾ ਕਿ ਅਸੀਂ ਸਚਿਨ ਤੇਂਦੁਲਕਰ ਦਾ ਨੈਸ਼ਨਲ ਕ੍ਰਿਕਟ ਲੀਗ ਪਰਿਵਾਰ ਵਿੱਚ ਸਵਾਗਤ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਇਸ ਤੋਂ ਬਾਅਦ ਦੁਨੀਆ ਦੇ ਮਹਾਨ ਬੱਲੇਬਾਜ਼ਾਂ ‘ਚੋਂ ਇਕ ਸਚਿਨ ਤੇਂਦੁਲਕਰ ਨੇ ਵੀ ਇਹ ਐਲਾਨ ਕੀਤਾ। ਇਹ ਵੀ ਦੱਸਿਆ ਗਿਆ ਕਿ ਸਚਿਨ ਤੇਂਦੁਲਕਰ ਉਦਘਾਟਨੀ ਸੀਜ਼ਨ ਜਿੱਤਣ ਵਾਲੀ ਟੀਮ ਨੂੰ ਟਰਾਫੀ ਸੌਂਪਣਗੇ।ਸਚਿਨ ਨੇ ਕਿਹਾ, ਕ੍ਰਿਕਟ ਮੇਰੇ ਜੀਵਨ ਦਾ ਸਭ ਤੋਂ ਮਹਾਨ ਸਫ਼ਰ ਰਿਹਾ ਹੈ ਤੇ ਮੈਂ ਅਮਰੀਕਾ ਵਿੱਚ ਖੇਡ ਲਈ ਅਜਿਹੇ ਰੋਮਾਂਚਕ ਸਮੇਂ ਵਿੱਚ ਨੈਸ਼ਨਲ ਕ੍ਰਿਕਟ ਲੀਗ ਵਿੱਚ ਸ਼ਾਮਲ ਹੋ ਕੇ ਬਹੁਤ ਖੁਸ਼ ਹਾਂ।