ਨਵੀਂ ਦਿੱਲੀ – ਕੌਮਾਂਤਰੀ ਮੁਕਾਬਲਿਆਂ ਲਈ ਸਭ ਤੋਂ ਵੱਧ ਅਯੋਗ ਕਰਾਰ ਦਿੱਤੇ ਅਥਲੀਟਾਂ ਵਾਲੇ ਦੇੇਸ਼ਾਂ ਦੀ ਸੂਚੀ ਵਿੱਚ ਭਾਰਤ ਦੂਜੇ ਸਥਾਨ ’ਤੇ ਹੈ। ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦੇ ਮੌਜੂਦਾ ਪ੍ਰਧਾਨ ਆਦਿਲ ਸੁਮਾਰੀਵਾਲਾ ਅਤੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਅੰਜੂ ਬੌਬੀ ਜੌਰਜ ਅਨੁਸਾਰ ਅਜਿਹੇ ਵੱਧ ਤੋਂ ਵੱਧ ਅਥਲੀਟਾਂ ਦਾ ਫੜਿਆ ਜਾਣਾ ਚੰਗੀ ਗੱਲ ਹੈ। ਇਹ ਸੰਕੇਤ ਹੈ ਕਿ ਅਜਿਹੇ ਅਥਲੀਟਾਂ ਨੂੰ ਫੜਨ ਲਈ ਵੱਧ ਤੋਂ ਵੱਧ ਟੈਸਟ ਕੀਤੇ ਜਾ ਰਹੇ ਹਨ। ਅਥਲੈਟਿਕਸ ਇੰਟੀਗ੍ਰਿਟੀ ਯੂਨਿਟ ਦੇ 2024 ਦੇ ਅੰਕੜਿਆਂ ਅਨੁਸਾਰ ਕੀਨੀਆ ਅਜਿਹੇ 119 ਮਾਮਲਿਆਂ ਨਾਲ ਸੂਚੀ ’ਚ ਸਭ ਤੋਂ ਉੱਪਰ ਹੈ, ਜਦਕਿ ਭਾਰਤ ’ਚ ਅਜਿਹੇ 108 ਮਾਮਲੇ ਸਾਹਮਣੇ ਆਏ ਹਨ।
previous post