Australia & New Zealand

ਸਤੰਬਰ ਦੇ ਅਖੀਰ ਤਕ ਜਾਰੀ ਰਹੇਗੀ ਏਜ਼ਡ ਕੇਅਰ ਨੂੰ ਫ਼ੌਜੀ ਸਹਾਇਤਾ !

ਕੈਨਬਰਾ – ਆਸਟ੍ਰੇਲੀਅਨ ਡਿਫੈਂਸ ਫੋਰਸ ਨੇ ਏਜ਼ਡ ਕੇਅਰ ਖੇਤਰ ਲਈ ਆਪਣੀ ਸਹਾਇਤਾ ਵਧਾ ਦਿੱਤੀ ਹੈ ਅਤੇ ਇਹ ਘੱਟੋ ਘੱਟ ਸਤੰਬਰ ਦੇ ਅਖੀਰ ਤਕ ਜਾਰੀ ਰਹੇਗੀ ਅਤੇ ਕੋਵਿਡ-19 ਫੈਲਣ ਨਾਲ ਦੇਸ਼ ਭਰ ਵਿਚ 6000 ਰੈਜ਼ੀਡੈਂਟਸ ਤੇ 3250 ਸਟਾਫ ਮੈਂਬਰ ਪ੍ਰਭਾਵਤ ਹੋਏ ਹਨ।

ਡਿਪਟੀ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਰਿਚਰਡ ਮਾਰਲਸ ਨੇ ਇਸ ਸਬੰਧੀ ਦੱਸਿਆ ਹੈ ਕਿ, “ਇਹ ਮਹੱਤਵਪੂਰਣ ਹੈ ਕਿ ਚੁਣੌਤੀ ਦਾ ਸਾਹਮਣਾ ਕਰਨ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰੀਏ। ਸਿਰਫ ਏਜਡ ਕੇਅਰ ਨੂੰ ਸੈਨਿਕ ਸਹਾਇਤਾ ਨਹੀਂ ਦਿੱਤੀ ਜਾ ਰਹੀ ਅਸਲ ਵਿਚ ਸਤੰਬਰ ਦੇ ਅਖੀਰ ਤਕ 250 ਸੈਨਿਕ ਕਰਮਚਾਰੀਆਂ ਦਾ ਵਾਧਾ ਕੀਤਾ ਗਿਆ ਹੈ। ਮਾਰਲਸ ਨੇ ਦੱਸਿਆ ਕਿ ਇਹ ਧਿਆਨ ਕਰਨ ਵਾਲੀ ਮਹੱਤਵਪੂਰਣ ਗੱਲ ਹੈ ਕਿ ਸੰਕਟ ਦਾ ਹੱਲ ਲੰਬੇ ਸਮੇਂ ਲਈ ਨਹੀਂ ਅਤੇ ਇਸ ਨੂੰ ਇਕ ਬਹੁਤ ਜ਼ਰੂਰੀ ਉਪਾਅ ਵਜੋਂ ਕਹਿਣਾ ਸਹੀ ਹੈ। ਉਨ੍ਹਾਂ ਦੱਸਿਆ ਕਿ ਬਿਮਾਰੀ ਫੈਲਣ ਨੂੰ ਦੇਖਦੇ ਹੋਏ ਅਜਿਹਾ ਕਰਨਾ ਸਹੀ ਹੈ ਅਤੇ ਉਸ ਨੂੰ ਕੋਈ ਸ਼ੱਕ ਨਹੀਂ ਕਿ ਉਹ ਕਰਮਚਾਰੀ ਆਪਣੇ ਕੰਮ ਕਰਨ ਦੇ ਤਰੀਕੇ ਨਾਲ ਖੁਦ ਪੇਸ਼ੇਵਰ ਤੇ ਸ਼ਾਨਦਾਰ ਤਰੀਕੇ ਨਾਲ ਲੈਸ ਹੋਣਗੇ।”
ਏਜਡ ਕੇਅਰ ਮੰਤਰੀ ਅਨਿਕਾ ਵੇਲਜ਼ ਨੇ ਕਿਹਾ ਕਿ ਦੇਸ਼ ਭਰ ਵਿਚ 983 ਰੈਜ਼ੀਡੈਂਸ਼ਲ ਫੈਸਿਲਟੀਜ਼ ਵਿਚ ਕੋਵਿਡ-19 ਦੀੇ ਬਿਮਾਰੀ ਫੈਲੀ ਹੈ ਅਤੇ ਮੌਜੂਦਾ ਸਮੇਂ 24 ਸੈਨਿਕ ਕਰਮਚਾਰੀ ਸਰਦੀਆਂ ਦੀ ਵਾਇਰਸ ਦੀ ਲਹਿਰ ਦਾ ਮੁਕਾਬਲਾ ਕਰਨ ਲਈ ਤਿਆਰ ਕੀਤੀ ਗਈ ਵਰਕ ਫੋਰਸ ਦੀ ਸਹਾਇਤਾ ਕਰ ਰਹੇ ਹਨ ਪਰ ਲੋੜੀਂਦਾ ਸਟਾਫ ਲੱਭਣਾ ਮੁਸ਼ਕਿਲ ਹੈ। ਵੇਲਜ਼ ਨੇ ਕਿਹਾ ਕਿ ਅਸੀਂ ਸਟਾਫ ਨਹੀਂ ਲੱਭ ਸਕਦੇ। ਲੋਕ ਦੋਹਰੀ ਸ਼ਿਫਟ ਵਿਚ ਕੰਮ ਕਰ ਰਹੇ ਹਨ, ਲੋਕ ਬਿਨ੍ਹਾਂ ਛੁੱਟੀ ਹਰ ਰੋਜ਼ ਕੰਮ ਕਰ ਰਹੇ ਹਨ। ਇਹ ਬਹੁਤ ਹੀ ਤਣਾਅਪੂਰਣ ਮਾਹੌਲ ਹੈ।”

