ਨਵੀਂ ਦਿੱਲੀ – ਸਪਾਇਸ ਜੈੱਟ 31 ਅਕਤੂਬਰ ਤੋਂ ਦੇਸ਼ ਭਰ ਵਿਚ 28 ਨਵੀਆਂ ਘਰੇਲੂ ਉਡਾਨਾਂ ਸ਼ੁਰੂ ਕਰੇਗੀ। ਏਅਰਲਾਈਨ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਪਾਈਸਜੈਟ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਆਪਣੇ ਨਵੇਂ ਸਰਦ ਰੁੱਤ ਦੇ ਪ੍ਰੋਗਰਾਮ ਤਹਿ ਰਾਜਸਥਾਨ ਦੇ ਸੈਰ ਸਪਾਟਾ ਜੈਪੁਰ, ਜੈਸਲਮੇਰ,ਜੋਧਪੁਰ ਅਤੇ ਉਦੈਪੁਰ ਨੂੰ ਪ੍ਰਮੁੱਖ ਮਹਾਨਗਰਾਂ ਅਤੇ ਸ਼ਹਿਰਾਂ ਨਾਲ ਜੋਡ਼ਨ ਵਾਲੀ ਕਈ ਸਿੱਧੀਆਂ ਉਡਾਨਾਂ ਸ਼ੁਰੂ ਕਰੇਗੀ।
ਸਪਾਇਸ ਜੈੱਟ ਬਾਗਡੋਗਰਾ ਨੂੰ ਅਹਿਮਦਾਬਾਦ, ਕੋਲਕਾਤਾ ਨੂੰ ਸ੍ਰੀਨਗਰ ਨਾਲ ਜੁਡ਼ੇਗੀ ਅਤੇ ਬੈਂਗਲੁਰੂ ਪੁਣੇ ਸੈਕਟਰ ਵਿਚ ਦੋ ਨਵੀਆਂ ਉਡਾਨਾਂ ਸੰਚਾਲਿਤ ਕਰ ਸਕਦੀ ਹੈ।
ਜਦੋਂ ਸਰਕਾਰ ਨੇ ਦੋ ਮਹੀਨੇ ਦੇ ਬ੍ਰੈਕ ਤੋਂ ਬਾਅਦ ਪਿਛਲੇ ਸਾਲ 25 ਮਈ ਨੂੰ ਨਿਰਧਾਰਤ ਘਰੇਲੂ ਉਡਾਨਾਂ ਫਿਰ ਤੋਂ ਸ਼ੁਰੂ ਕੀਤੀਆਂ ਤਾਂ ਮੰਤਰਾਲੇ ਨੇ ਏਅਰਲਾਈਨ ਨੂੰ ਆਪਣੀ ਸਾਬਕਾ ਕੋਵਿਡ ਸੇਵਾਵਾਂ ਦੇ 33 ਫੀਸਦ ਤੋਂ ਜ਼ਿਆਦਾ ਨੂੰ ਸੰਚਾਲਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਇਸ ਸਾਲ ਸਤੰਬਰ ਤਕ ਇਸ ਕੈਪ ਨੂੰ ਹੌਲੀ ਹੌਲੀ ਵਧਾ ਕੇ 85 ਫੀਸਦ ਕਰ ਦਿੱਤਾ ਗਿਆ।
ਸਪਾਈਸਜੈੱਟ ਨੇ ਹਾਲ ਹੀ ਵਿੱਚ 26 ਨਵੰਬਰ 2021 ਤੋਂ ਕੁਸ਼ੀਨਗਰ ਨੂੰ ਆਪਣੇ ਘਰੇਲੂ ਨੈੱਟਵਰਕ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਏਅਰਲਾਈਨ 18 ਦਸੰਬਰ 2021 ਤੋਂ ਕੁਸ਼ੀਨਗਰ ਨੂੰ ਦੋ ਹੋਰ ਮਹਾਨਗਰਾਂ – ਮੁੰਬਈ ਅਤੇ ਕੋਲਕਾਤਾ ਨਾਲ ਜੋੜੇਗੀ। ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਤੋਂ ਪਹਿਲੀ ਉਡਾਣ ਕੁਸ਼ੀਨਗਰ ਅਤੇ ਦਿੱਲੀ ਦੇ ਵਿਚਕਾਰ ਹੋਵੇਗੀ, ਜੋ ਕਿ 26 ਨਵੰਬਰ ਨੂੰ ਸ਼ੁਰੂ ਹੋਵੇਗੀ।