ਏਜਡ ਐਂਡ ਕਮਿਊਨਿਟੀ ਕੇਅਰ ਪ੍ਰੋਵਾਈਡਰਜ਼ ਐਸੋਸੀਏਸ਼ਨ ਅੰਤਰਿਮ ਚੀਫ਼ ਐਗਜ਼ੀਕਿਊਟਿਵ ਪਾਲ ਸੈਡਲਰ ਨੇ ਕਿਹਾ ਕਿ 15 ਫ਼ੀਸਦੀ ਤਕ ਸਟਾਫ ਆਈਸੋਲੇਟ ਹੈ ਜਾਂ ਘਰ ਵਿਖੇ ਕੁਆਰਨਟੀਨ ਹੈ ਅਤੇ ਆਉਣ ਵਾਲੇ ਹਫ਼ਤਿਆਂ ਵਿਚ ਰੈਜ਼ੀਡੈਂਟਸ ਤੇ ਵਰਕਰਾਂ ’ਤੇ ਦਬਾਅ ਵਧ ਜਾਵੇਗਾ। ਅੰਤਰਿਮ ਏਜਡ ਕੇਅਰ ਪ੍ਰੋਵਾਈਡਰਜ਼ ਐਸੋਸੀਏਸ਼ਨ (ਏਸੀਪੀਏ) ਸੀਈਓ ਪਾਲ ਸੈਡਲਰ ਨੇ ਕਿਹਾ ਕਿ ਕੌਮੀ ਪੱਧਰ ’ਤੇ ਏਜਡ ਕੇਅਰ ਫੈਲਿਸਟੀਜ਼ ਵਿਚ 1013 ਥਾਵਾਂ ’ਤੇ ਬਿਮਾਰੀ ਫ਼ੈਲੀ ਹੈ। ਕੁਈਨਜ਼ਲੈਂਡ ਦੂਸਰਾ ਸਭ ਤੋਂ ਵੱਡਾ ਸੂਬਾ ਹੈ ਜਿਥੇ 219 ਥਾਵਾਂ ’ਤੇ ਬਿਮਾਰੀਫੈਲਣ ਨਾਲ 5192 ਮਾਮਲੇ ਦਰਜ ਕੀਤੇ ਗਏ ਹਨ। ਪ੍ਰਭਾਵਤ ਵਿਅਕਤੀਆਂ ਵਿਚ ਰੈਜ਼ੀਡੈਂਟਸ ਤੇ ਸਟਾਫ ਸ਼ਾਮਿਲ ਹੈ। ਨਿਊ ਸਾਊਥ ਵੇਲਜ਼ ਵਿਚ 322 ਥਾਵਾਂ ’ਤੇ ਬਿਮਾਰੀ ਫੈਲੀ ਹੈ। ਸੈਡਲਰ ਨੇ ਕਿਹਾ ਕਿ ਕੌਮੀ ਪੱਧਰ ’ਤੇ 6000 ਵਿਅਕਤੀਆਂ ਤੇ 3400 ਸਟਾਫ ਮੈਂਬਰਾਂ ਨੂੰ ਕੋਵਿਡ ਹੋ ਗਿਆ ਹੈ। ਸੈਡਲਰ ਨੇ ਦੱਸਿਆ ਕਿ ਪਿਛਲੇ ਹਫਤੇ 114 ਵਿਅਕਤੀਆਂ ਸਮੇਤ 2022 ਵਿਚ 2301 ਵਿਅਕਤੀਆਂ ਦੀ ਮੌਤ ਹੋ ਗਈ।

Related posts

ਵਿਕਟੋਰੀਆ ‘ਚ ADHD ਲਈ ਵੱਡਾ ਬਦਲਾਅ: ਹੁਣ GP ਡਾਕਟਰ ਕਰਨਗੇ ਪਛਾਣ ਤੇ ਇਲਾਜ

admin

ਆਸਟ੍ਰੇਲੀਆਨ ਫੈਸਟੀਵਲ ਆਫ ਚੈਂਬਰ ਮਿਊਜ਼ਿਕ 2026 ਹੁਣ ਕੈਨਜ਼ ਵਿੱਚ ਹੋਵੇਗਾ

admin

ਨਵੇਂ ਹਸਪਤਾਲ ਫੰਡ ਦਾ ਸਵਾਗਤ ਪਰ ਹੋਰ ਫੰਡ ਅਤੇ ਸੁਧਾਰਾਂ ਦੀ ਹਾਲੇ ਵੀ ਲੋੜ !

admin